ਬਠਿੰਡਾ:ਬਠਿੰਡਾ ਦੀ ਦੋ ਨੰਬਰ ਝੀਲ ਵਿੱਚੋਂ ਇੱਕ ਮਹਿਲਾ ਤੇ ਇੱਕ 3 ਮਹੀਨਿਆਂ ਦੀ ਮਾਸੂਮ ਬੱਚੀ ਦੀ ਲਾਸ਼ ਬਰਾਮਦ ਹੋਈ ਹੈ ਜਿਸਦੀ ਸੂਚਨਾ ਮਿਲਦੇ ਹੀ ਸਮਾਜਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਵਰਕਰਾਂ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਇਸ ਘਟਨਾ ਸਬੰਧਿਤ ਥਾਣੇ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ।ਇਸ ਘਟਨਾ ਸਬੰਧੀ ਬੋਲਦੇ ਹੋਏ ਸਮਾਜ ਸੇਵੀ ਸੰਸਥਾ ਦੇ ਮੈਂਬਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੇ ਫੋਨ ਆਇਆ ਸੀ ਕਿ ਦੋ ਨੰਬਰ ਝੀਲ ਵਿੱਚ ਇੱਕ 3 ਸਾਲਾ ਬੱਚੀ ਦੀ ਲਾਸ਼ ਤੈਰ ਰਹੀ ਹੈ ਜਦ ਉਹ ਉਸ ਨੂੰ ਕੱਢ ਕੇ ਸਿਵਲ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਇਕ ਔਰਤ ਦੀ ਲਾਸ਼ ਤੈਰ ਰਹੀ ਹੈ ਲਾਸ਼ ਇਕੋ ਹੀ ਥਾਂ ਤੋਂ ਮਿਲਣ ਤੇ ਜਾਪਦਾ ਹੈ ਕਿ ਦੋਨੋਂ ਮਾਵਾਂ ਧੀਆਂ ਹਨ।