ਬਠਿੰਡਾ: ਪਿੰਡ ਕੋਠਾ ਗੁਰੂ ਕਾ ਦੇ ਖੇਤ ਵਿੱਚ ਪਾਕਿਸਤਾਨ ਨਾਲ ਸਬੰਧਤ ਇੱਕ ਬੈਨਰ ਮਿਲਿਆ ਹੈ। ਇਸ ਬੈਨਰ ਨੂੰ ਗੁਬਾਰੇ ਨਾਲ ਬੰਨ੍ਹ ਕੇ ਰਿਲੀਜ਼ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਦਿਆਲਪੁਰਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਕਤ ਬੈਨਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਾਕਿਸਤਾਨ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ ਹੋਈ ਸੀ। ਇਹ ਬੈਨਰ ਉਕਤ ਰੈਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਐਸਐਚਓ ਹਰਨੇਕ ਸਿੰਘ ਨੇ ਦੱਸਿਆ ਹੈ ਕਿ ਇਹ ਮਾਮਲਾ ਗੰਭੀਰ ਨਹੀਂ ਹੈ ਕਿਉਂਕਿ ਉਕਤ ਬੈਨਰ ਇਮਰਾਨ ਖਾਨ ਦੀ ਪਾਰਟੀ ਦਾ ਹੈ। ਰੈਲੀ ਦੌਰਾਨ ਇਮਰਾਨ ਖਾਨ ਦੇ ਪ੍ਰਸ਼ੰਸਕਾਂ ਨੇ ਇਨ੍ਹਾਂ ਬੈਨਰ ਨੂੰ ਗੁਬਾਰਿਆਂ ਨਾਲ ਬੰਨ੍ਹ ਕੇ ਛੱਡ ਦਿੱਤਾ ਹੋਵੇਗਾ ਅਤੇ ਹਵਾ ਦੇ ਰੁਖ ਨਾਲ ਗੁਬਾਰਾ ਭਾਰਤ ਵੱਲ ਆ ਗਿਆ ਅਤੇ ਤ੍ਰੇਲ ਕਾਰਨ ਪਿੰਡ ਕੋਠਾ ਗੁਰੂਕਾ ਦੇ ਖੇਤ ਵਿੱਚ ਡਿੱਗ ਗਿਆ।