ਪੰਜਾਬ

punjab

ETV Bharat / state

9 ਮਾਰਚ ਨੂੰ ਬਠਿੰਡਾ 'ਚ ਹੋਵੇਗਾ CWE ਦਾ ਫ਼ਾਇਨਲ ਮੁਕਾਬਲਾ - CWf

WWE ਦਾ ਚੈਂਪੀਅਨ ਬਠਿੰਡਾ ਵਿੱਚ, 9 ਮਾਰਚ ਨੂੰ ਬਠਿੰਡਾ 'ਚ ਹੋਵੇਗਾ CWE ਦਾ ਫ਼ਾਇਨਲ ਮੁਕਾਬਲਾ, ਨਸ਼ੇ ਦੇ ਖ਼ਾਤਮੇ ਲਈ ਕਰਵਾਈ ਚੈਂਪੀਅਨਸ਼ਿਪ

By

Published : Feb 20, 2019, 10:58 PM IST

ਬਠਿੰਡਾ: ਵਰਲਡ ਰੈਸਲਿੰਗ ਇੰਟਰਟੇਨਮੈਂਟ (WWE) ਦੇ ਚੈਂਪੀਅਨ 'ਦੀ ਗ੍ਰੇਟ ਖਲੀ' ਬਠਿੰਡਾ ਵਿੱਚ 9 ਮਾਰਚ ਨੂੰ CWE ਦੇ ਫ਼ਾਇਨਲ ਮੁਕਾਬਲੇ ਕਰਵਾਉਣਗੇ। ਇਹ ਮੁਕਾਬਲੇ ਬਹੁਮੰਤਵੀ ਸਟੇਡੀਅਮ ਵਿੱਚ ਕਰਵਾਏ ਜਾਣਗੇ।

ਗ੍ਰੇਟ ਖਲੀ

ਦੱਸਣਾ ਬਣਦਾ ਹੈ ਕਿ Continental Wrestling Entertainment (CWE) ਅਕੈਡਮੀ ਗ੍ਰੇਟ ਖਲੀ ਵੱਲੋਂ ਜਲੰਧਰ ਵਿੱਚ ਚਲਾਈ ਜਾ ਰਹੀ ਹੈ ਜਿਸ ਵਿੱਚ ਨੈਸ਼ਨਲ ਪੱਧਰ ਦੇ ਖਿਡਾਰੀ ਹਿੱਸਾ ਲੈਂਦੇ ਹਨ।

ਇਸ ਦੌਰਾਨ 2 ਮਾਰਚ ਨੂੰ ਲੁਧਿਆਣਾ ਦੇ ਵਿੱਚ ਰੈਸਲਿੰਗ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਦਾ ਫ਼ਾਇਨਲ ਮੁਕਾਬਲਾ ਬਠਿੰਡਾ ਦੇ ਬਹੁਮੰਤਵੀ ਸਟੇਡੀਅਮ ਵਿੱਚ 9 ਮਾਰਚ ਨੂੰ ਖੇਡਿਆ ਜਾਵੇਗਾ। ਇਸ ਸਮਾਗਮ ਵਿੱਚ ਬੌਲੀਵੁੱਡ ਦੇ ਅਦਾਕਾਰ ਵੀ ਖਿੱਚ ਦਾ ਕੇਂਦਰ ਬਣਨਗੇ।

ਗ੍ਰੇਟ ਖਲੀ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚੋਂ ਨਸ਼ਾ ਖ਼ਤਮ ਕੀਤਾ ਜਾਵੇ ਅਤੇ ਲੋਕਾਂ ਦਾ ਰੁਝਾਨ ਸਿਹਤ ਅਤੇ ਤੰਦਰੁਸਤੀ ਵੱਲ ਹੋ ਸਕੇ।

ਪੁਲਵਾਮਾ 'ਚ ਅੱਤਵਾਦੀ ਹਮਲੇ ਦੀ ਨਿੰਦਿਆ ਕਰਦਿਆਂ ਖਲੀ ਨੇ ਕਿਹਾ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ।

For All Latest Updates

ABOUT THE AUTHOR

...view details