ਬਠਿੰਡਾ: ਸ਼ਹਿਰ ਵਿੱਚ ਚੱਕ ਅਤਰ ਸਿੰਘ ਵਾਲਾ ਦੀ ਰਹਿਣ ਵਾਲੀ ਮਹਿਲਾ ਅਮਨਦੀਪ ਕੌਰ ਵੱਲੋਂ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਗਿਆ, ਜਿਸ ਤੋਂ ਬਾਅਦ ਜੁੜਵਾ ਬੱਚੀਆਂ ਨੂੰ ਸਰਹਿੰਦ ਨਹਿਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਬਠਿੰਡਾ 'ਚ ਜੁੜਵਾ ਬੱਚੀਆਂ ਨੂੰ ਨਹਿਰ 'ਚ ਸੁੱਟਿਆ, ਭਾਲ ਜਾਰੀ - bathinda news
ਬਠਿੰਡਾ ਤੋਂ ਨਵ-ਜੰਮੀਆਂ ਬੱਚੀਆਂ ਨੂੰ ਜਨਮ ਲੈਣ ਤੋਂ ਬਾਅਦ ਹੀ ਰਿਸ਼ਤੇਦਾਰਾਂ ਵੱਲੋਂ ਸਰਹਿੰਦ ਨਹਿਰ ਵਿੱਚ ਸੁੱਟਣ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ, ਦੋਵੇਂ ਬੱਚੀਆਂ ਦੀ ਸਿਹਤ ਠੀਕ ਨਹੀਂ ਸੀ ਜਿਸ ਕਰਕੇ ਡਾਕਟਰ ਰਵੀਨਾ ਨੇ ਦੋਵੇਂ ਬੱਚੀਆਂ ਨੂੰ ਬੱਚਿਆਂ ਵਾਲੇ ਡਾਕਟਰ ਕੋਲ ਭਰਤੀ ਕਰਵਾਉਣ ਲਈ ਕਿਹਾ ਸੀ। ਇਸ ਦੇ ਨਾਲ ਹੀ ਬੱਚੀਆਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਬਾਅਦ ਵਿੱਚ ਬੱਚੀਆਂ ਦੇ ਪਰਿਜਨਾਂ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਡਾਕਟਰ ਨੇ ਦੱਸਿਆ ਕਿ ਮਹਿਲਾ ਦੇ ਪਹਿਲੇ ਵੀ ਦੋ ਜੁੜਵਾ ਧੀਆਂ ਸਨ ਤੇ ਹੁਣ ਫਿਰ 2 ਨਵੀਆਂ ਬੱਚੀਆਂ ਨੇ ਜਨਮ ਲੈ ਲਿਆ ਜਿਸ ਕਰਕੇ ਪਰਿਵਾਰਕ ਮੈਂਬਰਾਂ ਕਾਫ਼ੀ ਦੁੱਖੀ ਸਨ।
ਉੱਥੇ ਹੀ ਜਦੋਂ ਹਸਪਤਾਲ ਵਿੱਚ ਵੀਰਵਾਰ ਸਵੇਰੇ 9 ਵਜੇ ਤੱਕ ਬੱਚੀਆਂ ਨੂੰ ਹਸਪਤਾਲ ਨਹੀਂ ਲਿਆਇਆ ਗਿਆ ਤਾਂ ਡਾਕਟਰ ਰਬੀਨਾ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁੱਛਗਿਛ ਤੋਂ ਬਾਅਦ ਡੀਐੱਸਪੀ ਆਸਵੰਤ ਸਿੰਘ ਨੇ ਬੱਚੀਆਂ ਦੀ ਨਾਨੀ ਤੇ ਮਾਮੇ ਵਿਰੁੱਧ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਬੱਚੀਆਂ ਦੀ ਲਾਸ਼ ਦੀ ਭਾਲ ਵਿੱਚ ਲੱਗ ਗਈ ਹੈ।