ਪੰਜਾਬ

punjab

ETV Bharat / state

ਸਫਰ ਦੌਰਾਨ ਕਿਰਪਾਨ ਨੂੰ ਲੈ ਕੇ ਜਾਣ ਦਾ ਮਸਲਾ ਇੱਕ ਵਾਰ ਫਿਰ ਭਖਿਆ - ਸਫਰ ਦੌਰਾਨ ਕਿਰਪਾਨ ਨੂੰ ਲੈ ਕੇ ਜਾਣ ਦਾ ਮਸਲਾ

ਅੰਮ੍ਰਿਤਧਾਰੀ ਵਿਅਕਤੀ ਦੀ 5 ਕਕਾਰਾਂ ਵਿੱਚ ਸ਼ਾਮਿਲ ਕਿਰਪਾਨ ਨੂੰ ਲੈ ਕੇ ਇੱਕ ਵਾਰ ਫੇਰ ਮਸਲਾ ਭਖਦਾ ਨਜ਼ਰ ਆ ਰਿਹਾ ਹੈ। ਦਿੱਲੀ ਵਿਖੇ ਸਾਬਕਾ ਜਥੇਦਾਰ ਕੇਵਲ ਸਿੰਘ ਨੂੰ ਮੈਟਰੋ ਵਿੱਚੋਂ ਕ੍ਰਿਪਾਨ ਕਾਰਨ ਉਤਾਰੇ ਜਾਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ।

ਸਫਰ ਦੌਰਾਨ ਕਿਰਪਾਨ ਨੂੰ ਲੈ ਕੇ ਜਾਣ ਦਾ ਮਸਲਾ ਇੱਕ ਵਾਰ ਫਿਰ ਭਖਿਆ
ਸਫਰ ਦੌਰਾਨ ਕਿਰਪਾਨ ਨੂੰ ਲੈ ਕੇ ਜਾਣ ਦਾ ਮਸਲਾ ਇੱਕ ਵਾਰ ਫਿਰ ਭਖਿਆ

By

Published : Sep 23, 2022, 9:45 PM IST

ਬਠਿੰਡਾ:ਅੰਮ੍ਰਿਤਧਾਰੀ ਵਿਅਕਤੀ ਦੀ 5 ਕਕਾਰਾਂ ਵਿੱਚ ਸ਼ਾਮਿਲ ਕਿਰਪਾਨ ਨੂੰ ਲੈ ਕੇ ਇੱਕ ਵਾਰ ਫੇਰ ਮਸਲਾ ਭਖਦਾ ਨਜ਼ਰ ਆ ਰਿਹਾ ਹੈ। ਦਿੱਲੀ ਵਿਖੇ ਸਾਬਕਾ ਜਥੇਦਾਰ ਕੇਵਲ ਸਿੰਘ ਨੂੰ ਮੈਟਰੋ ਵਿੱਚੋਂ ਕ੍ਰਿਪਾਨ ਕਾਰਨ ਉਤਾਰੇ ਜਾਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ। ਅੱਜ ਬਠਿੰਡਾ ਦੇ ਮਿੰਨੀ ਸੈਕਟਰੀਏਟ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਵੱਖ- ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਿੱਖ ਦੀ ਪਹਿਚਾਣ ਉਸ ਦੇ ਪੰਜ ਕੰਕਾਰਾਂ ਕਰਕੇ ਹੁੰਦੀ ਹੈ।

ਸਫਰ ਦੌਰਾਨ ਕਿਰਪਾਨ ਨੂੰ ਲੈ ਕੇ ਜਾਣ ਦਾ ਮਸਲਾ ਇੱਕ ਵਾਰ ਫਿਰ ਭਖਿਆ

ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਕਕਾਰਾਂ ਨੂੰ ਲੈ ਕੇ ਨਵੇਂ ਨਵੇਂ ਨਿਰਦੇਸ਼ ਦਿੱਤੇ ਜਾਂਦੇ ਹਨ ਪਰ ਇਸ ਸਬੰਧੀ ਸੰਵਿਧਾਨ ਵਿਚ ਕੋਈ ਵੀ ਗੱਲ ਨਹੀਂ ਆਖੀ ਗਈ ਬਸ ਮਤੀਦਾਸ ਨਗਰ ਦੇ ਗੁਰਦੁਆਰਾ ਸਾਹਿਬ ਦੇ ਸਕੱਤਰ ਬਿਕਰਮ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਅੰਮ੍ਰਿਤਧਾਰੀ ਸਿੱਖਾਂ ਨੂੰ ਸਭ ਤੋਂ ਵੱਡੀ ਜੱਦੋ ਜਹਿਦ ਆਪਣੇ ਕੰਮਕਾਰਾਂ ਨੂੰ ਲੈ ਕੇ ਕਰਨੀ ਪੈ ਰਹੀ ਹੈ ਕਿਉਂਕਿ ਹੁਣ ਛੋਟੇ-ਛੋਟੇ ਬੱਚਿਆਂ ਨੂੰ ਵੀ ਸਕੂਲ ਵਿੱਚ ਕੜਾ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਕੇਂਦਰ ਦੀ ਹਕੂਮਤ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ੈਰੀ ਸਮਝਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੰਘਾਂ ਦੇ 5 ਕਕਾਰਾਂ ਨੂੰ ਲੈ ਕੇ ਪੈਦਾ ਕੀਤੇ ਜਾ ਰਹੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਅੱਜ ਹੋਮ ਸੈਕਟਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਮੈਟਰੋ ਤੇ ਹਵਾਈ ਸਫਰ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਗਾਤਰਾ ਪਾ ਕੇ ਲਿਜਾਣ ਤੋਂ ਰੋਕਿਆ ਨਾ ਜਾਵੇ।




ਅੰਮ੍ਰਿਤਧਾਰੀ ਵਿਅਕਤੀ ਦੀ 5 ਕਕਾਰਾਂ ਵਿੱਚ ਸ਼ਾਮਿਲ ਕਿਰਪਾਨ ਨੂੰ ਲੈ ਕੇ ਇੱਕ ਵਾਰ ਫੇਰ ਮਸਲਾ ਭਖਦਾ ਨਜ਼ਰ ਆ ਰਿਹਾ ਹੈ। ਦਿੱਲੀ ਵਿਖੇ ਸਾਬਕਾ ਜਥੇਦਾਰ ਕੇਵਲ ਸਿੰਘ ਨੂੰ ਮੈਟਰੋ ਵਿੱਚੋਂ ਕ੍ਰਿਪਾਨ ਕਾਰਨ ਉਤਾਰੇ ਜਾਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ। ਬਠਿੰਡਾ ਦੇ ਮਿੰਨੀ ਸੈਕਟਰੀਏਟ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਿੱਖ ਦੀ ਪਹਿਚਾਣ ਉਸ ਦੇ ਪੰਜ ਕੰਕਾਰਾਂ ਕਰਕੇ ਹੁੰਦੀ ਹੈ। ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਕਕਾਰਾਂ ਨੂੰ ਲੈ ਕੇ ਨਵੇਂ ਨਵੇਂ ਨਿਰਦੇਸ਼ ਦਿੱਤੇ ਜਾਂਦੇ ਹਨ ਪਰ ਇਸ ਸਬੰਧੀ ਸੰਵਿਧਾਨ ਵਿਚ ਕੋਈ ਵੀ ਗੱਲ ਨਹੀਂ ਕਹੀ ਗਈ।

ਬਸ ਮਤੀਦਾਸ ਨਗਰ ਦੇ ਗੁਰਦੁਆਰਾ ਸਾਹਿਬ ਦੇ ਸਕੱਤਰ ਬਿਕਰਮ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਅੰਮ੍ਰਿਤਧਾਰੀ ਸਿੱਖਾਂ ਨੂੰ ਸਭ ਤੋਂ ਵੱਡੀ ਜੱਦੋ ਜਹਿਦ ਆਪਣੇ ਕੰਮਕਾਰਾਂ ਨੂੰ ਲੈ ਕੇ ਕਰਨੀ ਪੈ ਰਹੀ ਹੈ ਕਿਉਂਕਿ ਹੁਣ ਛੋਟੇ-ਛੋਟੇ ਬੱਚਿਆਂ ਨੂੰ ਵੀ ਸਕੂਲ ਵਿੱਚ ਕੜਾ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਕੇਂਦਰ ਦੀ ਹਕੂਮਤ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ੈਰੀ ਸਮਝਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੰਘਾਂ ਦੇ ਪੰਜ ਕਕਾਰਾਂ ਨੂੰ ਲੈ ਕੇ ਪੈਦਾ ਕੀਤੇ ਜਾ ਰਹੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਅੱਜ ਹੋਮ ਸੈਕਟਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਮੈਟਰੋ ਤੇ ਹਵਾਈ ਸਫਰ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਗਾਤਰਾ ਪਾ ਕੇ ਲਿਜਾਣ ਤੋਂ ਰੋਕਿਆ ਨਾ ਜਾਵੇ।

ਇਹੀ ਵੀ ਪੜ੍ਹੋ:'ਸਿੱਧੀ ਬਿਜਾਈ ਦੀ ਧੇਲੀ ਨੀ ਆਈ, ਪਰਾਲੀ ਨੂੰ ਅੱਗ ਲਾਉਣਾ ਮਜਬੂਰੀ'

ABOUT THE AUTHOR

...view details