ਪੰਜਾਬ

punjab

ETV Bharat / state

ਜੇਲ੍ਹ 'ਚ ਗੈਂਗਸਟਰ ਨੂੰ ਮੋਬਾਇਲ ਫ਼ੋਨ ਦੇਣ ਜਾ ਰਹੇ ਦੋ ਪੁਲਿਸ ਕਰਮਚਾਰੀ ਕਾਬੂ - ਬਠਿੰਡਾ ਦੀ ਸੈਂਟਰਲ ਜੇਲ੍ਹ

ਬਠਿੰਡਾ ਦੀ ਸੈਂਟਰਲ ਜੇਲ੍ਹ ਵਿੱਚ ਗੈਂਗਸਟਰ ਨੂੰ ਮੋਬਾਇਲ ਫ਼ੋਨ ਦੇਣ ਜਾ ਰਹੇ ਦੋ ਪੁਲਿਸ ਕਰਮਚਾਰੀ ਨੂੰ ਜੇਲ੍ਹ ਪੁਲਿਸ ਨੇ ਕਾਬੂ ਕੀਤੇ ਹਨ। ਜੇਲ਼੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਕੈਂਟ ਪੁਲਿਸ ਨੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਬਠਿੰਡਾ ਦੀ ਸੈਂਟਰਲ ਜੇਲ੍ਹ

By

Published : Nov 10, 2019, 2:53 PM IST

ਬਠਿੰਡਾ: ਗੋਬਿੰਦਪੁਰਾ ਵਿੱਚ ਹਾਈ ਸਿਕਿਓਰਿਟੀ ਸੈਂਟਰਲ ਜੇਲ੍ਹ ਵਿੱਚ ਗੈਂਗਸਟਰ ਨੂੰ ਮੋਬਾਇਲ ਫ਼ੋਨ ਦੇਣ ਜਾ ਰਹੇ ਦੋ ਪੁਲਿਸ ਕਰਮਚਾਰੀ ਨੂੰ ਜੇਲ੍ਹ ਪੁਲਿਸ ਨੇ ਕਾਬੂ ਕੀਤੇ ਹਨ। ਜਿਸ ਤੋਂ ਬਾਅਦ ਜੇਲ਼੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਕੈਂਟ ਪੁਲਿਸ ਨੇ ਏਐੱਸਆਈ ਪਵਨ ਕੁਮਾਰ ਅਤੇ ਸਿਪਾਹੀ ਮਨਿੰਦਰਜੀਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਪੀਡੀ ਜੀਐੱਸ ਸੰਘਾ ਨੇ ਦੱਸਿਆ ਕਿ 7 ਤਰੀਖ ਨੂੰ ਕੇਂਦਰੀ ਜੇਲ੍ਹ ਤੋਂ ਇਕ ਲਿਖਤ ਸ਼ਿਕਾਇਤ ਪੁਲਿਸ ਨੂੰ ਮਿਲੀ ਸੀ।
ਉਨ੍ਹਾਂ ਨੇ ਦੱਸਿਆ ਕਿ ਏਐੱਸਆਈ ਪਵਨ ਕੁਮਾਰ ਜਿਸ ਤੋਂ ਦੋ ਮੋਬਾਈਲ ਫ਼ੋਨ ਬਰਾਮਦ ਹੋਏ ਹਨ ਉਹ ਸੈਂਟਰ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ ਨੰਬਰ ਵਨ ਦੇ ਸੈੱਲ ਨੰਬਰ ਇੱਕ ਵਿੱਚ ਬੰਦ ਗੈਂਗਸਟਰ ਨੂੰ ਮੋਬਾਇਲ ਫੋਨ ਦੇਣ ਜਾ ਰਿਹਾ ਸੀ ਉਸ ਦੇ ਨਾਲ ਸਿਪਾਹੀ ਮਨਿੰਦਰਜੀਤ ਸਿੰਘ ਵੀ ਮੌਜੂਦ ਸੀ ਜੇਲ੍ਹ ਵਿੱਚ ਤੈਨਾਤ ਪੁਲਿਸ ਨੇ ਦੋਨਾਂ ਨੂੰ ਮੌਕੇ 'ਤੇ ਲਿਆ ਅਤੇ ਉਨ੍ਹਾਂ ਦੇ ਕੋਲੋਂ ਮੋਬਾਈਲ ਫ਼ੋਨ ਬਰਾਮਦ ਕਰ ਲਏ। ਐੱਸਪੀਡੀ ਨੇ ਦੱਸਿਆ ਕਿ ਦੋਨਾਂ ਦੇ ਖਿਲਾਫ਼ ਥਾਣਾ ਕੈਂਟ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਵੇਖੋ ਵੀਡੀਓ

ਉਨ੍ਹਾਂ ਨੇ ਦੱਸਿਆ ਕਿ ਏਐੱਸਆਈ ਪਵਨ ਕੁਮਾਰ ਦੀ ਤਿੰਨ ਦਿਨ ਪਹਿਲਾਂ ਹੀ ਕੇਂਦਰੀ ਜੇਲ੍ਹ ਵਿੱਚ ਪੋਸਟਿੰਗ ਹੋਈ ਸੀ ਅਤੇ ਸਿਪਾਹੀ ਮਨਿੰਦਰਜੀਤ ਸਿੰਘ ਦੀ ਪਹਿਲਾਂ ਜੇਲ੍ਹ ਵਿੱਚ ਡਿਊਟੀ ਦੇ ਚੁੱਕਿਆ ਹੈ ਅਤੇ ਹੁਣ ਉਸ ਦੀ ਡਿਊਟੀ ਵੀ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਸੀ।

ਇਹ ਵੀ ਪੜੋ: ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਕਰਤਾਰਪੁਰ ਲਾਂਘਾ

ਐੱਸਪੀਡੀ ਨੇ ਦੱਸਿਆ ਕਿ ਪੁਲਿਸ ਦੋਨੋਂ ਆਰੋਪੀਆਂ ਤੋਂ ਪੁੱਛ ਪੜਤਾਲ ਕਰ ਰਹੀ ਹੈ ਤਾਂ ਕਿ ਹੋਰ ਅਹਿਮ ਖੁਲਾਸੇ ਹੋ ਸਕਣ।

ABOUT THE AUTHOR

...view details