ਬਠਿੰਡਾ:ਪੰਜਾਬ ਦੀ ਨੌਜਵਾਨੀ ਦੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਦਾ ਰੁਖ ਕਰ ਰਹੀ ਹੈ ਪਰ ਉੱਥੇ ਹੀ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਧਿੰਗੜ ਦਾ ਰਹਿਣ ਵਾਲੇ ਨੌਜਵਾਨ ਗੁਰਤੇਜ ਸਿੰਘ ਵੱਲੋਂ ਵੱਖਰੀ ਮਿਸਾਲ ਕਾਇਮ ਕਰਦੇ ਹੋਏ ਪੰਜਾਬ ਵਿਚ ਹੀ ਰਹਿ ਕੇ ਕੈਨੇਡਾ-ਅਮਰੀਕਾ ਦੇ ਬਰਾਬਰ ਕਮਾਈ ਕਰ ਰਿਹਾ ਹੈ। ਬਾਰਵੀਂ ਪਾਸ ਕਰ ਗੁਰਤੇਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇੱਕ ਵਾਰ ਨੂੰ ਰੋਜਗਾਰ ਨੂੰ ਲੈ ਕੇ ਵਿਦੇਸ਼ ਜਾਣ ਬਾਰੇ ਵਿਚਾਰ ਕਰ ਰਿਹਾ ਸੀ, ਪਰ ਇਸ ਦੌਰਾਨ ਹੀ ਉਸ ਵੱਲੋਂ ਖੇਤੀਬਾੜੀ ਦੇ ਖੇਤਰ ਵਿੱਚ ਕੁਝ ਨਵੇਕਲਾ ਕਰਨ ਲਈ ਸੋਚਿਆ ਗਿਆ ਅਤੇ ਪੌਣੇ ਪੰਜ ਏਕੜ ਜ਼ਮੀਨ ਠੇਕੇ ਉਪਰ ਲੈ ਕੇ ਫੁੱਲਾਂ ਅਤੇ ਕਈ ਤਰ੍ਹਾਂ ਦੀਆਂ ਫ਼ਸਲਾਂ ਦੀ ਪਨੀਰੀ ਤਿਆਰ ਕਰਨੀ ਸ਼ੁਰੂ ਕੀਤੀ ਗਈ।
ਲੱਖਾਂ ਦੀ ਕਮਾਈ: ਨੌਜਵਾਨ ਨੇ ਦੱਸਿਆ ਕਿ ਫੁੱਲਾਂ ਦੇ ਕਾਰੋਬਾਰ ਵਿੱਚ ਉਸ ਨੂੰ ਲੱਖਾਂ ਰੁਪਏ ਦਾ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਜਿੱਥੇ ਆਮ ਕਿਸਾਨਾਂ ਦੀ ਫਸਲ ਕੁਇੰਟਲ ਦੇ ਵਿੱਚ ਵਿੱਕਦੀ ਹੈ ਉੱਥੇ ਹੀ ਉਸਦੇ ਫੁੱਲ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੇ ਹਨ ਅਤੇ ਉਸ ਨੂੰ ਲੱਖਾਂ ਰੁਪਏ ਦਾ ਮੁਨਾਫਾ ਹੁੰਦਾ ਹੈ। ਇਸ ਦੇ ਨਾਲ ਹੀ ਉਸ ਨੂੰ ਫੁੱਲਾਂ ਦੀ ਫਸਲ ਮੰਡੀ ਵਿੱਚ ਵੇਚਣ ਲਈ ਨਹੀਂ ਜਾਣਾ ਪੈਂਦਾ ਸਗੋਂ ਖਰੀਦਦਾਰ ਉਸ ਦੇ ਕੋਲ ਆਏ ਹਨ। ਨਾਲ ਹੀ ਨੌਜਵਾਨ ਨੇ ਕਿਹਾ ਇਨ੍ਹਾਂ ਫੁੱਲਾਂ ਦੀ ਫ਼ਸਲ ਨੂੰ ਕਿਸੇ ਵੀ ਤਰ੍ਹਾਂ ਦੀ ਬਮਾਰੀ ਨਹੀਂ ਲੱਗਦੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੀਟਨਾਸ਼ਕ ਦੀ ਵਰਤੋਂ ਕਰਨੀ ਪੈਂਦੀ ਹੈ। ਗਰਤੇਜ ਸਿੰਘ ਨੇ ਦੱਸਿਆ ਕਿ ਬਹੁਤੀ ਸਾਂਭ ਸੰਭਾਲ ਦੀ ਵੀ ਫੁੱਲਾਂ ਦੀ ਖੇਤੀ ਨੂੰ ਲੋੜ ਨਹੀਂ ਪੈਂਦੀ। ਸਿਰਫ ਮੌਸਮ ਦੀ ਹੀ ਮਾਰ ਪੈਂਦੀ ਹੈ ਜਾਂ ਸਿਉਂਕ ਮਾੜੀ ਮੋਟੀ ਫਸਲ ਖਰਾਬ ਕਰਦੀ ਹੈ।