ਬਠਿੰਡਾ:ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਦੀ ਵੱਲੋਂ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਪਰ ਜਿਵੇਂ ਹੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੀ ਹੈ, ਉਦੋਂ ਤੋਂ ਹੀ ਪੰਜਾਬ (Punajb) ਦਾ ਹਾਲਾਤ ਪਹਿਲਾਂ ਤੋਂ ਵੀ ਮਾੜ ਹੁੰਦੇ ਨਜ਼ਰ ਆ ਰਹੇ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਬਠਿੰਡਾ ਦੇ ਸਰਕਾਰੀ ਜੰਚਾ-ਬੱਚਾ ਹਸਪਤਾਲ ਤੋਂ ਸਾਹਮਣੇ ਆਈਆਂ ਹਨ।
ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਮਰੀਜਾ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਹਸਪਤਾਲ ਅੰਦਰ ਬਾਥਰੂਮ, ਸਾਫ਼-ਸਫ਼ਾਈ, ਡਾਕਟਰਾਂ ਦੀ ਗਿਣਤੀ ਅਤੇ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਇੰਨੀ ਗਰਮੀ ਵਿੱਚ ਹਸਪਤਾਲ ਅੰਦਰ ਬਿਜਲੀ ਨਾ ਹੋਣ ਕਰਕੇ ਮਰੀਜ ਗਰਮੀ ਵਿੱਚ ਬਿਨ ਪਾਣੀ ਦੀ ਮੱਛੀ ਵਾਂਗ ਤੜਫ ਰਹੇ ਹਨ। ਇੱਕ ਤਾਂ ਪਹਿਲਾਂ ਹੀ ਪੰਜਾਬ ਅੰਦਰ ਤਾਪਮਾਨ ਬਹੁਤ ਵੱਧ ਚੁੱਕਿਆ ਹੈ ਅਤੇ ਦੂਜਾ ਇਸ ਹਸਪਤਾਲ ਵਿੱਚ ਬਿਜਲੀ ਨਾ ਹੋਣ ਕਰਕੇ ਮਰੀਜ ਅਤੇ ਉਨ੍ਹਾਂ ਨਾਲ ਆਏ ਪਰਿਵਾਰਿਕ ਮੈਂਬਰਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।