ਪੰਜਾਬ

punjab

ETV Bharat / state

69 ਵਾਰ ਖੂਨ ਦਾਨ ਕਰਨ ਵਾਲੇ ਦੇ ਮੂੰਹੋਂ ਸੁਣੋਂ, ਖੂਨਦਾਨ ਕਰਨ ਵੇਲੇ਼ ਇਨ੍ਹਾਂ ਗੱਲਾ ਦਾ ਰੱਖੋ ਖਿਆਲ - ਕਿੰਨੀ ਉਮਰ ਵਿੱਚ ਕਰ ਸਕਦੇ ਹਾਂ ਖੂਨਦਾਨ

ਖੂਨਦਾਨ ਤੋਂ ਵੱਡੀ ਕੋਈ ਵੀ ਸੇਵਾ ਨਹੀਂ ਹੈ। ਪਰ ਖੂਨਦਾਨ ਕਰਨ ਵੇਲੇ ਅਤੇ ਖੂਨਦਾਨ ਕਰਕੇ ਕਈ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 69 ਵਾਰ ਖੂਨਦਾਨ ਕਰਨ ਵਾਲੇ ਅਤੇ ਬਲੱਡ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਬੀਰੂ ਬਾਂਸਲ ਨੇ ਇਸ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੁੱਝ ਗੱਲਾਂ ਚੇਤੇ ਰੱਖ ਕੇ ਕੀਤਾ ਖੂਨਦਾਨ ਲਾਹੇਵੰਦ ਵੀ ਹੁੰਦਾ ਹੈ।

Take care of these things after donating blood
69 ਵਾਰ ਖੂਨ ਦਾਨ ਕਰਨ ਵਾਲੇ ਦੇ ਮੂੰਹੋਂ ਸੁਣੋਂ, ਖੂਨਦਾਨ ਕਰਨ ਵੇਲੇ਼ ਇਨ੍ਹਾਂ ਗੱਲਾ ਦਾ ਰੱਖੋ ਖਿਆਲ

By

Published : Jan 20, 2023, 7:42 PM IST

69 ਵਾਰ ਖੂਨ ਦਾਨ ਕਰਨ ਵਾਲੇ ਦੇ ਮੂੰਹੋਂ ਸੁਣੋਂ, ਖੂਨਦਾਨ ਕਰਨ ਵੇਲੇ਼ ਇਨ੍ਹਾਂ ਗੱਲਾ ਦਾ ਰੱਖੋ ਖਿਆਲ

ਬਠਿੰਡਾ:ਸਮਾਜ ਵਿੱਚ ਖੂਨ ਦੀ ਲੋੜ ਹਰ ਉਸ ਇਨਸਾਨ ਨੂੰ ਹੈ, ਜੋ ਸਾਹ ਲੈ ਰਿਹਾ ਹੈ। ਪਰ ਕਈ ਵਾਰ ਇਹੀ ਖੂਨ ਸਾਡੇ ਖਤਮ ਹੁੰਦੇ ਸਾਹਾਂ ਲਈ ਲਈ ਲਾਈਫ ਲਾਈਨ ਵੀ ਸਾਬਤ ਹੁੰਦੇ ਹਨ। ਪਰ ਖੂਨਦਾਨ ਕਰਨ ਤੋਂ ਪਹਿਲਾਂ ਅਤੇ ਖੂਨਦਾਨ ਕਰਕੇ ਕਈ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਬਾਰੇ ਬਠਿੰਡਾ ਵਿੱਚ ਬਲੱਡ ਮਸ਼ੀਨ ਵਜੋਂ ਜਾਣੇ ਜਾਂਦੇ ਬੀਰੂ ਬਾਂਸਲ ਨੇ ਕਿਹਾ ਹੈ ਕਿ ਖ਼ੂਨਦਾਨ ਕਰਨ ਤੋਂ ਪਹਿਲਾਂ ਅਤੇ ਖੂਨਦਾਨ ਕਰਨ ਤੋਂ ਬਾਅਦ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਆਪਣੀ ਨੀਂਦ ਪੂਰੀ ਕਰੇ ਅਤੇ ਉਸ ਤੋਂ ਬਾਅਦ ਖੂਨਦਾਨ ਕਰੇ। ਖੂਨਦਾਨ ਕਰਨ ਵਾਲੇ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕੀਤਾ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਅਜਿਹੀ ਕੋਈ ਦਵਾਈ ਨਹੀਂ ਲਈ ਹੋਣੀ ਚਾਹੀਦੀ ਜੋਕਿ ਐਂਟੀਬੌਡੀ ਹੋਵੇ। ਇਸਦੇ ਨਾਲ ਹੀ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਡਾਈਟ ਵੀ ਨਾਲ ਦੀ ਨਾਲ ਲੈਣੀ ਚਾਹੀਦੀ ਹੈ। ਇਹ ਚਾਹੇ ਚਾਹ ਹੋਵੇ ਜਾਂ ਫਿਰ ਦੁੱਧ। ਖੂਨਦਾਨ ਕਰਨ ਤੋਂ ਬਾਅਦ ਜਿੰਮ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਕਿਸੇ ਨਾਲ ਕੋਈ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਖੂਨਦਾਨ ਕਰਨ ਤੋਂ ਬਾਅਦ ਕਈ ਵਾਰ ਬਲੱਡ ਪ੍ਰੈਸ਼ਰ ਹੇਠਾਂ ਚਲਾ ਜਾਂਦਾ ਹੈ।

ਇਹ ਵੀ ਪੜ੍ਹੋ:ਬਠਿੰਡਾ ਦੀਆਂ ਕਿਉਂ ਹੋ ਰਹੀਆਂ ਸਿਆਸੀ ਧੜਕਣਾਂ ਤੇਜ਼, ਪੜ੍ਹੋ ਹੁਣ ਕਿਸ ਨਾਲ ਕੀਤੀ ਮਨਪ੍ਰੀਤ ਬਾਦਲ ਨੇ ਬੈਠਕ

ਉਨ੍ਹਾਂ ਦੱਸਿਆ ਕਿ 18 ਤੋਂ 65 ਸਾਲ ਦੇ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦੇ ਹਨ। ਐਸਪੀਟੀ ਲਈ 72 ਘੰਟਿਆਂ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਪਰ ਅਜਿਹੇ ਵਿਅਕਤੀ ਦਾ ਭਾਰ 60 ਕਿੱਲੋ ਤੋਂ ਉਪਰ ਹੋਣਾ ਚਾਹੀਦਾ ਹੈ। ਉਸਦੇ ਸਰੀਰ ਵਿੱਚ ਸਾਢੇ 12 ਗ੍ਰਾਮ ਖੂਨ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਲੇ ਪੀਲੀਏ ਦੇ ਮਰੀਜ਼ਾਂ ਨੂੰ ਕਦੇ ਵੀ ਖੂਨਦਾਨ ਨਹੀਂ ਕਰਨਾ ਚਾਹੀਦਾ ਭਾਵੇਂ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੋਵੇ। ਔਰਤਾਂ ਅਤੇ ਲੜਕੀਆਂ ਨੂੰ ਕਈ ਸਮੱਸਿਆਵਾਂ ਹੁੰਦੀਆਂ ਹਨ, ਇਸ ਲਈ ਉਨ੍ਹਾਂ ਨੂੰ ਖੂਨਦਾਨ ਕਰਨ ਸਮੇਂ ਇਹ ਜਰੂਰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਰੀਰ ਵਿੱਚ ਸਾਢੇ 12 ਗ੍ਰਾਮ ਹੈ ਜਾਂ ਨਹੀਂ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨ ਦਾਨ ਕੀਤਾ ਜਾਵੇ ਤਾਂ ਜੋ ਲੋੜਵੰਦ ਦੀ ਜਾਨ ਬਚ ਸਕੇ।

ABOUT THE AUTHOR

...view details