ਪੰਜਾਬ

punjab

ETV Bharat / state

ਕਿਸਾਨ ਦੇ ਮੁਆਵਜ਼ੇ ਵਾਲੇ ਪੋਸਟਰਾਂ 'ਤੇ ਗਰਮਾਈ ਸਿਆਸਤ - ਕੇਂਦਰ ਸਰਕਾਰ

ਚੰਨੀ ਸਰਕਾਰ ਦੇ ਕਿਸਾਨ ਨੂੰ ਮੁਆਵਜ਼ੇ (Compensation to farmers) ਦੇ ਪੋਸਟਰਾਂ 'ਤੇ ਸਿਆਸਤ ਗਰਮਾ ਗਈ ਹੈ। ਚੰਨੀ ਸਰਕਾਰ (Channi government's) ਨੇ ਜਿਸ ਕਿਸਾਨ ਦੇ ਲਗਾਏ ਪੋਸਟਰ ਉਸ ਨੂੰ ਇੱਕ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ।

ਕਿਸਾਨ ਦੇ ਮੁਆਵਜ਼ੇ ਵਾਲੇ ਪੋਸਟਰਾਂ 'ਤੇ ਗਰਮਾਈ ਸਿਆਸਤ
ਕਿਸਾਨ ਦੇ ਮੁਆਵਜ਼ੇ ਵਾਲੇ ਪੋਸਟਰਾਂ 'ਤੇ ਗਰਮਾਈ ਸਿਆਸਤ

By

Published : Oct 22, 2021, 8:06 PM IST

ਬਠਿੰਡਾ:ਤਿੰਨ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ (Central Government) ਦੇ ਖਿਲਾਫ਼ ਕਿਸਾਨਾਂ ਦਾ ਰੋਸ ਲਗਾਤਾਰ ਵੱਧਦਾ ਜਾਂ ਰਿਹਾ ਹੈ। ਉਥੇ ਹੀ ਹੁਣ ਪੰਜਾਬ ਸਰਕਾਰ ਕਿਸਾਨਾਂ ਦੇ ਨਿਸ਼ਾਨੇ 'ਤੇ ਆ ਗਈ ਹੈ। 26 ਸਤੰਬਰ ਨੂੰ ਬਠਿੰਡਾ ਵਿਖੇ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਫਸਲ ਦਾ ਜਾਇਜ਼ਾ ਲੈਣ ਪਹੁੰਚੇ, ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ (Charanjit Channi) ਨੇ ਕਿਸਾਨ ਹਰਪ੍ਰੀਤ ਸਿੰਘ (Farmer Harpreet Singh) ਦੇ ਖੇਤ ਵਿੱਚ ਖੜ੍ਹ ਕੇ ਕਿਹਾ ਸੀ ਕਿ ਜਲਦ ਹੀ ਮੁਆਵਜ਼ਾ ਮਿਲੇਗਾ।

ਪੋਸਟਰ ਵਾਲੇ ਕਿਸਾਨ ਹਰਪ੍ਰੀਤ ਸਿੰਘ ਦੇ ਵਿਚਾਰ

ਪਰ ਕਰੀਬ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਕਿਸਾਨਾਂ ਨੂੰ ਇੱਕ ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਲਟਾ ਕਿਸਾਨ ਹਰਪ੍ਰੀਤ ਸਿੰਘ ਦੇ ਵੱਡੇ-ਵੱਡੇ ਹੋਰਡਿੰਗ ਲਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ। ਕਿਸਾਨ ਹਰਪ੍ਰੀਤ ਸਿੰਘ (Farmer Harpreet Singh) ਦਾ ਕਹਿਣਾ ਹੈ ਕਿ ਅੱਜ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨਾਂ ਦੇ ਨਾਮ 'ਤੇ ਸਿਆਸਤ ਕਰ ਰਹੀਆਂ ਹਨ।

ਕਿਸਾਨ ਦੇ ਮੁਆਵਜ਼ੇ ਵਾਲੇ ਪੋਸਟਰਾਂ 'ਤੇ ਗਰਮਾਈ ਸਿਆਸਤ

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਹੁਤਾ ਮੁਆਵਜ਼ਾ ਨਹੀਂ ਦੇ ਸਕਦੀ। ਉਨ੍ਹਾਂ ਨੂੰ ਪ੍ਰਤੀ ਏਕੜ ਆਏ ਖਰਚ ਹੀ ਦੇ ਦੇਵੇ ਤਾਂ ਜੋ ਆਪਣੀ ਫਸਲ ਬੀਜ ਸਕਣ, ਭਰੇ ਮਨ ਨਾਲ ਕਿਸਾਨ ਹਰਪ੍ਰੀਤ ਸਿੰਘ (Farmer Harpreet Singh) ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਕਿ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ। ਸਿਰਫ਼ ਸਿਆਸਤ ਹੀ ਕਿਸਾਨਾਂ ਦੇ ਨਾਮ 'ਤੇ ਕੀਤੀ ਜਾ ਰਹੀ ਹੈ।

ਅਕਾਲੀ ਦਲ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੇ ਵਿਚਾਰ

ਕਿਸਾਨਾਂ ਦੇ ਵੱਡੇ ਵੱਡੇ ਹੋਰਡਿੰਗ ਲਗਾ ਮੁਆਵਜ਼ਾ ਦੇਣ ਦੇ ਦਾਅਵੇ ਕਰ ਰਹੀ ਚੰਨੀ ਸਰਕਾਰ (Channi government's) 'ਤੇ ਨਿਸ਼ਾਨਾ ਸਾਧਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਬਠਿੰਡਾ ਵਿਖੇ ਆਏ ਸਨ ਅਤੇ ਵਾਅਦਾ ਕੀਤਾ ਸੀ, ਕਿ ਕਿਸਾਨਾਂ ਨੂੰ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲੇਗਾ। ਪਰ ਉਨ੍ਹਾਂ ਵੱਲੋਂ ਕਿਸਾਨਾਂ ਦੀ ਬਾਂਹ ਨਹੀਂ ਫੜ੍ਹੀ ਜਾਂ ਰਹੀ, ਜਿਸ ਕਾਰਨ ਨਿਰਾਸ਼ ਹੋਏ ਕਿਸਾਨ ਖੁਦਕੁਸ਼ੀ ਦੇ ਰਾਹ ਪਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦ ਹੀ ਇਨ੍ਹਾਂ ਪੀੜਤ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਬਣਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਪੋਸਟਰਾਂ ਮਾਮਲੇ 'ਤੇ ਨੀਲ ਗਰਗ ਦੇ ਵਿਚਾਰ

ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਦਾ ਕਹਿਣਾ ਹੈ ਕਿ ਕਾਂਗਰਸ ਦੀ ਸ਼ੁਰੂ ਤੋਂ ਹੀ ਝੂਠੇ ਵਾਅਦਿਆਂ 'ਤੇ ਸਿਆਸਤ ਕਰਦੀ ਰਹੀ ਹੈ। ਅੱਜ ਭਾਵੇਂ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨ ਹਿਤੈਸ਼ੀ ਬਣੀਆਂ ਬੈਠੀਆਂ ਹਨ। ਪਰ 2015 ਵਿੱਚ ਚਿੱਟੀ ਮੱਖੀ ਕਾਰਨ ਬਰਬਾਦ ਹੋਈਆਂ ਫਸਲਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੋਈ ਢੁੱਕਵਾਂ ਮੁਆਵਜ਼ਾ ਨਹੀਂ ਸੀ ਦਿੱਤਾ, ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵੱਡੇ-ਵੱਡੇ ਹੋਰਡਿੰਗ ਲਗਾਏ ਸਿਆਸਤ ਕਰ ਰਹੇ, ਚੰਨੀ ਸਰਕਾਰ ਨੂੰ ਇਨ੍ਹਾਂ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ। ਜੇਕਰ ਕਿਸਾਨਾਂ ਦੀ ਸਾਰ ਨਹੀਂ ਲੈਣਗੇ ਤਾਂ ਕਿਸਾਨ ਟੁੱਟ ਜਾਵੇਗਾ ਅਤੇ ਉਸ ਦੇ ਆਰਥਿਕ ਹਾਲਾਤ ਹੋਰ ਮਾੜੇ ਹੋ ਜਾਣਗੇ।

ਇਹ ਵੀ ਪੜ੍ਹੋ:- ਪੰਜਾਬੀ ਮੁੱਖ ਵਿਸ਼ਿਆਂ ਤੋਂ ਬਾਹਰ, ਸੀਐਮ ਵੱਲੋਂ ਸੀਬੀਐਸਸੀ ਦੀ ਨਿੰਦਾ

ABOUT THE AUTHOR

...view details