ਬਠਿੰਡਾ-ਚੰਡੀਗੜ੍ਹ ਹਾਈਵੇਅ ਨਜ਼ਦੀਕ ਫਲਾਈਓਵਰ ਉਤੇ ਵਾਪਰਿਆ ਭਿਆਨਕ ਸੜਕ ਹਾਦਸਾ ਬਠਿੰਡਾ :ਬਠਿੰਡਾ-ਚੰਡੀਗੜ੍ਹ ਹਾਈਵੇ ਭੁੱਚੋ ਨੇੜੇ ਫਲਾਈਓਵਰ ਉਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇਕ ਕਾਰ ਹਾਈਵੇਅ ਉਤੇ ਸੰਤੁਲਨ ਵਿਗੜਨ ਕਾਰਨ ਡਵਾਈਡਰ ਪਾਰ ਕਰ ਕੇ ਦੂਜੇ ਪਾਸੇ ਚਲੀ ਗਈ, ਜਿਸ ਮਗਰੋਂ ਇਕ ਤੋਂ ਬਾਅਦ ਇਕ 5 ਗੱਡੀਆਂ ਆਪਸ ਵਿੱਚ ਵੱਜੀਆਂ। ਇਸ ਹਾਦਸੇ ਵਿੱਚ 15 ਤੋਂ 16 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਆਲੇ-ਦੁਆਲੇ ਦੇ ਲੋਕਾਂ ਵੱਲੋਂ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ :ਜਾਣਕਾਰੀ ਅਨੁਸਾਰ ਘਟਨਾ ਸ਼ਾਮ 6 ਵਜੇ ਦੀ ਹੈ, ਜਦੋਂ ਇਕ ਮਾਈਕਰਾ ਕਾਰ ਬਠਿੰਡਾ ਤੋਂ ਭੁੱਚੋ ਵਲ ਨੂੰ ਜਾ ਰਹੀ ਸੀ ਅਚਾਨਕ ਸੰਤੁਲਨ ਵਿਗੜਨ ਕਾਰਨ ਮਾਈਕਰਾ ਗੱਡੀ ਆਪਣੀ ਸਾਈਡ ਤੋਂ ਡਿਵਾਈਡਰ ਨੂੰ ਪਾਰ ਕਰ ਕੇ ਦੂਜੀ ਸਾਇਡ ਪਹੁੰਚ ਗਈ ਜਿੱਥੋਂ ਸਾਮਣੇ ਤੋਂ ਤੇਜ਼ ਰਫਤਾਰ ਆ ਰਹੀ ਗੱਡੀਆਂ ਇੱਕ ਤੋਂ ਬਾਅਦ ਇੱਕ ਦੂਜੇ ਵਿੱਚ ਵੱਜੀਆਂ, ਜਿਸ ਨਾਲ ਪੰਜੇ ਗੱਡੀਆ ਬੁਰੀ ਤਰੀਕੇ ਨਾਲ ਨੁਕਸਾਨੀਆਂ ਗਈਆਂ। ਬਚਾਅ ਰਿਹਾ ਕਿ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਲੋਕਾਂ ਨੇ ਨਜ਼ਦੀਕ ਅਤੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ।
ਜ਼ਖਮੀਆਂ ਜਾ ਇਲਾਜ ਜਾਰੀ :ਮੌਕੇ ਉਤੇ ਪਹੁੰਚੇ ਨੌਜਵਾਨ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮਾਈਕਰਾ ਗੱਡੀ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੈ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਉਨ੍ਹਾਂ ਵੱਲੋਂ ਜ਼ਖਮੀ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹਾਈਵੇ ਤੋਂ ਟਰੈਫਿਕ ਖੁਲ੍ਹਵਾਉਣ ਦੀ ਪੁਲਿਸ ਪ੍ਰਸ਼ਾਸਨ ਨਾਲ ਮਦਦ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਕਰੀਬ ਅੱਧੀ ਦਰਜਨ ਲੋਗ ਜਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਦੀ ਲੋਕਾਂ ਨੂੰ ਅਪੀਲ :ਇਸ ਘਟਨਾ ਦਾ ਪਤਾ ਲੱਗਦਿਆਂ ਹੀ ਐੱਸਐੱਸਓ ਥਾਣਾ ਕੈਂਟ ਪੁਲਿਸ ਪਾਰਟੀ ਨਾਲ ਮੌਕੇ ਉਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਪੁਲਿਸ ਵੱਲੋਂ ਜਾਮ ਹੋਏ ਟਰੈਫ਼ਿਕ ਨੂੰ ਖੁਲ੍ਹਵਾਇਆ ਗਿਆ ਅਤੇ ਹੁਣ ਮੌਕੇ ਉੱਪਰ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਆਖਰ ਇਹ ਮਾਈਕਰਾਂ ਗੱਡੀ ਡਿਸ ਬੈਲੈਂਸ ਕਿਉਂ ਹੋ ਗਈ ਕਿ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਈਵੇਅ ਉੱਪਰ ਗੱਡੀਆਂ ਨਾ ਰੋਕਿਆ ਕਰਨ ਜੇਕਰ ਇੱਕ ਵਿਅਕਤੀ ਗੱਡੀ ਰੋਕਦਾ ਹੈ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਉਸ ਨਾਲ ਜਾਂ ਟਕਰਾਉਂਦੀ ਹੈ।