ਪੰਜਾਬ

punjab

ETV Bharat / state

ਸਿੱਖਿਆ ਮੰਤਰੀ ਵਿਰੁੱਧ ਅਧਿਆਪਕਾਂ ਨੇ ਦਿੱਤਾ ਧਰਨਾ - ਬਠਿੰਡਾ

ਬਠਿੰਡਾ: 5178 ਅਧਿਆਪਕਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਵਾਅਦਿਆਂ ਦੀ ਪੰਡ ਬਣਾ ਕੇ ਸਾੜੀ ਗਈ। ਜ਼ਿਲ੍ਹਾ ਪੱਧਰ 'ਤੇ ਅਧਿਆਪਕਾਂ ਵੱਲੋਂ ਬਠਿੰਡਾ ਦੇ ਟੀਚਰ ਹੋਮ ਤੋਂ ਲੈ ਕੇ ਫੌਜੀ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ।

ਸਿੱਖਿਆ ਮੰਤਰੀ ਵਿਰੁੱਧ ਅਧਿਆਪਕਾਂ ਨੇ ਦਿੱਤਾ ਧਰਨਾ

By

Published : Feb 2, 2019, 4:47 AM IST

ਜ਼ਿਲ੍ਹਾ ਪੱਧਰ ਅਧਿਆਪਕਾਂ ਵੱਲੋਂ ਰੋਸ ਮਾਰਚ ਕੱਢਦੇ ਹੋਏ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਕਾਫੀ ਲੰਮੇ ਸਮੇਂ ਤੋਂ ਪੱਕੇ ਕੀਤੇ ਜਾਣ ਨੂੰ ਲੈ ਕੇ ਵਾਅਦੇ ਕਰ ਚੁੱਕੇ ਹਨ। ਕਈ ਵਾਰ ਕੈਬਿਨੇਟ ਦੀਆਂ ਬੈਠਕਾਂ ਵੀ ਹੋਈਆਂ ਹਨ ਪਰ ਕੋਈ ਫ਼ੈਸਲਾ ਨਹੀਂ ਲਿਆ ਗਿਆ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਪੱਕੇ ਕੀਤੇ ਜਾਣ ਦੀ ਗੱਲ ਕਹੀ ਗਈ ਸੀ ਜੋ ਹੁਣ ਤੱਕ ਕਿਸੇ ਵੀ ਫ਼ੈਸਲੇ 'ਤੇ ਖਰੇ ਨਹੀਂ ਉਤਰੇ ਹਨ। ਜੇਕਰ ਅਜੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉਹ ਸਰਕਾਰ ਦਾ ਪੁਰਜ਼ੋਰ ਤਰੀਕੇ ਨਾਲ ਵਿਰੋਧ ਕਰਨਗੇ ਅਤੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ।

ABOUT THE AUTHOR

...view details