ਬਠਿੰਡਾ:ਜ਼ਿਲ੍ਹੇ 'ਚ ਬਠਿੰਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈੱਫ ਐਂਡ ਡੰਬ ਵਿੱਚ ਦੋ ਹਜਾਰ ਨੌ ਵਿੱਚ ਰੈੱਡ ਕਰਾਸ ਵੱਲੋਂ ਸਥਾਪਤ ਕੀਤੇ ਗਏ ਪੰਘੂੜੇ ਨੇ ਕਾਫ਼ੀ ਹੱਦ ਤੱਕ ਭਰੂਣ ਹੱਤਿਆ ਨੂੰ ਰੋਕਣ ਵਿੱਚ ਸਹਾਇਤਾ ਕੀਤੀ ਹੈ। ਹੁਣ ਤੱਕ ਇਸ ਪੰਘੂੜੇ ਵਿਚ ਅਠਾਹਠ ਬੱਚੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਸਤਵੰਜਾ ਲੜਕੀਆਂ ਅਤੇ ਗਿਆਰਾਂ ਲੜਕੇ ਹਨ।
ਭਰੂਣ ਹੱਤਿਆ ਰੋਕਣ ਲਈ ਉਪਰਾਲਾ: ਭਰੂਣ ਹੱਤਿਆ ਜੋ ਕਿ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਪਰ ਕਿਤੇ ਨਾ ਕਿਤੇ ਸਮਾਜ ਵਿੱਚ ਹਾਲੇ ਵੀ ਭਰੂਣ ਹੱਤਿਆ ਦਾ ਚਲਨ ਜਾਰੀ ਹੈ। ਇਸ ਦੇ ਮੱਦੇਨਜ਼ਰ ਰੈੱਡ ਕਰਾਸ ਵੱਲੋਂ ਪਾਲਣ ਪੋਸ਼ਣ ਤੋਂ ਅਸਮਰਥ ਅਤੇ ਅਣਚਾਹੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਪੰਘੂੜੇ ਦੀ ਸਥਾਪਨਾ ਕੀਤੀ ਗਈ।
ਪੰਘੂੜੇ ਦੀ ਸਥਾਪਨਾ: ਰੈੱਡ ਕਰਾਸ ਦੇ ਅਧਿਕਾਰੀ ਨਰੇਸ਼ ਪਠਾਣੀਆ ਨੇ ਦੱਸਿਆ ਕਿ ਕਰੀਬ ਇੱਕ ਦਹਾਕਾ ਪਹਿਲਾਂ ਅਣਚਾਹੇ ਬੱਚੇ ਅਤੇ ਪਾਲਣ ਪੋਸ਼ਣ ਤੋਂ ਅਸਮਰੱਥ ਲੋਕਾਂ ਵੱਲੋਂ ਬੱਚਿਆਂ ਨੂੰ ਗੰਦਗੀ ਦੇ ਢੇਰ ਅਤੇ ਖੁੱਲ੍ਹੇ ਆਸਮਾਨ ਹੇਠ ਸੁੱਟ ਦਿੱਤਾ ਜਾਂਦਾ ਸੀ। ਜਿਸ ਕਾਰਨ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਖ਼ਤਮ ਹੋ ਜਾਂਦੀ ਸੀ। ਇਸ ਦੇ ਚੱਲਦੇ ਬਠਿੰਡਾ ਤੇ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੰਘੂੜੇ ਦੀ ਸਥਾਪਨਾ ਕੀਤੀ ਗਈ।
ਅਟੈਂਡਟ ਦੀ ਚੌਵੀ ਘੰਟੇ ਡਿਊਟੀ:ਜਿੱਥੇ ਬਕਾਇਦਾ ਇਕ ਅਟੈਂਡਟ ਦੀ ਚੌਵੀ ਘੰਟੇ ਡਿਊਟੀ ਲਗਾਈ ਗਈ, ਜੇਕਰ ਕੋਈ ਮਾਤਾ ਪਿਤਾ ਆਪਣੇ ਬੱਚੇ ਨੂੰ ਪੰਘੂੜੇ ਵਿਚ ਛੱਡ ਕੇ ਜਾਂਦਾ ਸੀ ਤਾਂ ਉਸ ਅਟੈਂਡਰਡ ਵਲੋਂ ਇਸ ਬੱਚੇ ਸੰਬੰਧੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਸੀ। ਜਿਨ੍ਹਾਂ ਦਾ ਮੈਡੀਕਲ ਕਰਵਾਇਆ ਜਾਂਦਾ ਸੀ ਤਾਂ ਜੋ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਨੀਂਦ ਦੀਆਂ ਗੋਲੀਆਂ ਤਾਂ ਨਾ ਦਿੱਤੀਆਂ ਹੋਣ।