ਬਠਿੰਡਾ: ਕੈਂਸਰ ਦੀ ਬਿਮਾਰੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ। ਇਸ ਨਾ ਮੋਨਾਦ ਬਿਮਾਰੀ ਦਾ ਨਾਮ ਸੁਣ ਕੇ ਹੀ ਮਰੀਜ਼ ਅੱਧਾ ਖ਼ੁਦ-ਬ-ਖ਼ੁਦ ਮਰ ਜਾਂਦਾ ਹੈ ਪਰ ਹੁਣ ਇਸ ਬਿਮਾਰੀ ਤੋਂ ਨਜਿੱਠਣ ਲਈ ਬਠਿੰਡਾ ਦੇ ਅਡਵਾਂਸ ਕੈਂਸਰ ਇੰਸਟੀਚਿਊਟ 'ਚ 'TRUEBEAM LINEAR ACCELERATOR' ਨਾਮਕ ਮਸ਼ੀਨ ਮੌਜੂਦ ਹੈ। ਇਸ ਮਸ਼ੀਨ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਕੈਂਸਰ ਪੀੜਤ ਮਰੀਜ਼ਾਂ ਦੇ ਹਰ ਸਟੇਜ ਦਾ ਇਲਾਜ ਕਰਦਾ ਹੈ।
ਇਹ ਮਸ਼ੀਨ ਕਰ ਰਹੀ ਹਰ ਪ੍ਰਕਾਰ ਦੇ ਕੈਂਸਰ ਦਾ ਸਸਤਾ ਇਲਾਜ - ਕੈਂਸਰ
ਕੈਂਸਰ ਪੀੜਤਾਂ ਲਈ ਅਡਵਾਂਸ ਕੈਂਸਰ ਇੰਸਟੀਚਿਊਟ ਕਾਫ਼ੀ ਮਦਦਗਾਰ ਸਾਬਤ ਹੋ ਰਿਹਾ ਹੈ। ਜਿਸ ਪ੍ਰਕਾਰ ਕੈਂਸਰ ਪੀੜਤਾਂ ਨੂੰ ਇਲਾਜ ਦੀ ਜ਼ਰੂਰਤ ਸੀ ਹੁਣ ਉਹੀ ਇਲਾਜ ਘੱਟ ਰੇਟਾਂ 'ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਫ਼ੋਟੋ
ਇਸ ਤੋਂ ਇਲਾਵਾ ਇਸ ਮਸ਼ੀਨ ਨਾਲ ਇਲਾਜ ਬਹੁਤ ਸਸਤਾ ਹੋ ਜਾਂਦਾ ਹੈ। ਪਹਿਲਾਂ ਜਿਥੇ ਕੈਂਸਰ ਦੇ ਇਲਾਜ ਲਈ ਲੱਖਾਂ ਰੁਪਏ ਖ਼ਰਚ ਕਰਨੇ ਪੈਂਦੇ ਸੀ, ਹੁਣ ਉਹੀ ਇਲਾਜ ਇਸ ਮਸ਼ੀਨ ਦੀ ਮਦਦ ਨਾਲ 30-50 ਹਜ਼ਾਰ ਵਿਚ ਕੀਤਾ ਜਾ ਰਿਹਾ ਹੈ। ਇਹ ਮਸ਼ੀਨ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਕੈਂਸਰ ਦਾ ਇਲਾਜ ਕਰਦੀ ਹੈ।