ਪੰਜਾਬ

punjab

ਬਰਨਾਲਾ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਖ਼ਤਮ, ਨਗਰ ਕੌਂਸਲ ਪ੍ਰਸ਼ਾਸਨ ਅਤੇ ਸਫ਼ਾਈ ਸੇਵਕਾਂ ਵਿੱਚ ਬਣੀ ਸਹਿਮਤੀ

By

Published : Aug 10, 2023, 12:41 PM IST

ਬਰਨਾਲਾ ਵਿੱਚ ਹੱਕੀ ਮੰਗਾਂ ਨੂੰ ਲੈਕੇ ਸਫਾਈ ਸੇਵਕ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਧਰਨਾ ਦੇ ਰਹੇ ਸਨ। ਇਨ੍ਹਾਂ ਸਫਾਈ ਸੇਵਕਾਂ ਦੀ ਹੜਤਾਲ ਨਗਰ ਕੌਂਸਲ ਨਾਲ ਸਹਿਮਤੀ ਬਣਨ ਤੋਂ ਬਾਅਦ ਹੁਣ ਖਤਮ ਹੋ ਚੁੱਕੀ ਹੈ ਅਤੇ ਸਫਾਈ ਸੇਵਕ ਵਾਪਿਸ ਕੰਮ ਉੱਤੇ ਪਰਤ ਆਏ ਹਨ।

The strike of cleaners in Barnala ends
ਬਰਨਾਲਾ ਵਿੱਚ 7 ਦਿਨਾਂ ਤੋਂ ਚੱਲ ਰਹੀ ਸਫਾਈ ਸੇਵਕਾਂ ਦੀ ਹੜਤਾਲ ਖਤਮ, ਨਗਰ ਕੌਂਸਲ ਪ੍ਰਸ਼ਾਸਨ ਅਤੇ ਸਫ਼ਾਈ ਸੇਵਕਾਂ ਵਿੱਚ ਬਣੀ ਸਹਿਮਤੀ

ਬਰਨਾਲਾ: ਨਗਰ ਕੌਂਸਲ ਬਰਨਾਲਾ ਅਧੀਨ ਕੰਮ ਕਰਨ ਵਾਲੇ ਸਫ਼ਾਈ ਸੇਵਕ 7 ਦਿਨਾਂ ਦੀ ਹੜਤਾਲ ਤੋਂ ਬਾਅਦ ਕੰਮ ਉੱਤੇ ਪਰਤ ਆਏ ਹਨ। ਸਫ਼ਾਈ ਸੇਵਕਾਂ ਅਤੇ ਨਗਰ ਕੌਂਸਲ ਪ੍ਰਸ਼ਾਸਨ ਦੇ ਵਿਚਕਾਰ ਸਹਿਮਤੀ ਬਣ ਗਈ ਹੈ। ਸਫਾਈ ਕਰਮਚਾਰੀਆਂ ਦੀ ਪਿਛਲੇ ਇੱਕ ਹਫਤੇ ਤੋਂ ਚੱਲ ਰਹੀ ਹੜਤਾਲ ਵੀਰਵਾਰ ਨੂੰ ਖਤਮ ਹੋ ਗਈ ਅਤੇ ਸਫਾਈ ਸੇਵਕਾਂ ਨੇ ਮੁੜ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ।

ਠੇਕੇਦਾਰੀ ਪ੍ਰਣਾਲੀ ਤੋਂ ਖਫ਼ਾ ਨੇ ਸਫ਼ਾਈ ਮੁਲਾਜ਼ਮ:ਧਿਆਨ ਦੇਣ ਯੋਗ ਹੈ ਕਿ ਸਫ਼ਾਈ ਸੇਵਕ ਠੇਕੇਦਾਰੀ ਪ੍ਰਣਾਲੀ ਨੂੰ ਖ਼ਤਮ ਕਰਕੇ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਨਗਰ ਕੌਂਸਲ ਅਧੀਨ ਕਰਨ ਦੀ ਮੰਗ ਕਰ ਰਹੇ ਸਨ । ਇਸ ਸਬੰਧੀ ਨਗਰ ਕੌਂਸਲ ਪ੍ਰਸ਼ਾਸਨ ਅਤੇ ਸਫ਼ਾਈ ਸੇਵਕਾਂ ਵਿਚਕਾਰ ਸਮਝੌਤਾ ਹੋ ਗਿਆ ਹੈ ਅਤੇ ਪੱਕੇ ਕਰਨ ਦੀ ਪ੍ਰਕਿਰਿਆ ਸਬੰਧੀ ਸ਼ੁਰੂਆਤ ਜਲਦ ਹੀ ਹੋਵੇਗੀ। ਜਿਸ ਕਾਰਨ ਸਫਾਈ ਸੇਵਕਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ। ਸਫ਼ਾਈ ਸੇਵਕ ਆਗੂ ਗੁਲਸ਼ਨ ਕੁਮਾਰ ਨੇ ਕਿਹਾ ਕਿ ਉਹ ਸਫ਼ਾਈ ਸੇਵਕਾਂ ਦੇ ਹੱਕ ਲਈ ਲੜਦੇ ਰਹਿਣਗੇ | ਜੇਕਰ ਸਰਕਾਰ ਨੇ ਫਿਰ ਵੀ ਉਨ੍ਹਾਂ ਦੀ ਕੋਈ ਵੀ ਜਾਇਜ਼ ਮੰਗ ਨਾ ਮੰਨੀ ਤਾਂ ਉਹ ਮੁੜ ਸੰਘਰਸ਼ ਕਰਨਗੇ।

ਲੋਕਾਂ ਨੇ ਲਿਆ ਸੁੱਖ ਦਾ ਸਾਹ: ਸਫਾਈ ਸੇਵਕਾਂ ਦੀ ਹੜਤਾਲ ਖਤਮ ਹੋਣ ਨਾਲ ਬਰਨਾਲਾ ਸ਼ਹਿਰ ਦੇ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਸੜਕਾਂ ’ਤੇ ਗੰਦਗੀ ਪਈ ਹੋਈ ਸੀ। ਸਫ਼ਾਈ ਦਾ ਕੰਮ ਠੱਪ ਹੋਣ ਕਾਰਨ ਬਰਨਾਲਾ ਸ਼ਹਿਰ ਗੰਦਗੀ ਦੇ ਢੇਰਾਂ ਵਿੱਚ ਬਦਲ ਗਿਆ ਸੀ। ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਸਨ। ਪੂਰੇ ਬਰਨਾਲਾ ਸ਼ਹਿਰ 'ਚ ਗੰਦਗੀ ਦੀ ਬਦਬੂ ਫੈਲੀ ਹੋਈ ਸੀ। ਸ਼ਹਿਰ ਦੇ ਸਦਰ ਬਜ਼ਾਰ, ਬਰਨਾਲਾ ਦੀਆਂ ਗਲੀਆਂ, ਮੁਹੱਲੇ, ਮੁੱਖ ਬਜ਼ਾਰ ਅਤੇ ਸੜਕਾਂ ਕਿਨਾਰੇ ਗੰਦਗੀ ਦੇ ਢੇਰ ਤੋਂ ਨਰਕ ਬਣਦੇ ਨਜ਼ਰ ਆ ਰਹੇ ਸਨ। ਹੜਤਾਲ ਤੋ ਬਾਅਦ ਵਧੀ ਗੰਦਗੀ ਕਾਰਣ ਕਈ ਦਿਨਾਂ ਤੋਂ ਲੋਕਾਂ ਲਈ ਪੈਦਲ ਚੱਲਣਾ ਵੀ ਮੁਸ਼ਕਿਲ ਸੀ ਅਤੇ ਬਦਬੂ ਚਾਰੇ ਪਾਸੇ ਆ ਰਹੀ ਸੀ।

ABOUT THE AUTHOR

...view details