ਬਠਿੰਡਾ:ਕੋਰੋਨਾ ਮਹਾਂਮਾਰੀ ਦੌਰਾਨ ਕੰਪਿਊਟਰ ਅਧਿਆਪਕਾਂ (Computer Teacher) ਤੋ ਪੰਜਾਬ ਸਰਕਾਰ ਕੋਰੋਨਾ ਵਾਰੀਅਰਜ਼ ਦੇ ਤੌਰ 'ਤੇ ਕੰਮ ਲਿਆ ਜਾ ਰਿਹਾ ਸੀ। ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ ਤੇ ਕੋਰੋਨਾ ਸੈਂਟਰਾਂ ਵਿਚ ਲਾਇਆ ਗਿਆ ਸੀ।ਉਨ੍ਹਾਂ ਵਿੱਚੋਂ ਇੱਕ ਅਧਿਆਪਕ ਕੁਲਵੰਤ ਸਿੰਘ ਦੀ ਕੋਰੋਨਾ ਨਾਲ ਪ੍ਰਭਾਵਿਤ ਹੋ ਗਿਆ। ਜਿਸ ਦਾ ਕਾਫੀ ਸਮੇਂ ਹਸਪਤਾਲ ਵਿੱਚ ਇਲਾਜ ਚੱਲਿਆ ਅਤੇ ਉਸ ਦੀ ਬੀਤੇ ਦਿਨੀਂ ਮੌਤ (Death) ਹੋ ਗਈ।
ਉਸ ਦੇ ਪਰਿਵਾਰ ਨੇ ਆਪਣਾ ਸਭ ਕੁਝ ਵੇਚ ਕੇ ਉਸ ਦਾ ਇਲਾਜ ਕਰਵਾਇਆ ਲੇਕਿਨ ਮੌਤ ਹੋਣ ਤੋਂ ਬਾਅਦ ਇਕ ਵੀ ਅਧਿਕਾਰੀ ਉਸ ਦੇ ਸਸਕਾਰ ਤੇ ਨਹੀਂ ਪਹੁੰਚਿਆ।ਜਿਸ ਦੇ ਰੋਸ ਵਜੋਂ ਕੰਪਿਊਟਰ ਅਧਿਆਪਕ ਸਿੱਖਿਆ ਸਕੱਤਰ ਅਤੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ।