ਪੰਜਾਬ

punjab

ETV Bharat / state

Bathinda News: ਪਾਣੀ ਦੀਆਂ ਡਿੱਗੀਆਂ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ - ਥਾਣਾ ਸਿਵਲ ਲਾਈਨ

ਬਠਿੰਡਾ ਦੇ ਮਾਡਲ ਟਾਊਨ ਦੇ ਫੇਸ 1 ਦੇ ਇਲਾਕੇ ਵਿੱਚ ਪਾਣੀ ਦੀਆਂ ਡਿੱਗੀਆਂ ਵਿੱਚ ਨਹਾਉਣ ਗਏ ਤਿੰਨ ਬੱਚਿਆਂ ਵਿੱਚੋਂ ਦੋ ਦੀ ਮੌਤ ਹੋ ਗਈ। ਇਸ ਦੌਰਾਨ ਸਮਾਜ ਸੇਵੀ ਸੰਸਥਾ ਤੇ ਪੁਲਿਸ ਨੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਗਿਆ।

Two children died due to drowning in the water tank
ਪਾਣੀ ਦੀ ਟੈਂਕੀ ਦੀਆਂ ਡਿੱਗੀਆਂ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ

By

Published : May 31, 2023, 9:27 AM IST

ਬਠਿੰਡਾ ਦੇ ਮਾਡਲ ਟਾਊਨ ਵਿੱਚ 2 ਬੱਚਿਆਂ ਦੀ ਮੌਤ

ਬਠਿੰਡਾ :ਬਠਿੰਡਾ ਦੇ ਮਾਡਲ ਟਾਊਨ ਫੇਸ ਇੱਕ ਨੇੜੇ ਬਣੀਆਂ ਪਾਣੀ ਦੀਆਂ ਡਿੱਗੀਆਂ ਵਿਚ ਡੁੱਬਣ ਕਾਰਨ ਅੱਜ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਇਹ ਦੋਵੇਂ ਬੱਚੇ ਗਰਮੀ ਤੋਂ ਰਾਹਤ ਪਾਉਣ ਲਈ ਇਨ੍ਹਾਂ ਪਾਣੀ ਦੀਆਂ ਡਿੱਗੀਆਂ ਵਿਚ ਨਹਾਉਣ ਲਈ ਆਏ ਸਨ। ਇਸ ਦੌਰਾਨ ਇਨ੍ਹਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਪਰ ਇਸ ਘਟਨਾ ਦਾ ਪਤਾ ਕਾਫ਼ੀ ਦੇਰ ਬਾਅਦ ਲੱਗਿਆ ਅਤੇ ਇਸਦੀ ਸੂਚਨਾ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ 14 ਸਾਲਾ ਗੁਰਦਿੱਤ ਸਿੰਘ ਦੀ ਲਾਸ਼ ਨੂੰ ਬੜੀ ਮੁਸ਼ਕਿਲ ਨਾਲ ਪਾਣੀ ਦੀ ਡਿੱਗੀਆਂ ਵਿੱਚੋਂ ਕੱਢੀ ਗਈ, ਪਰ ਅੱਠ ਸਾਲਾ ਮਾਸੂਮ ਬੱਚੇ ਦੀ ਲਾਸ਼ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਣੀ ਦੀਆਂ ਟੈਂਕੀਆਂ ਵਿੱਚੋ ਲੱਭੀ। ਬੱਚਿਆਂ ਦੀਆਂ ਲਾਸ਼ਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰੀ ਹਸਪਤਾਲ ਦੇ ਮੋਰਚਰੀ ਘਰ ਵਿਚ ਜਮ੍ਹਾਂ ਕਰਵਾਇਆ ਗਿਆ।

ਤਿੰਨ ਬੱਚੇ ਡਿੱਗੀਆਂ ਵਿੱਚ ਗਏ ਸੀ ਨਹਾਉਣ, 2 ਡੁੱਬੇ ਇਕ ਦਾ ਬਚਾਅ :ਸਮਾਜ ਸੇਵੀ ਸੰਸਥਾ ਦੇ ਵਰਕਰ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ ਉਤੇ ਫੋਨ ਆਇਆ ਸੀ ਕਿ ਮਾਡਲ ਟਾਊਨ ਫੇਸ ਇੱਕ ਨੇੜੇ ਬਣਿਆਂ ਪਾਣੀ ਦੀਆਂ ਡਿੱਗੀਆਂ ਵਿਚ ਤਿੰਨ ਬੱਚੇ ਨਹਾਉਣ ਗਏ ਸਨ ਜਿਨ੍ਹਾਂ ਵਿਚ ਦੋ ਬੱਚੇ ਡੁੱਬ ਗਏ ਹਨ ਅਤੇ ਇੱਕ ਬੱਚਾ ਸੁਰੱਖਿਅਤ ਪਾਣੀ ਦੀ ਡਿੱਗੀ ਵਿੱਚੋਂ ਬਾਹਰ ਆ ਗਿਆ ਸੀ। ਉਨ੍ਹਾਂ ਵੱਲੋਂ ਮੌਕੇ ਉਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ 14 ਸਾਲਾ ਗੁਰਦਿੱਤ ਸਿੰਘ ਦੀ ਲਾਸ਼ ਨੂੰ ਪਾਣੀ ਦੀਆਂ ਡਿੱਗੀਆਂ ਵਿੱਚੋ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ 8 ਸਾਲਾ ਮਾਸੂਮ ਬੱਚੇ ਦੀ ਲਾਸ਼ ਵੀ ਪਾਣੀ ਦੀ ਟੈਂਕੀ ਵਿਚੋਂ ਬਰਾਮਦ ਕਰ ਕੇ ਹਸਪਤਾਲ ਭੇਜੀ ਗਈ।


ਪੁਲਿਸ ਕਰ ਰਹੀ ਕਾਰਵਾਈ :ਉਧਰ ਥਾਣਾ ਸਿਵਲ ਲਾਈਨ ਦੇ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਫੇਸ ਇਕ ਪਾਣੀ ਦੀਆਂ ਡਿੱਗੀਆਂ ਵਿਚ ਦੋ ਬੱਚੇ ਡੁੱਬ ਗਏ ਹਨ। ਉਨ੍ਹਾਂ ਵੱਲੋਂ ਮੌਕੇ ਉਤੇ ਜਾ ਕੇ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।



ਸਰਕਾਰੀ ਹਸਪਤਾਲ ਵਿਚ ਐਮਰਜੈਂਸੀ ਡਿਊਟੀ ਉਤੇ ਤਾਇਨਾਤ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੋ ਬੱਚਿਆਂ ਦੀਆਂ ਲਾਸ਼ਾਂ ਹਸਪਤਾਲ ਦੀ ਮੌਰਚਰੀ ਵਿਚ ਜਮ੍ਹਾਂ ਕਰਵਾਈਆਂ ਗਈਆਂ ਹਨ। ਸਮਾਜ ਸੇਵੀ ਸੰਸਥਾ ਅਨੁਸਾਰ ਦੋਵੇਂ ਬੱਚਿਆਂ ਦੀ ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ।

ABOUT THE AUTHOR

...view details