ਬਠਿੰਡਾ:ਨਸ਼ੇ ਦੀ ਓਵਰਡੋਜ਼ (Overdose) ਕਾਰਨ ਨੌਜਵਾਨਾਂ ਦੀ ਮੌਤਾਂ ਹੋ ਰਹੀਆ ਹਨ।ਬਠਿੰਡਾ ਵਿਚ ਨੌਜਵਾਨ ਦੀ ਨਸ਼ੇ ਦਾ ਇੰਜੈਕਸ਼ਨ ਲਗਾਉਣ ਨਾਲ ਹਾਲਤ ਗੰਭੀਰ ਹੋ ਗਈ।ਜਦੋਂ ਉਸ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਲਿਆਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਸਮਾਜ ਸੇਵੀ ਸੰਦੀਪ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਲਿੰਕ ਰੋਡ ਉਤੇ ਬੇਆਬਾਦ ਕੋਠੇ ਵਿਚ ਪਿਆ ਹੈ।ਉਨ੍ਹਾਂ ਕਿਹਾ ਹੈ ਕਿ ਜਦੋਂ ਨੌਜਵਾਨ ਨੂੰ ਜਾ ਕੇ ਵੇਖਿਆ ਤਾਂ ਉਸਦੀ ਬਾਂਹ ਵਿਚ ਇੰਜੈਕਸ਼ਨ ਲੱਗਿਆ ਹੋਇਆ ਸੀ।