ਬਠਿੰਡਾ: ਮਾਮਲਾ ਬਠਿੰਡਾ ਦੇ ਪਿੰਡ ਕੋਟਫੱਤਾ ਦਾ ਹੈ। ਜਿੱਥੇ 6 ਸਾਲ ਪਹਿਲਾਂ ਦੋ ਮਾਸੂਮ ਭੈਣ ਭਰਾਵਾਂ ਦੀ ਬਲੀ ਦਿੱਤੀ ਗਈ ਸੀ। ਜਿਨ੍ਹਾ ਦੀ ਉਮਰ 8 ਸਾਲ ਅਤੇ 3 ਸਾਲ ਦੇ ਲਗਭਗ ਸੀ। ਇਸ ਮਾਮਲੇ ਵਿੱਚ ਬਠਿੰਡਾ ਅਦਾਲਤ ਨੇ 7 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਕੀ ਹੈ ਬਲੀ ਦੇਣ ਦੀ ਘਟਨਾ: ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਇਨਸਾਫ ਦਵਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਮੈਂਬਰਾਂ ਅਤੇ ਵਕੀਲ ਨੇ ਦੱਸਿਆ ਕਿ ਅੱਜ ਤੋਂ 7 ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਭੂਆ ਨੇ ਬੱਚੇ ਦੀ ਪ੍ਰਾਪਤੀ ਲਈ ਆਪਣੇ ਮਾਸੂਮ ਭਤੀਜਾ- ਭਤੀਜੀ ਦੀ ਤਾਂਤਕਿਕ ਨਾਲ ਮਿਲ ਕੇ ਬਲੀ ਦੇ ਦਿੱਤੀ। ਤਾਂਤਕਿਕ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਉਹ ਬਾਅਦ ਵਿੱਚ ਜਿੰਦਾ ਕਰ ਦੇਵੇਗਾ। ਬੱਚਿਆਂ ਦੀ ਭੂਆ ਦੇ ਕੋਈ ਬੱਚਾ ਨਹੀਂ ਸੀ ਜਿਸ ਕਾਰਨ ਇਸ ਕਾਂਢ ਨੂੰ ਅੰਜਾਮ ਦਿੱਤਾ ਗਿਆ।
ਭੂਆ ਅਤੇ ਦਾਦੀ ਨੇ ਦਿੱਤੀ ਬਲੀ: ਤਾਂਤਰਿਕ ਲਖਵਿੰਦਰ ਸਿੰਘ ਲੱਖੀ ਜਿਸ ਨੇ ਬੱਚਿਆਂ ਦੀ ਬਲੀ ਦਿੱਤੀ ਸੀ। ਦਾਦੀ ਨਿਰਮਲ ਕੌਰ ਅਤੇ ਭੂਆ ਅਮਨਦੀਪ ਕੌਰ ਜਮਾਨਤ 'ਤੇ ਬਾਹਰ ਸਨ। ਜਿਨ੍ਹਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਵਕੀਲ ਨੇ ਦੱਸਿਆ ਕਿ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਹੀ ਬੇਰਿਹਮੀ ਨਾਲ ਬਲੀ ਦੇ ਦਿੱਤੀ। ਮਾਸੂਮਾਂ ਦੀ ਇਹ ਬਲੀ ਉਹਨਾਂ ਦੀ ਭੂਆ ਅਮਨਦੀਪ ਕੌਰ ਦੇ ਔਲਾਦ ਨਾ ਹੋਣ ਕਾਰਣ ਦਿੱਤੀ ਗਈ ਸੀ।