ਬਠਿੰਡਾ: ਸ਼ਹਿਰ ਵਿਚ ਜਗ੍ਹਾ-ਜਗ੍ਹਾ ਵਿਕਣ ਵਾਲੇ ਪਤੰਗ ਅਤੇ ਸਕੂਲ ਬੈਗ ਉਤੇ ਹਥਿਆਰਾਂ ਦੀਆਂ ਤਸਵੀਰਾਂ ਹਨ। ਇਸ ਤਰ੍ਹਾਂ ਹੀ ਆਵਾਜਾਈ ਦੇ ਵਾਹਨਾਂ ਪਿੱਛੇ ਵੀ ਇਹ ਤਸਵੀਰਾਂ ਆਮ ਦੇਖੀਆਂ ਜਾ ਸਕਦੀਆਂ ਹਨ। ਐਸਐਸਪੀ ਬਠਿੰਡਾ ਅਜਿਹੀ ਵਸਤੂਆਂ ਨੂੰ ਵੇਚਣ ਵਾਲਿਆਂ ਉਤੇ ਕਾਰਵਾਈ ਕਰਨ ਦੇ ਹੁਕਣ ਦਿੱਤੇ (Police orders action against those who put photos of weapons on objects) ਹਨ। ਪੰਜਾਬ ਵਿੱਚ ਹੋ ਰਹੀਆਂ ਵਾਰਦਾਤਾਂ ਕਾਰਨ ਪੰਜਾਬ ਸਰਕਾਰ ਨੇ ਗੰਲ ਕਲਚਰ ਨੂੰ ਬੈਨ ਕਰ ਦਿੱਤਾ ਸੀ। ਇਸ ਦਾ ਦਿਖਾਵਾ ਕਰਨ ਵਾਲਿਆ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਸਨ। ਸਕੂਲ ਬੈਗਾਂ ਉਤੇ ਹਥਿਆਰਾਂ ਦੀਆਂ ਤਸਵੀਰਾਂ ਹੋਣ ਕਾਰਨ ਬੱਚਿਆਂ ਉਤੇ ਇਸ ਦਾ ਗਲਤ ਅਸਰ ਪਵੇਗਾ।
ਹਥਿਆਰਾਂ ਦੀਆਂ ਫੋਟੋਆਂ ਦਾ ਬੱਚਿਆਂ ਉਤੇ ਗਲਤ ਅਸਰ: ਇਸ ਤਰ੍ਹਾਂ ਸਕੂਲ ਬੈਗਾਂ ਰਾਹੀ ਪ੍ਰਮੋਟ ਹੋ ਰਹੇ ਗੰਨ ਕਲਚਰ ਦਾ ਬੱਚਿਆਂ ਉਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ। ਇਸ ਸਬੰਧੀ ਬੱਚਿਆਂ ਦੇ ਮਾਹਰ ਡਾਕਟਰ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ ਹੈ। ਬੱਚਿਆਂ ਦੇ ਮਾਹਰ ਡਾਕਟਰ ਸਤੀਸ਼ ਜਿੰਦਲ ਦਾ ਕਹਿਣਾ ਹੈ ਕਿ ਬੱਚੇ ਕੋਰੇ ਕਾਗਜ਼ ਦੇ ਹੁੰਦੇ ਹਨ। ਵਾਰ-ਵਾਰ ਇਕ ਚੀਜ਼ ਨੂੰ ਦਿਖਾਉਣ ਨਾਲ ਹੀ ਉਸ ਵੱਲ ਅਕਰਸ਼ਿਤ ਹੁੰਦੇ ਹਨ। ਇਸ ਤਰ੍ਹਾਂ ਗੰਨ ਕਲਚਰ ਨੂੰ ਪ੍ਰਮੋਟ ਕਰਨਾ ਸਰਾਸਰ ਗਲਤ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣ। ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਪੰਜਾਬ ਦੇ ਵਿਰਸੇ ਨਾਲ ਜੋੜਨ ਤਾਂ ਜੋ ਉਨ੍ਹਾਂ ਦੇ ਕੋਰਾ ਕਾਗਜ਼ ਦਿਮਾਗ ਵਿੱਚ ਗੰਨ ਕਲਚਰ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਖਿਆਲ ਨਾ ਆਵੇ।