ਪੰਜਾਬ

punjab

ETV Bharat / state

ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਬਣਿਆਂ ਕਬੂਤਰਖਾਨਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਕਬੂਤਰਖਾਨਾ ਬਣਿਆਂ ਹੋਇਆ ਹੈ, ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸ ਦੀ ਸਫਾਈ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਹੀ ਕੀਤੀ ਜਾਂਦੀ ਹੈ।

ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਬਣਿਆਂ ਕਬੂਤਰਖਾਨਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ
ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਬਣਿਆਂ ਕਬੂਤਰਖਾਨਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

By

Published : Jul 4, 2022, 5:29 PM IST

Updated : Jul 4, 2022, 6:49 PM IST

ਬਠਿੰਡਾ:ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪਰਫੁੱਲਤ ਕਰਨ ਲਈ ਅਤੇ ਨੌਜਵਾਨ ਪੀੜੀ ਨੂੰ ਨਸ਼ੇ ਨੂੰ ਦੂਰ ਰੱਖਣ ਲਈ ਖੇਡਾਂ 'ਤੇ ਲੱਖਾਂ-ਕਰੋੜਾ ਰੁਪਏ ਖਰਚ ਕੀਤੇ ਜਾਂਦੇ ਹਨ। ਪਰ ਜੈਤੋ ਦੇ ਖੇਡ ਸਟੇਡੀਅਮ ਦੀ ਹਾਲਤ ਖਸਤਾ ਤੇ ਬੇਹੱਦ ਤਰਸਯੋਗ ਬਣੀ ਹੋਈ ਹੈ।

ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਬਣਿਆਂ ਕਬੂਤਰਖਾਨਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

ਖੇਡ ਸਟੇਡੀਅਮ ਬਾਰੇ ਖਿਡਾਰੀਆਂ ਨੇ ਗੱਲ ਕਰਦੇ ਕਿਹਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਇਸ ਖੇਡ ਸਟੇਡੀਅਮ ਵੱਲ ਕੋਈ ਧਿਆਨ ਨਹੀ ਦਿੱਤਾ ਜਾਂਦਾ। ਇਸ ਖੇਡ ਸਟੇਡੀਮ ਵਿੱਚ ਨਾਂ ਤਾਂ ਕੋਈ ਸਾਫ ਸਫਾਈ ਦਾ ਪ੍ਰਬੰਧ ਹੈ ਅਤੇ ਜੋ ਦਰਸ਼ਕਾਂ ਦੇ ਬੈਠਣ ਲਈ ਪੋੜੀਆਂ ਬਣੀਆਂ ਹੋਇਆ ਹਨ ਉਹ ਵੀ ਟੁੱਟੀਆਂ ਹੋਈਆਂ ਹਨ ਉਹਨਾਂ ਦੀ ਹਾਲਤ ਖਸਤਾ ਬਣੀ ਹੋਈ ਹੈ।

ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਬਣਿਆਂ ਕਬੂਤਰਖਾਨਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

ਇਸ ਤੋਂ ਇਲਾਵਾ ਇਸ ਦੀ ਸਫਾਈ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਹੀ ਕੀਤੀ ਜਾਂਦੀ ਹੈ।

ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਬਣਿਆਂ ਕਬੂਤਰਖਾਨਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

ਇਸ ਤੋ ਇਵਾਲਾ ਜੋ ਬੱਚਿਆਂ ਖੇਡਣ ਲਈ ਇਨਡੋਰ ਸਟੇਡੀਮ ਬਣਿਆਂ ਹੋਇਆ ਹੈ ਉਸ ਵਿੱਚ ਵੀ ਨਾ ਤਾਂ ਕੋਈ ਸਾਫ ਸਫਾਈ ਦਾ ਪ੍ਰਬੰਧ ਹੈ, ਰੋਸ਼ਨਦਾਨਾ ਦੇ ਸ਼ੀਸ਼ੇ ਅਤੇ ਦਰਬਾਜੇ ਬਾਰੀਆਂ ਸਭ ਟੁੱਟੀਆਂ ਹੋਈ ਦਿਖਾਈ ਦੇ ਰਹੀਆਂ ਹਨ।

ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਬਣਿਆਂ ਕਬੂਤਰਖਾਨਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

ਇਸ ਇਨਡੋਰ ਸਟੇਡੀਅਮ ਦੀ ਛੱਤ ਦੀ ਹਾਲਤ ਵੀ ਤਰਸਯੋਗ ਅਤੇ ਖਸਤਾ ਬਣੀ ਹੋਈ ਹੈ ਤੇ ਕਬੂਤਰ ਬੋਲ ਰਹੇ ਹਨ ਸਾਰੇ ਪਾਸੇ ਗੰਦਗੀ ਦਾ ਆਲਮ ਛਾਇਆ ਹੋਇਆ ਹੈ। ਨਾ ਹੀ ਇਥੇ ਬਾਥਰੂਮ ਅਤੇ ਨਾ ਹੀ ਠੰਢਾ ਪਾਣੀ ਪੀਣ ਵਾਲੇ ਪਾਣੀ ਦਾ ਵਾਟਰ ਫਿਲਟਰ ਲੱਗਿਆ ਹੋਇਆ ਹੈ ਜ਼ੋ ਪਹਿਲਾਂ ਵਾਟਰ ਫਿਲਟਰ ਲੱਗਿਆ ਹੋਇਆ ਸੀ ਉਹ ਵੀ ਪੁੱਟਿਆ ਜਾ ਚੁੱਕਾ ਹੈ।

ਜੈਤੋ ਦੇ ਖੇਡ ਸਟੇਡੀਅਮ ਦਾ ਇੰਨਡੋਰ ਬਣਿਆਂ ਕਬੂਤਰਖਾਨਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

ਖਿਡਾਰੀਆਂ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਖੇਡ ਸਟੇਡੀਅਮ ਦਾ ਸੁਧਾਰ ਕੀਤਾ ਜਾਵੇ ਅਤੇ ਇਸ ਨੂੰ ਵਧੀਆਂ ਅਤੇ ਸੁਚਾਰੂ ਢੰਗ ਨਾ ਬਣਾਇਆ ਜਾਵੇ ਤਾਂ ਜੋ ਖੇਡਾਂ ਖੇਡਣ ਨਾਲ ਆਉਣ ਵਾਲੀ ਪੀੜੀ ਨਸ਼ਿਆਂ ਤੋਂ ਮੁਕਤ ਹੋ ਸਕਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।

ਇਹ ਵੀ ਪੜ੍ਹੋ:-ਸਿੱਧੂ ਮੂਸੇਵਾਲਾ ਦੇ ਨਾਂ ’ਤੇ ਬਣਨ ਵਾਲੀ ਸੜਕ ਦਾ ਪਿਤਾ ਨੇ ਰੱਖਿਆ ਨੀਂਹ ਪੱਥਰ

Last Updated : Jul 4, 2022, 6:49 PM IST

ABOUT THE AUTHOR

...view details