ਪੰਜਾਬ

punjab

ETV Bharat / state

ਐਕਵਾਇਰ ਕੀਤੀ ਜ਼ਮੀਨ ’ਚੋਂ ਦਰੱਖਤ ਕੱਟਣ ਦੇ ਵਿਰੋਧ ’ਚ ਪੁਲਿਸ ਨਾਲ ਭਿੜੇ ਕਿਸਾਨ ! - ਕੇਂਦਰ ਸਰਕਾਰ ਵੱਲੋਂ ਐਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਰਤਮਾਲਾ ਪ੍ਰਾਜੈਕਟ ਅਧੀਨ ਸਰਕਾਰ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਲੋਂ ਪ੍ਰਦੂਸ਼ਣ ਨੂੰ ਘਟਾਉਣ ਲਈ ਗਰੀਨ ਟ੍ਰਿਬਿਊਨਲ ਐਕਟ ਲਿਆਂਦਾ ਗਿਆ ਸੀ ਓਥੇ ਹੀ ਦੂਸਰੇ ਪਾਸੇ ਸਰਕਾਰ ਵੱਲੋਂ ਖੁਦ ਹੀ ਵੱਡੀ ਪੱਧਰ ਉੱਪਰ ਦਰੱਖਤਾਂ ਦੀ ਕਟਾਈ ਕਰਵਾਈ ਜਾ ਰਹੀ ਹੈ।

ਐਕਵਾਇਰ ਕੀਤੀ ਜ਼ਮੀਨ ’ਚੋਂ ਦਰੱਖਤ ਕੱਟਣ ਦੇ ਵਿਰੋਧ ’ਚ ਪੁਲਿਸ ਨਾਲ ਭਿੜੇ ਕਿਸਾਨ
ਐਕਵਾਇਰ ਕੀਤੀ ਜ਼ਮੀਨ ’ਚੋਂ ਦਰੱਖਤ ਕੱਟਣ ਦੇ ਵਿਰੋਧ ’ਚ ਪੁਲਿਸ ਨਾਲ ਭਿੜੇ ਕਿਸਾਨ

By

Published : Jun 25, 2022, 4:45 PM IST

ਬਠਿੰਡਾ:ਭਾਰਤਮਾਲਾ ਪ੍ਰਾਜੈਕਟ ਅਧੀਨ ਕੇਂਦਰ ਸਰਕਾਰ ਵੱਲੋਂ ਐਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਉਪਰੰਤ ਹੁਣ ਵੱਡੀ ਗਿਣਤੀ ਵਿਚ ਦਰੱਖਤਾਂ ਦੀ ਕੀਤੀ ਜਾ ਰਹੀ ਕਟਾਈ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਬਠਿੰਡਾ ਡੱਬਵਾਲੀ ਰੋਡ ’ਤੇ ਜਿੱਥੇ ਇਸ ਦਰੱਖਤਾਂ ਦੀ ਕਟਾਈ ਨੂੰ ਰੁਕਵਾਇਆ ਗਿਆ ਉੱਥੇ ਹੀ ਇਸ ਵਿਰੋਧ ਦੇ ਚੱਲਦਿਆਂ ਪੁਲਿਸ ਨਾਲ ਧੱਕਾ ਮੁੱਕੀ ਹੋਈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਭਾਰਤਮਾਲਾ ਪ੍ਰਾਜੈਕਟ ਅਧੀਨ ਸਰਕਾਰ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਲੋਂ ਪ੍ਰਦੂਸ਼ਣ ਨੂੰ ਘਟਾਉਣ ਲਈ ਗਰੀਨ ਟ੍ਰਿਬਿਊਨਲ ਐਕਟ ਲਿਆਂਦਾ ਗਿਆ ਸੀ ਓਥੇ ਹੀ ਦੂਸਰੇ ਪਾਸੇ ਸਰਕਾਰ ਵੱਲੋਂ ਖੁਦ ਹੀ ਵੱਡੀ ਪੱਧਰ ਉੱਪਰ ਦਰੱਖਤਾਂ ਦੀ ਕਟਾਈ ਕਰਵਾਈ ਜਾ ਰਹੀ ਹੈ।

ਐਕਵਾਇਰ ਕੀਤੀ ਜ਼ਮੀਨ ’ਚੋਂ ਦਰੱਖਤ ਕੱਟਣ ਦੇ ਵਿਰੋਧ ’ਚ ਪੁਲਿਸ ਨਾਲ ਭਿੜੇ ਕਿਸਾਨ

ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਪ੍ਰਦੂਸ਼ਣ ਲਈ ਸਭ ਤੋਂ ਵੱਧ ਕਿਸਾਨਾਂ ਨੂੰ ਕੋਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਖੁਦ ਹੀ ਗਰੀਨ ਟ੍ਰਿਬਿਊਨਲ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਇਹ ਉਜਾੜਾ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ਦਰੱਖਤਾਂ ਨੂੰ ਪੁੱਟਣ ਵਾਲੀਆਂ ਮਸ਼ੀਨਾਂ ਦੇ ਅੱਗੇ ਬੈਠ ਕੇ ਕੰਮ ਰੁਕਵਾਇਆ ਜਾਵੇਗਾ। ਉੁਨ੍ਹਾਂ ਕਿਹਾ ਕਿ ਇਸ ਲਈ ਭਾਵੇਂ ਉਨ੍ਹਾਂ ਨੂੰ ਬਠਿੰਡਾ ਡੱਬਵਾਲੀ ਰੋਡ ਜਾਮ ਕਿਉਂ ਨਾ ਕਰਨੀ ਪਵੇ। ਕਿਸਾਨਾਂ ਦਾ ਕਹਿਣਾ ਕਿ ਸਰਕਾਰ ਦਰੱਖਤਾਂ ਦਾ ਉਜਾੜਾ ਬੰਦ ਕਰੇ ਅਤੇ ਬਣਦਾ ਕਿਸਾਨਾਂ ਦਾ ਮੁਆਵਜ਼ਾ ਦੇਵੇ ਨਹੀ ਉਨ੍ਹਾਂ ਚਿਰ ਉਹ ਇਸ ਪ੍ਰਾਜੈਕਟ ਨੂੰ ਪੂਰਾ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ:ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਤੇਂਦੂਆ ਘੁੰਮਦਾ ਦੇਖ ਸਹਿਮੇ ਲੋਕ, CCTV ਆਈ ਸਾਹਮਣੇ

ABOUT THE AUTHOR

...view details