ਪੰਜਾਬ

punjab

ETV Bharat / state

ਕਿਸਾਨ ਦਾ ਬਣਾਇਆ ਇਹ ਆਧੁਨਿਕ ਖੂਹ ਧਰਤੀ ਹੇਠ ਕਰਦਾ ਪਾਣੀ ਰੀਚਾਰਜ - ਬਠਿੰਡਾ

ਬਠਿੰਡਾ ਦੇ ਮੰਡੀ ਖੁਰਦ ਦੇ ਅਗਾਂਹ ਵਧੂ ਕਿਸਾਨ ਨੇ ਪਾਣੀ ਦੀ ਬੱਚਤ ਕਰਦੇ ਹੋਏ ਪਿਛਲੇ ਦੋ ਦਹਾਕਿਆਂ ਤੋਂ ਨਹੀਂ ਬੀਜੀ ਝੋਨੇ ਦੀ ਫਸਲ ਦੀ ਬਿਜਾਈ ਨਹੀਂ ਕੀਤੀ। ਇਸਦੇ ਨਾਲ ਹੀ ਉਸ ਵੱਲੋਂ ਆਪਣੇ ਖੇਤ ਵਿੱਚ ਆਧੁਨਿਕ ਤਕਨੀਕ ਦੇ ਨਾਲ ਖੂਹ ਬਣਾਇਆ ਹੈ ਤਾਂ ਕਿ ਧਰਤੀ ਹੇਠ ਪਾਣੀ ਨੂੰ ਰੀਚਾਰਜ ਕੀਤਾ ਜਾ ਸਕੇ।

modern well, recharges the water, Bathinda farmer, Bathinda news
modern well, recharges the water, Bathinda farmer, Bathinda news

By

Published : Aug 14, 2022, 7:08 AM IST

ਬਠਿੰਡਾ: ਮਨੁੱਖ ਨੇ ਤਰੱਕੀ ਲਈ ਜਿੱਥੇ ਪੌਣ ਪਾਣੀ ਅਤੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰ ਕੇ ਰੱਖ ਦਿੱਤਾ ਹੈ, ਉਥੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਖੁਰਦ ਦੇ ਇਕ ਨੌਜਵਾਨ ਨੇ ਵਿਸ਼ੇਸ਼ ਉਪਰਾਲਾ ਕਰਦੇ ਹੋਏ ਜਿੱਥੇ ਪਾਣੀ ਨੂੰ ਬਚਾਉਣ ਲਈ ਪਿਛਲੇ ਦੋ ਦਹਾਕਿਆਂ ਤੋਂ ਝੋਨੇ ਦੀ ਬਿਜਾਈ ਨਹੀਂ ਕੀਤੀ। ਸਗੋਂ ਕਿਸਾਨ ਨੇ ਖੇਤ ਵਿੱਚ ਆਧੁਨਿਕ ਤਕਨੀਕ ਨਾਲ ਖੂਹ ਪੁੱਟ ਕੇ ਧਰਤੀ ਨੂੰ ਰੀਚਾਰਜ ਕਰਨ ਦਾ ਨਵਾਂ ਤਰੀਕਾ ਅਪਣਾਇਆ ਹੈ। ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਪਵਣ ਗੁਰੂ ਪਾਣੀ ਪਿਤਾ ਉੱਤੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਉਪਰਾਲੇ ਵਿੱਢੇ ਗਏ ਸਨ ਅਤੇ ਇਸ ਵਿਚ ਵਿਸ਼ੇਸ਼ ਯੋਗਦਾਨ ਉਸਦੇ ਭਰਾ ਗੁਰਤੇਜ ਸਿੰਘ ਦਾ ਹੈ।




ਕਿਸਾਨ ਦਾ ਬਣਾਇਆ ਇਹ ਆਧੁਨਿਕ ਖੂਹ ਧਰਤੀ ਹੇਠ ਕਰਦਾ ਪਾਣੀ ਰੀਚਾਰਜ





ਧਰਤੀ ਨੂੰ ਰੀਚਾਰਜ ਕਰਨ ਦਾ ਨਵਾਂ ਤਰੀਕਾ:
ਇਸ ਦੇ ਚੱਲਦੇ ਉਨ੍ਹਾਂ ਵੱਲੋਂ ਜੂਨ ਮਹੀਨੇ ਵਿੱਚ ਇਸ ਖੂਹ ਦੀ ਪੁਟਾਈ ਸ਼ੁਰੂ ਕੀਤੀ ਸੀ ਅਤੇ ਇਸ ਨੂੰ ਆਧੁਨਿਕ ਤਕਨੀਕ ਰਾਹੀਂ ਰੀਚਾਰਜ ਕਰਨ ਲਈ ਤਿੰਨ ਤਰ੍ਹਾਂ ਦੀਆਂ ਡਿੱਗੀਆਂ ਬਣਾਈਆਂ ਗਈਆਂ ਸਨ ਤਾਂ ਜੋ ਧਰਤੀ ਹੇਠ ਜੋ ਪਾਣੀ ਭੇਜਿਆ ਜਾਵੇ ਉਹ ਸਾਫ ਸੁਥਰਾ ਹੋਵੇ। ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਟੇਲ ’ਤੇ ਪੈਂਦਾ ਹੈ ਜਿਸ ਕਾਰਨ ਜੇਕਰ ਟੇਲ ਦੇ ਵਿਚ ਪਾਣੀ ਵੱਧ ਆ ਜਾਵੇ ਤਾਂ ਵੀ ਪਿੰਡ ਨੂੰ ਮਾਰ ਪੈਂਦੀ ਹੈ। ਜੇਕਰ ਪਾਣੀ ਘਟ ਜਾਵੇ ਤਾਂ ਵੀ ਫਸਲਾਂ ਸੁੱਕਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ।




ਕਿਸਾਨ ਦਾ ਬਣਾਇਆ ਇਹ ਆਧੁਨਿਕ ਖੂਹ ਧਰਤੀ ਹੇਠ ਕਰਦਾ ਪਾਣੀ ਰੀਚਾਰਜ






ਖੇਤ 'ਚ ਬਣਾਇਆ ਜੰਗਲ:
ਇਸ ਦੇ ਚੱਲਦੇ ਉਨ੍ਹਾਂ ਵੱਲੋਂ ਇਹ ਤਕਨੀਕ ਅਪਣਾਈ ਗਈ ਅਤੇ ਖੇਤ ਵਿੱਚ ਹੀ ਦੋ ਸੌ ਫੁੱਟ ਤੋਂ ਉੱਪਰ ਖੂਹ ਬਣਾਇਆ ਗਿਆ ਅਤੇ ਧਰਤੀ ਨੂੰ ਸਾਫ਼ ਪਾਣੀ ਰਾਹੀਂ ਚਾਰਜ ਕਰਨ ਲਈ ਟੇਲ ਦਾ ਪਾਣੀ ਇਸ ਖੂਹ ਰਾਹੀਂ ਧਰਤੀ ਨੂੰ ਚਾਰਜ ਕਰਨ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਨ੍ਹਾਂ ਵੱਲੋਂ ਜੰਗਲ ਲਗਾਇਆ ਗਿਆ ਹੈ ਜਿਸ ਵਿੱਚ ਸਾਢੇ ਸੱਤ ਸੌ ਤੋਂ ਉਪਰ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦੋ ਹਜ਼ਾਰ ਉਨੀ ਵਿੱਚ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਨਮਾਨਤ ਕੀਤਾ ਸੀ, ਕਿਉਂਕਿ ਉਨ੍ਹਾਂ ਵੱਲੋਂ ਹਵਾ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਢੰਗ ਤਰੀਕੇ ਅਪਣਾਏ ਗਏ।




ਕਿਸਾਨ ਦਾ ਬਣਾਇਆ ਇਹ ਆਧੁਨਿਕ ਖੂਹ ਧਰਤੀ ਹੇਠ ਕਰਦਾ ਪਾਣੀ ਰੀਚਾਰਜ






ਹੋਰਾਂ ਕਿਸਾਨਾਂ ਨੂੰ ਅਪੀਲ:
ਉਥੇ ਹੀ ਉਨ੍ਹਾਂ ਵੱਲੋਂ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੇ ਰੁਜ਼ਗਾਰ ਵਿੱਚ ਵਾਧਾ ਕੀਤਾ ਜਾ ਰਿਹਾ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਧਰਤੀ ਤੇ ਪੀਣ ਯੋਗ ਪਾਣੀ ਅਤੇ ਸਾਹ ਲੈਣ ਯੋਗ ਹਵਾ ਨਾ ਰਹੀ ਤਾਂ ਇਨਸਾਨ ਕੀ ਕਰੇਗਾ ਉਨ੍ਹਾਂ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਵੱਡੀ ਪੱਧਰ ਉੱਪਰ ਰੁੱਖ ਲਗਾ ਕੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ।



ਇਹ ਵੀ ਪੜ੍ਹੋ:ਪਟਨਾ ਦੇ ਰੌਸ਼ਨ ਹਿੰਦੂਸਤਾਨੀ ਸਤਾਰਾਂ ਸਾਲਾਂ ਤੋਂ ਵੰਡ ਰਹੇ ਨੇ ਤਿਰੰਗਾ

ABOUT THE AUTHOR

...view details