ਬਠਿੰਡਾ: ਜ਼ਿਲ੍ਹਾ ਬਠਿੰਡਾ ਵਿੱਚ 2 ਦਿਨਾਂ ਅੰਦਰ ਹੀਟ ਸਟਰੋਕ ਦਾ ਤੀਸਰਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਅੰਦਰ 24 ਘੰਟਿਆਂ ਦੇ ਵਿੱਚ ਗਰਮੀ ਕਾਰਨ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਵੱਧ ਰਹੀ ਗਰਮੀ ਅਤੇ ਤੇਜ਼ ਧੁੱਪ ਤੋਂ ਇੰਝ ਲਗਦਾ ਹੈ ਜਿਵੇਂ ਸੂਰਜ ਦੇਵਤਾ ਹੀ ਧਰਤੀ ਉੱਤੇ ਉੱਤਰਿਆ ਹੋਵੇ। ਹਾਂਲਾਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਵੇਖੀ ਜਾ ਰਹੀ ਹੈ, ਪਰ ਬਠਿੰਡਾ ਦੇ ਵਿੱਚ ਇਸ ਵਕਤ ਤਾਪਮਾਨ ਸਿਖਰਾਂ ਉੱਤੇ ਨਜ਼ਰ ਆ ਰਿਹਾ ਹੈ। ਜਿਸ ਕਰਕੇ ਹੁਣ ਤੱਕ 24 ਘੰਟੇ ਦੇ ਵਿੱਚ ਗਰਮੀ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬਠਿੰਡਾ ਵਿੱਚ ਹੀਟ ਸਟਰੋਕ ਕਾਰਨ 24 ਘੰਟਿਆਂ ਅੰਦਰ ਤਿੰਨ ਮੌਤਾਂ, ਪ੍ਰਸ਼ਾਸਨ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਦਿੱਤੀ ਸਲਾਹ - heat stroke update
ਪੰਜਾਬ ਵਿੱਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਬਠਿੰਡਾ ਵਿੱਚ ਹੀਟ ਸਟਰੋਕ ਕਾਰਣ ਤਿੰਨ ਮੌਤਾਂ ਹੋ ਚੁੱਕੀਆਂ ਹਨ। ਬਠਿੰਡਾ ਰੇਲਵੇ ਸਟੇਸ਼ਨ ਉੱਤੇ ਇੱਕ ਅਣਪਛਾਤੇ ਸ਼ਖ਼ਸ ਦੀ ਹੀਟ ਸਟਰੋਕ ਕਰਕੇ ਮੌਤ ਹੋ ਗਈ।
ਦਿਹਾੜੀ ਮਜ਼ਦੂਰ ਦੀ ਮੌਤ: ਜਾਣਕਾਰੀ ਦੇ ਮੁਤਾਬਿਕ ਬਠਿੰਡਾ ਦੀ ਸੰਤਪੁਰਾ ਸੜਕ ਉੱਪਰ ਇੱਕ ਮਜ਼ਦੂਰ ਵਿਅਕਤੀ ਗਰਮੀ ਕਾਰਨ ਬੇਹੋਸ਼ ਹੋ ਗਿਆ ਸੀ ਜਿਸ ਨੂੰ ਸਹਾਰਾ ਜਨਸੇਵਾ ਦੇ ਵੱਲੋਂ ਜਦੋਂ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਨੂੰ ਡਾਕਟਰ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਬੀਤੀ ਰਾਤ ਬਠਿੰਡਾ ਰੇਲਵੇ ਸਟੇਸ਼ਨ ਉੱਤੇ ਇਕ ਹੋਰ ਵਿਅਕਤੀ ਦੀ ਗਰਮੀ ਦੇ ਕਾਰਨ ਮੌਤ ਹੋਈ ਹੈ, ਜਿਸ ਸਮੇਂ ਉਸ ਵਿਅਕਤੀ ਦੀ ਮੌਤ ਹੋਈ ਉਸ ਤੋਂ ਬਾਅਦ ਆਰਪੀਐਫ ਪੁਲਿਸ ਦੀ ਨਿਗਰਾਨੀ ਹੇਠ ਸਹਾਰਾ ਜਨਸੇਵਾ ਦੇ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਦੇ ਲਈ ਰਖਵਾ ਦਿੱਤਾ ਗਿਆ ਹੈ।
ਹੀਟ ਸਟਰੋਕ ਦੇ ਮਾਮਲੇ:ਇਸ ਤੋਂ ਇਲਾਵਾ ਹੀਟ ਸਟਰੋਕ ਦਾ ਹੁਣ ਤੀਸਰਾ ਮਾਮਲਾ ਇੱਕ ਹੋਰ ਬਠਿੰਡਾ ਦੇ ਵਿੱਚ ਮੁਲਤਾਨੀਆ ਪੁਲ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਹੋਰ ਵਿਅਕਤੀ ਦੀ ਗਰਮੀ ਕਾਰਨ ਮੌਤ ਦੱਸੀ ਜਾ ਰਹੀ ਹੈ। ਹਾਲਾਂਕਿ ਇਹਨਾਂ ਵੱਖ-ਵੱਖ ਥਾਵਾਂ ਦੇ ਉੱਤੇ ਹੋਈ ਵਿਅਕਤੀਆਂ ਦੀ ਮੌਤ ਦੇ ਵਿੱਚ ਜ਼ਿਆਦਾਤਰ ਦਿਹਾੜੀ ਕਰਨ ਵਾਲੇ ਵਿਅਕਤੀ ਹੀ ਹਨ। ਇਹਨਾਂ ਦੀ ਹੁਣ ਤੱਕ ਸ਼ਨਾਖਤ ਵੀ ਨਹੀਂ ਹੋ ਪਾਈ ਹੈ ਕਿਉਂਕਿ ਅਕਸਰ ਹੀ ਗਰੀਬ ਮਜ਼ਦੂਰ ਮਜ਼ਬੂਰੀਵੱਸ ਪੈਦਲ ਸਫ਼ਰ ਕਰਦਾ ਹੈ, ਜਿਸ ਕਰਕੇ ਗਰਮੀ ਵੱਧ ਲੱਗਣ ਕਰਕੇ ਇਸ ਤਰੀਕੇ ਦੇ ਹੀਟ ਸਟਰੋਕ ਦੇ ਮਾਮਲੇ ਸਾਹਮਣੇ ਮਜ਼ਦੂਰਾਂ ਦੇ ਆ ਰਹੇ ਹਨ।
- ਨਿਹੰਗ ਜਥੇਬੰਦੀ ਨੇ ਲੁਧਿਆਣਾ ਵਿੱਚ ਕੀਤੀ ਇਕੱਤਰਤਾ, ਬਲਦੇਵ ਸਿੰਘ ਦੇ ਕਤਲ ਮਾਮਲੇ 'ਚ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਰੱਖੀ ਮੰਗ
- ਨੌਕਰੀ ਨਾ ਮਿਲੀ ਤਾਂ ਪਰਿਵਾਰ ਪਾਲਣ ਲਈ ਬਣਾ ਲਿਆ ਮੋਟਰਸਾਈਕਲ ਚੋਰ ਗਿਰੋਹ, 6 ਮੋਟਰਸਾਈਕਲਾਂ ਸਣੇ 4 ਗ੍ਰਿਫ਼ਤਾਰ
- ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਖੁਦ ਹੀ ਕੀਤਾ ਸੀ ਆਪਣੀ ਮਾਂ ਉੱਤੇ ਹਮਲਾ, ਪੜ੍ਹੋ ਹੋਰ ਕਿਹੜੇ ਹੋਏ ਖੁਲਾਸੇ ...
ਸਿਖ਼ਰਾਂ ਉੱਤੇ ਪਹੁੰਚਿਆ ਤਾਪਮਾਨ:ਦੂਜੇ ਪਾਸੇ ਪ੍ਰਸ਼ਾਸਨ ਨੇ ਲੋਕਾਂ ਨੂੰ ਗੁਜਾਰਿਸ਼ ਕੀਤੀ ਹੈ ਕਿ ਵਧ ਰਹੀ ਗਰਮੀ ਅਤੇ ਸਿਖ਼ਰਾਂ ਉੱਤੇ ਪਹੁੰਚਿਆ ਤਾਪਮਾਨ ਇਸ ਤਰੀਕੇ ਦਾ ਹੀ ਬਣਿਆ ਰਹਿਣ ਦਾ ਅਨੁਮਾਨ ਹੈ ਇਸ ਲਈ ਲੋਕਾਂ ਨੂੰ ਜ਼ਰੂਰਤ ਪੈਣ ਉੱਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਵੱਧ ਤੋਂ ਵੱਧ ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਪੀਤਾ ਜਾਵੇ। ਹਰ ਇੱਕ ਮਨੁੱਖ ਨੂੰ ਹੈ ਜੋ ਆਪਣੇ ਘਰਾਂ ਦੇ ਬਾਹਰ ਅਤੇ ਛੱਤਾਂ ਦੇ ਉੱਪਰ ਬੇਜ਼ੁਬਾਨ ਪਸ਼ੂ ਪੰਛੀਆਂ ਲਈ ਵੀ ਪਾਣੀ ਰੱਖਣ ਤਾਂ ਜੋ ਇਸ ਵੱਧ ਰਹੀ ਗਰਮੀ ਦੇ ਨਾਲ ਕਿਸੇ ਦੀ ਵੀ ਮੌਤ ਨਾ ਹੋਵੇ।