ਬਠਿੰਡਾ : ਇੱਥੋਂ ਨਿੱਜੀ ਮੈਰਿਜ ਪੈਲੇਸ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਦੌਰਾਨ ਐਤਵਾਰ ਨੂੰ ਪਹੁੰਚੇ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਆਪਣੀ ਗੱਡੀ ਵਿੱਚੋਂ ਉਤਰੇ ਤਾਂ ਉਥੇ ਡਿਊਟੀ 'ਤੇ ਤੈਨਾਤ ਡੀਐਸਪੀ ਕਰਨਸ਼ੇਰ ਸਿੰਘ ਢਿੱਲੋਂ ਨੇ ਤੁਰੰਤ ਉਨ੍ਹਾਂ ਦੇ ਪੈਰੀਂ ਹੱਥ ਲਾਏ, ਜਿਸ ਦੀ ਤਸਵੀਰ ਵਿੱਚ ਸੁਖਬੀਰ ਸਿੰਘ ਉਨ੍ਹਾਂ ਨੂੰ ਰੋਕਦੇ ਹੋਏ ਨਜ਼ਰ ਵੀ ਆ ਰਹੇ ਹਨ। ਡੀਐੱਸਪੀ ਵਰਦੀ ਵਿੱਚ ਸੀ ਅਤੇ ਚੋਣ ਜ਼ਾਬਤਾ ਵੀ ਲੱਗਿਆ ਹੋਇਆ ਸੀ ਇਸ ਲਈ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਡਿਊਟੀ ਦੌਰਾਨ ਪੈਰੀ ਹੱਥ ਲਾਉਣ ਵਾਲੇ ਡੀਐੱਸਪੀ ਵਿਰੁੱਧ ਹੋਵੇ ਸਖ਼ਤ ਕਾਰਵਾਈ : ਖਹਿਰਾ - ਸੁਖਪਾਲ ਸਿੰਘ ਖਹਿਰਾ
ਬਠਿੰਡਾ ਦੇ ਡੀਐੱਸਪੀ ਕਰਨਸ਼ੇਰ ਸਿੰਘ ਢਿੱਲੋਂ ਦੁਆਰਾ ਸੁਖਬੀਰ ਬਾਦਲ ਦੇ ਪੈਰੀ ਹੱਥ ਲਗਾਉਣ ਦੇ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਬਾਦਲ ਦੇ ਪ੍ਰਤੀ ਸਾਫ਼ ਤੌਰ 'ਤੇ ਗੁਲਾਮੀ ਦਿਖਾਈ ਦੇ ਰਹੀ ਹੈ ਜਿਵੇਂ ਪਹਿਲਾਂ ਬਾਦਲ ਸਰਕਾਰ ਨੇ ਪੁਲਸ ਵਾਲਿਆਂ ਤੇ ਆਪਣਾ ਕਬਜ਼ਾ ਜਮਾ ਉਵੇਂ ਹੀ ਹੁਣ ਕੈਪਟਨ ਸਰਕਾਰ ਨੇ ਵੀ ਪੰਜਾਬ ਪੁਲਿਸ ਤੇ ਆਪਣਾ ਰਾਜ ਜਮਾ ਕੇ ਬੈਠੀ ਹੋਈ ਹੈ।
ਜਦੋਂ ਈਟੀਵੀ ਨੇ ਇਸ ਸਬੰਧੀ ਡੀਐੱਸਪੀ ਕਰਨਸ਼ੇਰ ਸਿੰਘ ਢਿੱਲੋਂ ਨੂੰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਬੂਲਿਆ ਕਿ ਮੇਰੀ ਡਿਊਟੀ ਕੱਲ੍ਹ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪ੍ਰੋਗਰਾਮ ਦੇ ਵਿੱਚ ਸੀ ਪਰ ਜਦੋਂ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਗੱਡੀ ਚੋਂ ਉਤਰਨ ਲੱਗੇ ਤਾਂ ਉਹ ਗਿਰਨ ਲੱਗੇ ਸਨ ਤੇ ਮੈਂ ਉਨ੍ਹਾਂ ਨੂੰ ਫੜ ਰਿਹਾ ਸੀ। ਉਨ੍ਹਾਂ ਦੇ ਨਾਲ ਸਿਕਿਓਰਿਟੀ ਫੋਰਸ ਵੀ ਸੀ ਪਰ ਮੇਰੀ ਤਸਵੀਰ ਗਲਤ ਤਰੀਕੇ ਨਾਲ ਖਿੱਚੀ ਗਈ ਮੈਂ ਉਨ੍ਹਾਂ ਦੇ ਪੈਰੀਂ ਹੱਥ ਨਹੀਂ ਲਗਾਏ ਮੇਰੇ ਉੱਪਰ ਗਲਤ ਇਲਜ਼ਾਮ ਲਾਏ ਜਾ ਰਹੇ ਹਨ।
ਬਠਿੰਡਾ ਦੇ ਡੀਐੱਸਪੀ ਕਰਨਸ਼ੇਰ ਸਿੰਘ ਢਿੱਲੋਂ ਦੁਆਰਾ ਸੁਖਬੀਰ ਬਾਦਲ ਦੇ ਪੈਰੀ ਹੱਥ ਲਗਾਉਣ ਦੇ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਬਾਦਲ ਦੇ ਪ੍ਰਤੀ ਸਾਫ਼ ਤੌਰ 'ਤੇ ਗੁਲਾਮੀ ਦਿਖਾਈ ਦੇ ਰਹੀ ਹੈ ਜਿਵੇਂ ਪਹਿਲਾਂ ਬਾਦਲ ਸਰਕਾਰ ਨੇ ਪੁਲਸ ਵਾਲਿਆਂ ਤੇ ਆਪਣਾ ਕਬਜ਼ਾ ਜਮਾ ਉਵੇਂ ਹੀ ਹੁਣ ਕੈਪਟਨ ਸਰਕਾਰ ਨੇ ਵੀ ਪੰਜਾਬ ਪੁਲਿਸ ਤੇ ਆਪਣਾ ਰਾਜ ਜਮਾ ਕੇ ਬੈਠੀ ਹੋਈ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਮੈਨੂੰ ਨਹੀਂ ਲੱਗਦਾ ਪੰਜਾਬ ਪੁਲਿਸ ਦੀ ਨਿਗਰਾਨੀ ਵਿੱਚ ਲੋਕ ਸਭਾ ਚੋਣ ਸਭ ਉੱਤੇ ਤਰੀਕੇ ਨਾਲ ਹੋ ਸਕਦੇ ਹਨ ।