ਬਠਿੰਡਾ :ਭਗਤਾ ਭਾਈ 2 ਅਗਸਤ ਪਿਛਲੇ ਦਿਨੀ ਦਿਆਲਪੁਰਾ ਭਾਈਕਾ ਵਿਖੇ ਘਰ ਵਿੱਚ ਜਬਰੀ ਦਾਖਿਲ ਹੋ ਕੇ 23 ਸਾਲਾ ਵਿਆਹੁਤਾ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ। ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਪਰ ਹੁਣ ਤੱਕ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ।ਪੁਲਿਸ ਦੀ ਢਿੱਲੀ ਕਾਰਗੁਜਾਰੀ ਤੋਂ ਅੱਕੇ ਪੀੜਿਤ ਪਰਿਵਾਰ ਦੇ ਦੋ ਮੈਂਬਰ ਅੱਜ ਸਵੇਰੇ ਦਿਆਲਪੁਰਾ ਭਾਈਕਾ ਦੇ ਵਾਟਰ ਵਰਕਸ ਟੈਂਕੀ ਉਪਰ ਚੜ੍ਹ ਗਏ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ।
ਪੀੜਤ ਔਰਤ ਦੀ ਸੱਸ ਪਰਮਜੀਤ ਕੌਰ ਨੇ ਦੱਸਿਆ ਕਿ ਲੰਘੀ 27 ਜੂਨ ਨੂੰ ਉਸਦੀ ਨੂੰਹ ਆਪਣੇ ਘਰ ਵਿਚ ਆਪਣੇ ਬੱਚਿਆਂ ਨਾਲ ਘਰ ਦਾ ਕੰਮਕਾਰ ਕਰ ਰਹੀ ਸੀ ਅਤੇ ਉਸ ਦੇ ਪਿੰਡ ਦਾ ਰਣਜੀਤ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਗੁਰਚੇਤ ਸਿੰਘ ਅਤੇ ਬਾਜਾ ਸਿੰਘ ਸਮੇਤ ਘਰ ਵਿਚ ਜਬਰੀ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ, ਦੋਸ਼ੀਆਂ ਉਪਰ ਬਲਾਤਕਾਰ ਦਾ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਪਰ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ।