ਬਠਿੰਡਾ : ਆਮ ਪਾਰਟੀ ਵੱਲੋ ਬਦਲਾਅ ਦੀਆਂ ਕੀਤੀਆਂ ਗੱਲਾਂ ਨੇ ਪੰਜਾਬ ਵਿੱਚ ਆਮ ਦੀ ਸਰਕਾਰ ਬਣਾ ਦਿੱਤੀ ਸੀ, ਪਰ ਪੰਜਾਬ ਸਰਕਾਰ ਦਾ ਬਦਲਾਅ ਲੋਕਾਂ ਨੂੰ ਹੁਣ ਹਵਾ ਵਿਚ ਕੀਤੀਆਂ ਗੱਲਾਂ ਨਜ਼ਰ ਆ ਰਹੀਆਂ ਹਨ। ਪੰਜਾਬ ਵਿੱਚ ਪਹਿਲਾਂ ਨਾਲੋਂ ਵੀ ਵਧ ਰਹੀਆਂ ਗੈਂਗਵਾਰ ਤੇ ਚਿੱਟੇ ਵਰਗੇ ਨਸ਼ੇ ਕਾਰਨ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਖਿਲਾਫ ਹਰ ਦਿਨ ਰੋਹ ਭਖਦਾ ਨਜ਼ਰ ਆ ਰਿਹਾ ਹੈ। ਚਿੱਟੇ ਦੀ ਦਲਦਲ ਵਿੱਚ ਪੰਜਾਬ ਪੁਲਿਸ ਦੇ ਨੌਜਵਾਨ ਵੀ ਗਲਤਾਨ ਹੁੰਦੇ ਨਜ਼ਰ ਆ ਰਹੇ ਹਨ, ਜਿਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿੱਥੋ ਪਿੰਡ ਦੇ ਕੁਝ ਲੋਕਾਂ ਵੱਲੋ ਚਿੱਟਾ ਲਾਉਣ ਵਾਲੇ ਪੁਲਿਸ ਮੁਲਾਜ਼ਮ ਨੂੰ ਫੜ ਲਿਆ ਗਿਆ।
ਪੁਲਿਸ ਮੁਲਾਜ਼ਮ ਨੇ ਦੱਸਿਆ ਕਿਥੋਂ ਲਿਆਉਂਦਾ ਹੈ ਚਿੱਟਾ :ਚਿੱਟਾ ਲਾਉਣ ਵਾਲੇ ਉਕਤ ਪੁਲਿਸ ਮੁਲਾਜ਼ਮ ਦੀ ਸ਼ਨਾਖਤ ਰਣਜੀਤ ਸਿੰਘ ਵਾਸੀ ਜਿਉਂਦ ਵਜੋਂ ਹੋਈ ਹੈ, ਜੋ ਪੁਲਿਸ ਲਾਈਨ ਬਠਿੰਡਾ ਵਿੱਚ ਤਾਇਨਾਤ ਹੈ। ਉਕਤ ਪੁਲਿਸ ਮੁਲਾਜ਼ਮ ਦੀ ਗੱਡੀ ਵਿੱਚੋਂ ਦੋ ਹੱਥ ਕੜੀਆਂ ਤੇ ਇੱਕ ਲਾਲ ਬੱਤੀ ਤੋਂ ਇਲਾਵਾ ਸਿਰੰਜਾਂ ਵੀ ਮਿਲੀਆ ਹਨ । ਜ਼ਿਕਰਯੋਗ ਹੈ ਕਿ ਉਕਤ ਮਾਲਾਜ਼ਮ ਕੁਝ ਮਹੀਨੇ ਪਹਿਲਾਂ ਹੀ ਕੋਰਟ ਦੇ ਹੁਕਮਾਂ ਉਤੇ ਬਹਾਲ ਹੋਇਆ ਸੀ। ਫੜੇ ਗਏ ਪੁਲਿਸ ਮੁਲਾਜ਼ਮ ਨੇ ਆਪਣਾ ਨਾਮ ਪਤਾ ਦਸਦੇ ਹੋਏ ਦੱਸਿਆ ਕਿ ਉਹ ਚਿੱਟੇ ਦਾ ਟੀਕਾ ਜ਼ਰੂਰ ਲਾਉਂਦਾ ਹੈ ਪਰ ਵੇਚਦਾ ਨਹੀਂ। ਜਦੋਂ ਲੋਕਾਂ ਵੱਲੋ ਪੁੱਛਿਆ ਗਿਆ ਕਿ ਉਹ ਨਸ਼ਾ ਲੈ ਕੇ ਕਿਸ ਕੋਲੋਂ ਆਉਂਦਾ ਹੈ ਤਾਂ ਉਸ ਨੇ ਕਿਹਾ ਕਿ ਉਹ ਮੰਡੀ ਕਲਾਂ ਦੇ ਕਾਲਾ ਸਿੰਘ ਨਾਮ ਦੇ ਬੰਦੇ ਕੋਲੋਂ 500 ਰੁਪਏ ਦਾ ਚਿੱਟਾ ਲੈ ਕੇ ਆਇਆ ਸੀ।
ਘਰ ਪੁੱਛਣ ਉਤੇ ਉਕਤ ਮੁਲਾਜ਼ਮ ਨੇ ਕਿਹਾ ਕਿ ਉਹ ਘਰ ਨਹੀਂ ਜਾਣਦਾ ਕਿਉਂਕਿ ਉਸ ਨੂੰ ਨਸ਼ੇ ਦੀ ਸਪਲਾਈ ਨਾਲੇ ਦੇ ਪੁਲ ਜਾ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਹੀ ਕੀਤੀ ਜਾਂਦੀ ਸੀ। ਮੁਲਾਜ਼ਮ ਨੂੰ ਪਿੱਥੋ ਦੇ ਲੋਕਾਂ ਵੱਲੋ ਮੰਡੀ ਕਲਾਂ ਲਿਆਂਦਾ ਗਿਆ, ਜਿਸ ਤੋਂ ਬਾਅਦ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਚਿੱਟਾ ਵੇਚਣ ਵਾਲੇ ਆਦਮੀਆਂ ਦੀ ਗ੍ਰਿਫ਼ਤਾਰੀ ਕਰਵਾਉਣ ਲਈ ਮੌੜ ਰਾਮਪੁਰਾ ਰੋੜ ਤੇ ਮੰਡੀ ਕਲਾਂ ਦੀ ਡਰਾਇਨ ਦੇ ਪੁਲ ਉਤੇ ਧਰਨਾ ਦਿੱਤਾ ਗਿਆ।
ਇਹ ਵੀ ਪੜ੍ਹੋ :Punjabi Maa Boli Divas: ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮਾਂ-ਬੋਲੀ ਦਿਹਾੜੇ ਸਬੰਧੀ ਵਿਧਾਇਕਾਂ ਤੇ ਚਿੰਤਕਾਂ ਨਾਲ ਕੀਤਾ ਵਿਚਾਰ ਚਰਚਾ