ਬਠਿੰਡਾ: ਅਮਰੀਕ ਸਿੰਘ ਰੋਡ ਤੇ ਐਤਵਾਰ ਨੂੰ ਲੱਗਣ ਵਾਲੀ ਮਾਰਕੀਟ ਤੇ ਨਗਰ ਨਿਗਮ ਵੱਲੋਂ ਪੁਲਿਸ ਨਾਲ ਮਿਲ ਕੇ ਹਟਵਾਏ ਜਾ ਰਹੇ ਹਨ। ਸੰਡੇ ਮਾਰਕਿਟ ਵਾਲਿਆਂ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਖਿਲਾਫ਼ ਨਾਅਰੇਬਾਜ਼ੀ ਕੀਤੀ।
ਜਿਸ ਤਰੀਕੇ ਨਾਲ ਸ਼ਹਿਰਾਂ ਵਿੱਚ ਹਰ ਐਤਵਾਰ ਨੂੰ ਇਕ ਸੇਲ ਮਾਰਕੀਟ ਲੱਗਦੀ ਹੈ ਉਸੇ ਤਰੀਕੇ ਬਠਿੰਡਾ ਦੇ ਅਮਰੀਕ ਸਿੰਘ ਰੋਡ ਉੱਤੇ ਵੀ ਲੰਬੇ ਸਮੇਂ ਤੋਂ ਸੰਡੇ ਬਾਜ਼ਾਰ ਲੱਗਦਾ ਆ ਰਿਹਾ ਸੀ ਜਿਸ ਨੂੰ ਨਗਰ ਨਿਗਮ ਵੱਲੋਂ ਹਟਾਇਆ ਜਾ ਰਿਹਾ ਹੈ।
ਸੰਡੇ ਮਾਰਕੀਟ ਤੇ ਪ੍ਰਸ਼ਾਸਨ ਨੇ ਕੀਤੀ ਕਾਰਵਾਈ, ਦੁਕਾਨਦਾਰਾਂ ਨੇ ਕੀਤਾ ਪ੍ਰਦਰਸ਼ਨ ਇਸ ਦੇ ਰੋਸ ਵਜੋਂ ਐਤਵਾਰ ਨੂੰ ਬਾਜ਼ਾਰ ਲਗਾਉਣ ਵਾਲੇ ਲੋਕਾਂ ਵੱਲੋਂ ਸੜਕ ਜਾਮ ਕਰ ਦਿੱਤੀ ਅਤੇ ਨਗਰ ਨਿਗਮ ਤੇ ਪੰਜਾਬ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਸੰਡੇ ਮਾਰਕੀਟ ਵਿੱਚ ਜ਼ਿਆਦਾਤਰ ਮਹਿਲਾ ਆਪਣਾ ਰੁਜ਼ਗਾਰ ਕਰ ਰਹੀਆਂ ਹਨ ਜਿਨ੍ਹਾਂ ਨੇ ਦੱਸਿਆ ਕਿ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਵੱਲੋਂ ਇਜਾਜ਼ਤ ਲੈ ਕੇ ਲੰਬੇ ਸਮੇਂ ਤੋਂ ਇਸ ਜਗ੍ਹਾ 'ਤੇ ਅੱਡੇ ਲਗਾਏ ਜਾ ਰਹੇ ਹਨ ਉਹ ਪੁਰਾਣੇ ਕੱਪੜੇ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਹਨ ਜਿਸ ਦੇ ਵਿੱਚੋਂ ਨਗਰ ਨਿਗਮ ਨੂੰ 100 ਪ੍ਰਤੀ ਮੇਜ਼ ਦਾ ਅਦਾ ਕਰ ਰਹੇ ਹਨ ਇਸੇ ਤਰੀਕੇ ਨਾਲ ਲਗਭਗ 500 ਦੇ ਕਰੀਬ ਅੱਡੇ ਲੱਗ ਰਹੇ ਸੀ ਜਿਨ੍ਹਾਂ ਨੂੰ ਬਿਨਾਂ ਕਿਸੇ ਸੂਚਨਾ ਤੋਂ ਨਗਰ ਨਿਗਮ ਵੱਲੋਂ ਹਟਾਇਆ ਜਾ ਰਿਹਾ ਹੈ।
ਪ੍ਰਦਰਸ਼ਨਕਾਰੀ ਮਹਿਲਾ ਨੇ ਦੱਸਿਆ ਕਿ ਸਰਕਾਰ ਅਤੇ ਨਗਰ ਨਿਗਮ ਉਨ੍ਹਾਂ ਨੂੰ ਜ਼ਬਰਨ ਹਟਾ ਕੇ ਰੁਜ਼ਗਾਰ ਬੰਦ ਕਰ ਰਹੀ ਹੈ ਮਿਹਨਤ ਨਾਲ ਉਹ ਆਪਣਾ ਰੁਜ਼ਗਾਰ ਚਲਾਉਂਦੇ ਹਨ ਕੋਈ ਚੋਰੀ ਜਾਂ ਡਕੈਤੀ ਨਹੀਂ ਕਰ ਰਹੇ।
ਇਸ ਦੌਰਾਨ ਪ੍ਰਦਰਸ਼ਨਕਾਰੀ ਪੰਜਾਬ ਸਰਕਾਰ ਤੇ ਨਗਰ ਨਿਗਮ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਅੱਡੇ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਦੇ ਹੁਕਮ ਅਨੁਸਾਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਅੱਡੇ ਹਟਵਾ ਰਹੇ ਹਨ ਕਿਉਂਕਿ ਐਤਵਾਰ ਨੂੰ ਲੱਗਣ ਵਾਲੇ ਇਸ ਬਾਜ਼ਾਰ ਨਾਲ ਕਾਫ਼ੀ ਭੀੜ ਹੋ ਜਾਂਦੀ ਹੈ ਜਿਸ ਕਰਕੇ ਆਵਾਜਾਈ ਕਾਫੀ ਪ੍ਰਭਾਵਿਤ ਹੁੰਦੀ ਹੈ।
ਨਗਰ ਨਿਗਮ ਤਹਿਬਾਜ਼ਾਰੀ ਦੇ ਇੰਸਪੈਕਟਰ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸੰਡੇ ਮਾਰਕੀਟ ਨੂੰ ਹਟਾਉਣ ਲਈ ਕਮਿਸ਼ਨਰ ਸਾਹਿਬ ਦੇ ਆਦੇਸ਼ ਮੁਤਾਬਕ ਕੰਮ ਕਰ ਰਹੇ ਹਨ ਸੰਡੇ ਮਾਰਕੀਟ ਦੇ ਲੋਕ ਕਮਿਸ਼ਨਰ ਸਾਹਿਬ ਨਾਲ ਮਿਲ ਕੇ ਜੇਕਰ ਇਜਾਜ਼ਤ ਲੈ ਲੈਣ ਤਾਂ ਉਨ੍ਹਾਂ ਨੂੰ ਅੱਡੇ ਲਗਾਉਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਪਰ ਅੱਜ ਦੇ ਦਿਨ ਇਹ ਅੱਡੇ ਹਰ ਹਾਲ ਦੇ ਵਿੱਚ ਹਟਾਏ ਜਾਣਗੇ।
ਜਾਣਕਾਰੀ ਦੇ ਲਈ ਦੱਸ ਦਈਏ ਕਿ ਇਹ ਸੰਡੇ ਮਾਰਕੀਟ ਅਮਰੀਕ ਸਿੰਘ ਰੋਡ ਤੇ ਲਗਭਗ ਦਸ ਬਾਰਾਂ ਸਾਲ ਤੋਂ ਲੱਗਦੀ ਆ ਰਹੀ ਹੈ ਜਿਸ ਤੇ ਨਗਰ ਨਿਗਮ ਵੱਲੋਂ ਕਦੇ ਪਹਿਲਾਂ ਰੋਕਿਆ ਨਹੀਂ ਗਿਆ ਅਤੇ ਜਿਸ ਵਿੱਚ ਹੁਣ ਅੱਡੇ ਲਗਾਉਣ ਵਾਲਿਆਂ ਦੀ ਸੰਖਿਆ ਲਗਭਗ ਪੰਜ ਸੌ ਦੇ ਕਰੀਬ ਹੋ ਚੁੱਕੀ ਹੈ ਜਿਸ ਤੇ ਕਾਬੂ ਪਾਉਣਾ ਹੁਣ ਨਗਰ ਨਿਗਮ ਵਾਸਤੇ ਮੁਸ਼ਕਿਲ ਸਾਬਿਤ ਹੋ ਰਿਹਾ ਹੈ ਅਤੇ ਦੂਜੇ ਪਾਸੇ ਸੰਡੇ ਮਾਰਕੀਟ ਲਗਾਉਣ ਵਾਲੇ ਲੋਕਾਂ ਵੱਲੋਂ ਹੁਣ ਆਪਣੇ ਰੁਜ਼ਗਾਰ ਨੂੰ ਚਲਾਉਣ ਦੇ ਲਈ ਅੱਡੇ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।