ਬਠਿੰਡਾ:15 ਅਗਸਤ ਨੂੰ ਭਾਰਤ ਦੇ ਅਜ਼ਾਦੀ ਦਿਹਾੜੇ (India's Independence Day) ਮੌਕੇ ਤਿਰੰਗੇ ਦੀ ਥਾਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਘਰਾਂ ‘ਤੇ ਕੇਸਰੀ ਝੰਡੇ ਝੁਲਾਉਣ (Waving orange flags) ਦੇ ਦਿੱਤੇ ਪ੍ਰੋਗਰਾਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ (Shiromani Gurdwara Parbandhak Committee President Bhai Harjinder Singh Dhami) ਨੇ ਉਨ੍ਹਾਂ ਦਾ ਨਿੱਜੀ ਪ੍ਰੋਗਰਾਮ ਦੱਸਿਆ ਹੈ।
'ਕੇਸਰੀ ਝੰਡੇ ਝਲਾਉਣ ਦਾ ਪ੍ਰੋਗਰਾਮ ਜਥੇਬੰਦੀਆਂ ਦਾ ਨਿੱਜੀ, ਅਸੀਂ ਫੈਸਲਾ 10 ਨੂੰ ਲਵਾਂਗੇ' ਦਲ ਖਾਲਸਾ ਵੱਲੋਂ ਘਰਾਂ ‘ਤੇ ਝੁਲਾਏ ਜਾਣ ਵਾਲੇ ਕੇਸਰੀ ਝੰਡੇ ਮੁੱਹਈਆ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਅਪੀਲ ‘ਤੇ ਜਵਾਬ ਨਾ ਦਿੰਦਿਆਂ ਭਾਈ ਧਾਮੀ ਨੇ ਕਿਹਾ ਕਿ 15 ਅਗਸਤ ਨੂੰ ਲੈ ਕੀ ਪ੍ਰੋਗਰਾਮ ਉਲੀਕਣਾ ਹੈ, ਇਹ ਅਸੀਂ 10 ਅਗਸਤ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਵਿਚਾਰਾਂਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ (Shiromani Gurdwara Parbandhak Committee President Bhai Harjinder Singh Dhami) ਨੇ ਗੁਰੂ ਕੇ ਬਾਗ ਮੋਰਚੇ ਦੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਗਮ ਵਿੱਚ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ।
'ਕੇਸਰੀ ਝੰਡੇ ਝਲਾਉਣ ਦਾ ਪ੍ਰੋਗਰਾਮ ਜਥੇਬੰਦੀਆਂ ਦਾ ਨਿੱਜੀ, ਅਸੀਂ ਫੈਸਲਾ 10 ਨੂੰ ਲਵਾਂਗੇ' ਸ਼੍ਰੋਮਣੀ ਕਮੇਟੀ ਪ੍ਰਧਾਨ (Shiromani Committee President) ਨੇ ਦੱਸਿਆ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh of Sri Akal Takht Sahib) ਦੇ ਦਿਸ਼ਾ ਨਿਰਦੇਸ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 30 ਅਗਸਤ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸਿੱਖ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਮਾਮਲਾ: ਫੋਰੈਂਸਿਕ ਜਾਂਚ 'ਚ ਖੁਲਾਸਾ,ਕਤਲ 'ਚ ਵਰਤੇ ਹਥਿਆਰ....