ਬਠਿੰਡਾ :ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਜਿੱਥੇ ਸਰਕਾਰ ਦੇ ਆਗੂ ਲੋਕ ਪੱਖੀ ਅਤੇ ਕਿਸਾਨ ਪੱਖੀ ਦੱਸ ਰਹੇ ਹਨ ਉਥੇ ਕਿਸਾਨ ਆਗੂ ਉਕਤ ਬਜਟ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਪੰਜਾਬ ਸਰਕਾਰ ਦੇ ਇਸ ਬਜਟ ਨੂੰ ਝੂਠ ਦਾ ਪੁਲੰਦਾ ਦੱਸਿਆ। ਕਿਸਾਨ ਆਗੂ ਨੇ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ ਲਈ ਕੁਝ ਵੀ ਨਹੀਂ ਰੱਖਿਆ।
ਕਿਸਾਨ ਆਗੂਆਂ ਨੇ ਬਜਟ ਨੂੰ ਦੱਸਿਆ ਝੂਠ ਦਾ ਪੁਲੰਦਾ
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਜਿੱਥੇ ਸਰਕਾਰ ਦੇ ਆਗੂ ਲੋਕ ਪੱਖੀ ਅਤੇ ਕਿਸਾਨ ਪੱਖੀ ਦੱਸ ਰਹੇ ਹਨ ਉਥੇ ਕਿਸਾਨ ਆਗੂ ਉਕਤ ਬਜਟ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਪੰਜਾਬ ਸਰਕਾਰ ਦੇ ਇਸ ਬਜਟ ਨੂੰ ਝੂਠ ਦਾ ਪੁਲੰਦਾ ਦੱਸਿਆ।
ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਸੰਪੂਰਨ ਕਰਜ਼ਾ ਮੁਆਫ਼ ਕਰਨ ਦੀ ਗੱਲ ਦੇ ਨਾਲ ਨਾਲ ਪੰਜਾਬ ਅੰਦਰ ਹਰ ਪ੍ਰਕਾਰ ਦੇ ਵਿਕਾਸ ਦੀ ਗੱਲ ਕੀਤੀ ਗਈ ਸੀ ਉੱਥੇ ਅੱਜ ਪੰਜਾਬ ਅੰਦਰ ਸਿਰਫ਼ ਇੰਟਰਲਾਕ ਟਾਈਲਾਂ ਨਾਲ ਗਲੀਆਂ ਬਣਾ ਕੇ ਹੀ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ 'ਤੇ ਲਿਜਾਣ ਦੇ ਦਾਅਵੇ ਕੀਤੇ ਜਾ ਰਹੇ ਨੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਪੈਨਸ਼ਨ ਰਾਸ਼ੀ ਅਤੇ ਸ਼ਗਨ ਸਕੀਮ ਸਿਰਫ਼ ਵੋਟਾਂ ਬਟੋਰਨ ਵਾਸਤੇ ਇੱਕ ਚਾਲ ਖੇਡੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਦਾਅਦੇ ਨਾਲ ਕਹਿੰਦੇ ਹਨ ਕਿ ਜੋ ਬਜ਼ੁਰਗ ਔਰਤਾਂ ਵਾਸਤੇ ਮੁਫ਼ਤ ਬੱਸ ਸਫਰ ਦੀ ਸਹੂਲਤ ਐਲਾਨ ਕੀਤਾ ਹੈ ਉਸ ਸਹੂਲਤ ਨੂੰ ਲੈਣ ਲਈ ਜਿੱਥੇ ਪ੍ਰਕਿਰਿਆ ਬਹੁਤ ਪੇਚੀਦਾ ਕਰ ਦੇਣੀ ਹੈ ਉੱਥੇ ਉਮਰ ਸੀਮਾ ਵੀ 65 ਜਾਂ 70 ਸਾਲ ਕਰ ਦੇਣੀ ਹੈ।