ਬਠਿੰਡਾ : ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫ਼ਸਲ ਉੱਪਰ ਪੈ ਰਹੀ ਗੁਲਾਬੀ ਸੁੰਡੀ ਦੀ ਮਾਰ (Pink blight on soft crops) ਦੇ ਨਤੀਜੇ ਹੁਣ ਗੰਭੀਰ ਰੂਪ ਨਾਲ ਸਾਹਮਣੇ ਆਉਣ ਲੱਗੇ ਹਨ। ਇਸ ਸਾਲ ਨਰਮੇ ਦੀ ਆਮਦ ਮੰਡੀਆਂ ਵਿੱਚੋਂ ਪਿਛਲੇ ਸਾਲ ਨਾਲੋਂ ਕੇਵਲ 20 ਪ੍ਰਤੀਸ਼ਤ ਹੀ ਹੋਈ (Only 20 percent in soft arrival markets) ਹੈ ਜਿਸ ਕਾਰਨ ਜਿੱਥੇ ਮੰਡੀ ਬੋਰਡ ਨੂੰ ਫੀਸ ਵਿੱਚ ਵੱਡਾ ਘਾਟਾ ਝੱਲਣਾ ਪਿਆ ਹੈ ਉੱਥੇ ਹੀ ਮਜ਼ਦੂਰਾਂ ਅਤੇ ਕਾਟਨ ਫੈਕਟਰੀ ਮਾਲਕਾਂ ਨੂੰ ਸੀ ਇਸ ਵਾਰ ਆਪਣੀਆਂ ਫੈਕਟਰੀਆਂ ਬੰਦ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮਾਰਕੀਟ ਕਮੇਟੀ ਦੇ ਸੈਕਟਰੀ ਗੁਰਵਿੰਦਰ ਸਿੰਘ ਨੇ ਮੁਤਾਬਿਕ ਪਿਛਲੇ ਸਾਲ ਨਾਲੋਂ ਇਸ ਵਾਰ 20 ਪ੍ਰਤੀਸ਼ਤ ਹੀ ਨਰਮੇ ਦੀ ਆਮਦ ਮੰਡੀਆਂ ਵਿੱਚ ਹੋਈ ਹੈ ਜਿਸ ਕਾਰਨ ਐਮਐਸਪੀ ਤੋਂ ਲਗਭਗ ਦੁੱਗਣੇ ਰੇਟ ਉੱਪਰ ਨਰਮੇ ਦੀ ਫ਼ਸਲ ਮੰਡੀ ਵਿੱਚ ਵਿਕ ਰਹੀ ਹੈ।
ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਮਾਰ ਦਾ ਅਸਰ, ਇਸ ਸਾਲ ਮੰਡੀਆਂ 'ਚ ਨਰਮੇ ਦੀ ਆਮਦ ਨਾ ਮਾਤਰ ਉਨ੍ਹਾਂ ਕਿਹਾ ਕਿ ਨਰਮੇ ਦੀ ਆਮਦ ਘੱਟ ਹੋਣ ਕਾਰਨ ਜਿਥੇ ਮਾਰਕੀਟ ਕਮੇਟੀ ਨੂੰ ਲੱਖਾਂ ਰੁਪਏ ਦਾ ਨੁਕਸਾਨ (Loss of lakhs of rupees to the market committee) ਹੋਇਆ ਉੱਥੇ ਹੀ ਮਾਰਕੀਟ ਫੀਸ ਵਿਚੋਂ ਹੋਇਆ ਹੈ ਉਥੇ ਹੀ ਆੜ੍ਹਤੀਆਂ ਮਜ਼ਦੂਰਾਂ ਅਤੇ ਕਾਟਨ ਫੈਕਟਰੀ ਮਾਲਕਾਂ ਨੂੰ ਵੀ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਮਾਰ ਦਾ ਅਸਰ, ਇਸ ਸਾਲ ਮੰਡੀਆਂ 'ਚ ਨਰਮੇ ਦੀ ਆਮਦ ਨਾ ਮਾਤਰ ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ (Soft crop ruined due to pink blight) ਦਾ ਇਸ ਵਾਰ ਝਾੜ ਕਾਫੀ ਘੱਟ ਹੋਇਆ ਹੈ ਕਿਉਂਕਿ ਕਿਸਾਨਾਂ ਨੇ ਆਪਣੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਚਿੱਟੇ ਮੱਛਰ ਕਾਰਨ ਵਾਹ ਦਿੱਤਾ ਅਤੇ ਨਸ਼ਟ ਕਰ ਦਿੱਤਾ ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਖਾਦਾਂ ਦੇ ਲਾਈਸੰਸ ਕੀਤੇ ਰੱਦ, ਕਿਹਾ ਕਿਸਾਨਾਂ ਨਾਲ ਧੋਖਾਧੜੀ ਨੂੰ ਕਰਾਂਗੇ ਖਤਮ