ਬਠਿੰਡਾ:ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਉਸ ਦੇ ਬਾਵਜੂਦ ਸਰਕਾਰੀ ਬਾਬੂਆਂ ਵੱਲੋ ਵੱਖਰੇ ਤਰੀਕੇ ਨਾਲ ਖ਼ਜਾਨੇ ਨੂੰ ਲੁੱਟਣ ਦਾ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੀ ਹੀ ਇੱਕ ਤਸਵੀਰ ਬਠਿੰਡਾ ਦੇ ਸਿਵਲ ਹਸਪਤਾਲ (Civil Hospital, Bathinda) ਤੋਂ ਸਾਹਮਣੇ ਆਈ ਹੈ। ਜਿੱਥੇ ਸਰਕਾਰੀ ਐਮਬੂਲੈਂਸ ਦੇ ਡਰਾਈਵਰ (Government ambulance driver) ਵੱਲੋਂ ਤੇਲ ਦੇ ਨਾਮ ‘ਤੇ ਅਪਨੀ ਜੇਬ ਭਰੀ ਜਾ ਰਹੀ ਸੀ।
ਦਰਅਸਲ ਸਿਵਲ ਹਸਪਤਾਲ (Civil Hospital) ਤੋਂ ਰੋਜ਼ਾਨਾ ਸਰਕਾਰੀ ਡਰਾਈਵਰ ਅਮਰੀਕ ਸਿੰਘ ਹਫ਼ਤੇ ਵਿੱਚ ਦੋ ਦਿਨ ਕੋਰੋਨਾ ਦੇ ਸੈਂਪਲ ਲੈ ਕੇ ਬਠਿੰਡਾ ਤੋਂ ਫ਼ਰੀਦਕੋਟ (Bathinda to Faridkot) ਦੇ ਲਈ ਜਾਂਦੇ ਹਨ। ਜਿਸ ਦੇ ਲਈ ਹਸਪਤਾਲ ਦੀ ਐਂਬੂਲੈਸ (Hospital ambulance) ਵਿੱਚ ਇਹ ਸੈਂਪਲ ਲਜਾਏ ਜਾਂਦੇ ਹਨ, ਪਰ ਇਸ ਐਂਬੂਲੈਸ ਦਾ ਡਰਾਈਵਰ ਐਂਬੂਲੈਸ ਨੂੰ ਬਠਿੰਡਾ ਦੇ ਬੱਸ ਸਟੈਂਡ ਵਿੱਚ ਖੜ੍ਹੀ ਕਰਕੇ ਉਨ੍ਹਾਂ ਸੈਂਪਲਾਂ ਨੂੰ ਫਰੀਦਕੋਟ ਜਾਣ ਵਾਲੀਆਂ ਬੱਸਾਂ ਵਿੱਚ ਕਿਸੇ ਡਰਾਈਵਰ ਜਾ ਕੰਡਕਟਰ ਦੇ ਹੱਥ ਭੇਜ ਦਿੰਦਾ ਸੀ ਅਤੇ ਹਸਪਤਾਲ ਤੋਂ ਐਂਬੂਲੈਸ ਦੇ ਤੇਲ ਲਈ ਮਿਲੇ ਪੈਸੇ ਆਪਣੀ ਜੇਬ ਵਿੱਚ ਪਾਉਦਾ ਸੀ।
ਦੂਜੇ ਪਾਸੇ ਇਸ ਪੂਰੇ ਮਾਮਲੇ ‘ਤੇ ਸਰਕਾਰੀ ਐਂਬੂਲੈਂਸ ਦੇ ਡਰਾਈਵਰ (Government ambulance driver) ਅਮਰੀਕ ਸਿੰਘ ਨੇ ਕਿਹਾ ਕਿ ਮੇਰੀ ਅੱਜ ਤਬੀਅਤ ਖ਼ਰਾਬ ਹੋ ਗਈ ਸੀ, ਤਾਂ ਬੇਟੇ ਨੂੰ ਭੇਜਿਆ ਹੈ, ਪਰ ਮੇਰੀ ਗਲਤੀ ਇਹ ਹੈ ਕਿ ਮੈਂ ਸਰਕਾਰੀ ਡਾਇਰੀ ‘ਤੇ ਅੱਜ ਦਾ ਰਿਕਾਰਡ ਚੜਾਉਣਾ ਭੁੱਲ ਗਿਆ ਸੀ।