ਬਠਿੰਡਾ: ਅਸਮਾਨੀ ਬਿਜਲੀ ਦੇ ਡਿੱਗਣ ਨਾਲ ਹਰ ਸਾਲ ਕਈ ਲੋਕ ਇਸ ਦੇ ਸ਼ਿਕਾਰ ਹੁੰਦੇ ਹਨ। ਇਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਦਾਮਿਨੀ ਨਾਂਅ ਦਾ ਐਪ ਜਾਰੀ ਕੀਤੀ ਹੈ। ਇਹ ਐਪ ਹੁਣ ਅਸਮਾਨੀ ਬਿਜਲੀ ਡਿੱਗਣ ਤੋਂ ਪਹਿਲਾਂ ਹੀ ਲੋਕਾਂ ਨੂੰ ਸੁਚੇਤ ਕਰ ਦੇਵੇਗਾ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੌਸਮ ਵਿਗਿਆਨਿਕ ਡਾ. ਰਾਜ ਕੁਮਾਰ ਨੇ ਸਾਂਝੀ ਕੀਤੀ।
ਮੌਸਮ ਵਿਗਿਆਨਿਕ ਡਾ. ਰਾਜ ਕੁਮਾਰ ਨੇ ਦੱਸਿਆ ਕਿ ਹਰ ਸਾਲ ਅਸਮਾਨੀ ਬਿਜਲੀ ਦੇ ਡਿੱਗਣ ਨਾਲ ਹਜ਼ਾਰਾ ਲੋਕਾਂ ਦੀ ਮੌਤ ਹੁੰਦੀ ਹੈ। ਪਿਛਲੇ ਕੁਝ ਦਿਨ ਪਹਿਲਾਂ ਬਿਹਾਰ ਵਿੱਚ ਅਸਮਾਨੀ ਬਿਜਲੀ ਡਿੱਗੀ ਸੀ ਜਿਸ ਨਾਲ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਭ ਨੂੰ ਮੁੱਖ ਰੱਖਦੇ ਹੋਏ ਮੌਸਮ ਵਿਭਾਗ ਨੇ ਦਾਮਿਨੀ ਐਪ ਜਾਰੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਐਪ ਅਸਮਾਨੀ ਬਿਜਲੀ ਡਿੱਗਣ ਤੋਂ 40 ਮਿੰਟ ਪਹਿਲਾਂ ਹੀ ਲੋਕਾਂ ਨੂੰ ਸੁਚੇਤ ਕਰ ਦੇਵੇਗਾ ਜਿਸ ਨਾਲ ਲੋਕ ਪਹਿਲਾਂ ਹੀ ਸਾਵਧਾਨ ਹੋ ਜਾਣਗੇ ਤੇ ਆਪਣਾ ਬਚਾਅ ਕਰ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦਾਮਿਨੀ ਐਪ ਨੂੰ ਕੋਈ ਵੀ ਵਿਅਕਤੀ ਡਾਊਨਲੌਡ ਕਰ ਸਕਦਾ ਹੈ।