ਬਠਿੰਡਾ:ਪੰਜਾਬ ਵਿੱਚ ਹੜ੍ਹਾਂ ਕਾਰਨ ਖੇਤੀਬਾੜੀ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਫਸਲਾਂ ਦੀ ਬਰਬਾਦੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਮੁੜ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਕਰੀਬ ਡੇਢ ਮਹੀਨੇ ਦੇਰੀ ਨਾਲ ਝੋਨਾ ਲਗਾਉਣ ਦਾ ਕਿਸਾਨਾਂ ਨੂੰ ਕੋਈ ਲਾਭ ਹੋਵੇਗਾ ਜਾਂ ਨਹੀਂ। ਹਾਲਾਂਕਿ ਖੇਤੀਬਾੜੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਇਸ ਸਮੇਂ ਝੋਨੇ ਦੀ ਅਜਿਹੀ ਕਿਸਮ ਲਗਾਉਣੀ ਚਾਹੀਦੀ ਹੈ ਜੋ 90 ਤੋਂ 95 ਦਿਨਾਂ ਵਿੱਚ ਤਿਆਰ ਹੋ ਜਾਵੇ। ਇਸ ਲਈ ਕਿਸਾਨਾਂ ਨੂੰ ਬਾਸਮਤੀ 1509 ਜਾਂ ਫਿਰ ਪੀਆਰ 126 ਪਰਮਲ ਦੀ ਪਨੀਰੀ ਲਗਾਉਣੀ ਚਾਹੀਦੀ ਹੈ ਕਿਉਂਕਿ ਇਹ ਦੋਵੇਂ ਕਿਸਮਾਂ 90 ਤੋਂ 95 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਜੇਕਰ ਹੜ੍ਹ ਪ੍ਰਭਾਵਿਤ ਕਿਸਾਨ ਦੱਸ ਤੋਂ ਪੰਦਰਾਂ ਅਗਸਤ ਦੇ ਵਿਚਕਾਰ ਵੀ ਇਸ ਕਿਸਮ ਵਾਲਾ ਝੋਨਾ ਲਗਾਉਂਦੇ ਹਨ ਤਾਂ ਇਹ 10 ਤੋਂ 15 ਨਵੰਬਰ ਤੱਕ ਪੱਕ ਕੇ ਤਿਆਰ ਹੋ ਜਾਵੇਗਾ ਪਰ ਇਸ ਸਮੇਂ ਝੋਨੇ ਵਿੱਚ ਨਮੀ ਦੀ ਮਾਤਰਾ ਵੱਧਣ ਦਾ ਖਤਰਾ ਬਣਿਆ ਰਹਿੰਦਾ ਹੈ।
ਹੜ੍ਹ ਪੀੜਤ ਕਿਵੇਂ ਲਗਾਉਣ ਝੋਨਾ, ਕੀ ਹੋਵੇਗਾ ਫਾਇਦਾ, ਪੜ੍ਹੋ ਕੀ ਕਹਿੰਦੇ ਨੇ ਖੇਤੀਬਾੜੀ ਮਾਹਿਰ... - ਹੜਾਂ ਕਾਰਨ ਝੋਨੇ ਦਾ ਨੁਕਸਾਨ
ਬਠਿੰਡਾ ਖੇਤੀਬਾੜੀ ਵਿਭਾਗ ਨੇ ਹੜ੍ਹਾਂ ਤੋਂ ਬਾਅਦ ਝੋਨਾ ਲਗਾਉਣ ਦੇ ਤਰੀਕੇ ਦੱਸੇ ਹਨ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਝੋਨੇ ਦੀਆਂ ਕਿਸਮਾਂ ਲਗਾਉਣੀਆਂ ਚਾਹੀਦੀਆਂ ਹਨ। ਪੜ੍ਹੋ ਪੂਰੀ ਖਬਰ...
ਸਰਕਾਰ ਵੀ ਕਰ ਰਹੀ ਮਦਦ :ਖੇਤੀਬਾੜੀ ਵਿਭਾਗ ਵੱਲੋਂ ਪਹਿਲਾਂ 20 ਤੋਂ 30 ਜੁਲਾਈ ਤੱਕ ਝੋਨਾ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਆਉਣ ਕਾਰਨ ਇਹ ਫਸਲਾਂ ਬਰਬਾਦ ਹੋ ਗਈਆਂ ਹਨ। ਹੁਣ ਪੰਜਾਬ ਸਰਕਾਰ ਅਤੇ ਆਮ ਲੋਕਾਂ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਮੁੜ ਮਦਦ ਲਈ ਝੋਨਾ ਲਗਾਉਣ ਲਈ ਪਨੀਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੇਕਰ ਕਿਸਾਨਾਂ ਵੱਲੋਂ ਪਨੀਰੀ ਤਿਆਰ ਕਰਨ ਸਮੇਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਮੰਨੀਆ ਜਾਂਦੀਆਂ ਹਨ ਤਾਂ ਝਾੜ ਉੱਤੇ ਕੋਈ ਬਹੁਤਾ ਅਸਰ ਪੈਣ ਦੀ ਸੰਭਾਵਨਾ ਘੱਟ ਜਾਵੇਗੀ।
- 72 ਪ੍ਰਿੰਸੀਪਲ ਵਿਸ਼ੇਸ਼ ਟ੍ਰੇਨਿੰਗ ਲਈ ਜਾਣਗੇ ਸਿੰਗਾਪੁਰ, ਸੀਐੱਮ ਮਾਨ ਭਲਕੇ ਖੁਦ ਪ੍ਰਿੰਸੀਪਲਾਂ ਨੂੰ ਕਰਨਗੇ ਰਵਾਨਾ
- ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਜਥੇਦਾਰ ਨੇ ਸਜ਼ਾ ਨੂੰ ਦੱਸਿਆ ਨਾਕਾਫੀ, ਹੋਰ ਸਖ਼ਤ ਸਜ਼ਾ ਦੀ ਕੀਤੀ ਮੰਗ
- Mortality Rate of Pregnant Women : 3 ਮਹੀਨਿਆਂ 'ਚ 87 ਗਰਭਵਤੀ ਔਰਤਾਂ ਨੇ ਤੋੜਿਆ ਦਮ, ਸਵਾਲਾਂ ਦੇ ਘੇਰੇ 'ਚ ਪੰਜਾਬ ਦਾ ਸਿਹਤ ਮਾਡਲ
ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਪਨੀਰੀ ਲਗਾਉਣ ਸਮੇਂ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਨਾਲ ਜਿੰਕ ਸੁਪਰ ਫਾਸਫੋਰਸ ਅਤੇ ਯੂਰੀਆ ਦੀ ਡੋਜ਼ ਸਮੇਂ-ਸਮੇਂ ਉੱਤੇ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਝੋਨੇ ਦੀ ਪਨੀਰੀ ਵਧੀਆ ਢੰਗ ਨਾਲ ਤਿਆਰ ਹੋ ਸਕੇ। ਝੋਨਾ ਲਗਾਉਣ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਝੋਨਾ ਲਗਾਉਣ ਸਮੇਂ 90 ਕਿਲੋ ਯੂਰੀਆ ਡੀਏਪੀ 27 ਕਿਲੋ ਅਤੇ 75 ਕਿਲੋ ਸੁਪਰ ਫਾਸਫੋਰਸ, ਪੋਟਾਸ਼ ਮਿੱਟੀ ਦੀ ਪਰਖ ਦੇ ਆਧਾਰ ਉੱਤੇ ਪ੍ਰਤੀ ਏਕੜ ਵਿੱਚ ਪਾਉਣਾ ਚਾਹੀਦਾ ਹੈ। ਜੇਕਰ ਕਿਸਾਨਾਂ ਨੂੰ ਫਿਰ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮਾਹਿਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਝੋਨੇ ਦੀ ਫ਼ਸਲ ਦੀ ਚੰਗੀ ਪੈਦਾਵਾਰ ਲਈ ਜਾ ਸਕੇ।