ਬਠਿੰਡਾ: ਪਿੰਡ ਭਗਤਾ ਭਾਈਕਾ ਵਿੱਚ ਹੋਏ ਗੋਲੀਕਾਂਡ ਨੇ ਨਵਾਂ ਮੋੜ ਲੈ ਲਿਆ ਹੈ ਇਸ ਕੇਸ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਵੀਰਵਾਰ ਸਵੇਰੇ ਭਗਤਾ ਭਾਈਕਾ ਵਿਖੇ ਕੁਝ ਨੌਜਵਾਨਾਂ ਨੇ ਗੁਰਪ੍ਰੀਤ ਨਾਂਅ ਦੇ ਨੌਜਵਾਨ 'ਤੇ ਗੋਲੀ ਮਾਰ ਕੇ ਉਹਨੂੰ ਫੱਟੜ ਕਰ ਦਿੱਤਾ ਸੀ, ਜਿਸ ਦੇ ਚੱਲਦੇ ਥਾਣਾ ਦਿਆਲਪੁਰਾ ਪੁਲਿਸ ਨੇ ਤਿੰਨ ਆਰੋਪੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦੋ ਨੂੰ ਗ੍ਰਿਫ਼ਤਾਰ ਕਰ ਲਿਆ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਮੁੰਡੇ ਸਕੂਲ ਜਾ ਰਹੀਆਂ ਕੁੜੀਆਂ ਦੇ ਨਾਲ ਛੇੜਖਾਨੀ ਕਰਦੇ ਸੀ ਜਿਸਦਾ ਵਿਰੋਧ ਗੁਰਪ੍ਰੀਤ ਲਗਾਤਾਰ ਕਰ ਰਿਹਾ ਸੀ ਜਿਸ ਦੇ ਚੱਲਦੇ ਉਸ ਦੇ ਗੋਲੀ ਮਾਰ ਕੇ ਉਸ ਨੂੰ ਫੱਟੜ ਕੀਤਾ ਗਿਆ। ਉਸ ਦਾ ਇਲਾਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ।