ਪੰਜਾਬ

punjab

ETV Bharat / state

ਨੂੰਹ ਤੋਂ ਪਰੇਸ਼ਾਨ ਬਜ਼ੁਰਗ ਮਹਿਲਾ ਨੇ ਛੱਡਿਆ ਘਰ, ਪੁਲਿਸ ਤੋਂ ਇਨਸਾਫ਼ ਦੀ ਕਰ ਰਹੀ ਮੰਗ - ਬਜ਼ੁਰਗ ਮਹਿਲਾ

ਬਠਿੰਡਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਬਜ਼ੁਰਗ ਮਹਿਲਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਦੁਹਾਈ ਲਾ ਰਹੀ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਨੂੰਹ ਉਸ ਨੂੰ ਪਰੇਸ਼ਾਨ ਕਰਦੀ ਹੈ।

ਫ਼ੋਟੋ
ਫ਼ੋਟੋ

By

Published : Oct 11, 2020, 4:58 PM IST

ਬਠਿੰਡਾ: ਸਥਾਨਕ ਸ਼ਹਿਰ ਦੇ ਡੀ ਸੀ ਦਫ਼ਤਰ ਦੇ ਸਾਹਮਣੇ ਇੱਕ ਬਜ਼ੁਰਗ ਮਹਿਲਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਦੁਹਾਈ ਲਾ ਰਹੀ ਹੈ। ਬਜ਼ੁਰਗ ਜਿਸ ਦਾ ਨਾਂਅ ਅਮਰਜੀਤ ਕੌਰ ਹੈ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਵੀ ਤਰਫੋਂ ਵੀ ਇਨਸਾਫ਼ ਨਹੀਂ ਮਿਲ ਰਿਹਾ। ਉਸ ਦੀ ਨੂੰਹ ਉਸ ਨੂੰ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੀ ਹੈ।

ਨੂੰਹ ਤੋਂ ਪਰੇਸ਼ਾਨ ਬਜ਼ੁਰਗ ਮਹਿਲਾ ਨੇ ਛੱਡਿਆ ਘਰ, ਪੁਲਿਸ ਤੋਂ ਇਨਸਾਫ਼ ਦੀ ਕਰ ਰਹੀ ਮੰਗ

ਉਥੋਂ ਹੀ ਆਉਣ-ਜਾਣ ਵਾਲੇ ਹਰ ਵਿਅਕਤੀ ਉਸ ਦੇ ਵੱਲ ਵੇਖਦਾ ਹੈ ਪਰ ਕਿਸੇ ਵੀ ਵਿਅਕਤੀ ਨੇ ਉਸ ਦੀ ਸਾਰ ਨਹੀਂ ਲਈ, ਆਖਿਰਕਾਰ ਉਹ ਡੀਸੀ ਦਫ਼ਤਰ ਦੇ ਬਾਹਰ ਕਿਉਂ ਬੈਠੀ ਹੈ ਇਸ ਦਾ ਕਾਰਨ ਜਾਣਨ ਦੀ ਵੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ।

ਬਜ਼ੁਰਗ ਮਹਿਲਾ ਦੀ ਅੱਖਾਂ ਵਿੱਚੋਂ ਹੰਝੂ ਨਿਕਲਣੇ ਬੰਦ ਨਹੀਂ ਹੋ ਰਹੇ ਸਨ, ਬਾਰ-ਬਾਰ ਬਜ਼ੁਰਗ ਇੱਕੋ ਹੀ ਗੱਲ ਆਖ ਰਹੀ ਸੀ ਕਿ ਉਹ ਹੁਣ ਮਰਨਾ ਚਾਹੁੰਦੀ ਹੈ। ਉਸ ਦੀ ਨੂੰਹ ਉਸ ਨੂੰ ਇਨ੍ਹਾਂ ਪ੍ਰੇਸ਼ਾਨ ਪਿਛਲੇ ਕਈ ਸਾਲ ਤੋਂ ਕਰ ਰਹੀ ਹੈ, ਜਿਸ ਕਰਕੇ ਕਰਮਜੀਤ ਕੌਰ ਨੇ ਘਰ ਛੱਡਣ ਦਾ ਫੈਸਲਾ ਲਿਆ, ਉਸ ਦਾ ਕਹਿਣਾ ਹੈ ਕਿ ਕੋਈ ਵੀ ਉਸ ਦੀ ਸਾਰ ਨਹੀਂ ਲੈ ਰਿਹਾ ਹੈ।

ਪੀੜਤਾ ਨੇ ਦੱਸਿਆ ਕਿ ਉਸ ਦਾ ਬੇਟਾ ਵੀ ਹੈ ਜੋ ਕਿ ਟਰੱਕ ਚਲਾਉਂਦਾ ਹੈ, ਕੁਝ ਦਿਨ ਪਹਿਲਾਂ ਜ਼ਰੂਰ ਉਸ ਦੇ ਬੇਟੇ ਨੇ ਉਸ ਨੂੰ ਕੁਝ ਗਲਤ ਸ਼ਬਦ ਕਹੇ ਸਨ ਪਰ ਬੇਟੀ ਤੋਂ ਜਿਆਦਾ ਨੂੰਹ ਪ੍ਰੇਸ਼ਾਨ ਕਰ ਰਹੀ ਹੈ। ਡੀਸੀ ਦਫ਼ਤਰ ਦੇ ਬਾਹਰ ਲੱਗੇ ਕਿਸਾਨ ਧਰਨੇ ਵਿੱਚ ਹੀ ਉਹ ਰੋਟੀ ਖਾ ਲੈਂਦੀ ਹੈ। ਪੀੜਤਾ ਨੇ ਦੱਸਿਆ ਕਿ ਉਸ ਨੇ ਬਠਿੰਡਾ ਦੇ ਐਸਐਸਪੀ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਉਸ ਉੱਤੇ ਅੱਜ ਤੱਕ ਕਾਰਵਾਈ ਨਹੀਂ ਹੋਈ ਹੈ। ਇਸ ਲਈ ਉਸ ਨੂੰ ਉਮੀਦ ਨਹੀਂ ਹੈ ਕਿ ਪੁਲਿਸ ਉਸ ਨੂੰ ਇਨਸਾਫ ਦੇਵੇਗੀ।

ABOUT THE AUTHOR

...view details