ਬਠਿੰਡਾ :ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਪਿਛਲੀਆਂ ਸਰਕਾਰਾਂ ਨੇ ਬੱਸ ਸਟੈਂਡ ਨੂੰ (Bus Stand in Bathinda) ਸ਼ਹਿਰ ਤੋਂ ਬਾਹਰ ਬਣਾਉਣ ਲਈ ਕਈ ਥਾਵਾਂ ਉੱਤੇ ਨੀਂਹ ਪੱਥਰ ਰੱਖੇ ਗਏ ਸਨ ਪਰ ਸ਼ਹਿਰ ਵਿੱਚੋਂ ਬਸ ਸਟੈਂਡ ਨੂੰ ਕਿਸੇ ਹੋਰ ਥਾਂ ਬਦਲੀ ਨਹੀਂ ਕੀਤਾ ਜਾ ਸਕਿਆ ਹੈ। ਸ਼ਹਿਰ ਦਾ ਨਵਾਂ ਬਸ ਸਟੈਂਡ ਕਿੱਥੇ ਬਣੇਗਾ, ਕਿਹੜੀ ਥਾਂ ਨਿਰਧਾਰਿਤ ਹੋਵੇਗੀ। ਇਹ ਹਾਲੇ ਵੀ ਬੁਝਾਰਤ ਹੀ ਬਣਿਆ ਹੋਇਆ ਹੈ। ਜਦੋਂ ਕਿ ਨਵਾਂ ਬੱਸ ਸਟੈਂਡ ਮਲੋਟ ਰੋਡ ਉੱਤੇ ਬਣਾਉਣ ਲਈ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਕੋਸ਼ਿਸ਼ਾਂ ਕਰ ਰਹੇ ਹਨ।
ਰੋਜ਼ ਬਦਲ ਰਹੀ ਥਾਂ :ਜਾਣਕਾਰੀ ਮੁਤਾਬਿਕ ਮਲੋਟ ਰੋਡ ਉੱਤੇ ਨਵਾਂ ਬੱਸ (Foundation stone of Bathinda bus stand) ਸਟੈਂਡ ਬਣਾਉਣ ਲਈ ਥਰਮਲ ਪਲਾਂਟ ਝੀਲਾਂ ਵਾਲੀ ਖਾਲੀ ਥਾਂ ਫਾਈਨਲ ਕਰ ਦਿੱਤੀ ਗਈ ਸੀ ਪਰ ਪਿਛਲੇ ਦਿਨੀਂ ਫਿਰ ਸਵਾਲ ਉਠੇ ਕਿ ਇਹ ਜਗ੍ਹਾ ਵੀ ਬਦਲ ਸਕਦੀ ਹੈ। ਅੱਜ ਪਰਸਰਾਮ ਨਗਰ ਚੌਂਕ ਵਿੱਚ ਸੰਘਰਸ਼ ਕਮੇਟੀ ਦੇ (Performance of the former councilor of Bathinda) ਪ੍ਰਧਾਨ ਅਤੇ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਬੱਸ ਸਟੈਂਡ ਦੀ ਜਗ੍ਹਾ ਬਦਲਣ ਅਤੇ ਨਵਾਂ ਬਣਾਉਣ ਦੇ ਮੁੱਦੇ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਕੀਤਾ ਹੈ। ਐਮਸੀ ਵੱਲੋਂ ਰੇਹੜੀ ਉੱਤੇ ਛੋਟੀਆਂ ਮਾਡਲ ਬੱਸਾਂ ਰੱਖ ਕੇ ਦੂਰਬੀਨ ਨਾਲ ਬੱਸ ਸਟੈਂਡ ਦੀ ਜਗ੍ਹਾ ਲੱਭਣ ਦਾ ਪ੍ਰਦਰਸ਼ਨ ਕਰਕੇ ਆਪਣਾ ਰੋਸਾ ਜਾਹਿਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਏ ਹਨ ਕਿ ਸਥਾਨਕ ਭੂ-ਮਾਫੀਆ ਗਿਰੋਹ ਜ਼ਮੀਨਾਂ ਦੀ ਖਰੀਦੋ ਫਰੋਖ਼ਤ ਲਈ ਬੱਸ ਸਟੈਂਡ ਨੂੰ ਰੇਹੜੀ ਉੱਤੇ ਚੁੱਕੀ ਫਿਰਦਾ ਹੈ।