ਪੰਜਾਬ

punjab

ETV Bharat / state

ਹਰਸਿਮਰਤ ਬਾਦਲ ਦੀ ਹਾਰ ਤੈਅ: ਸੁਖਪਾਲ ਖਹਿਰਾ - ਬਠਿੰਡਾ

ਪੀ.ਡੀ.ਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਹਰਸਿਮਰਤ ਬਾਦਲ ਦੀ ਹਾਰ ਤੈਅ। ਐੱਸ.ਜੀ.ਪੀ.ਸੀ ਦੀ ਚੋਣ ਹੋਣਾ ਬੇਹੱਦ ਜ਼ਰੂਰੀ।

ਸੁਖਪਾਲ ਖਹਿਰਾ

By

Published : May 21, 2019, 6:02 PM IST

ਬਠਿੰਡਾ: ਬਠਿੰਡਾ ਲੋਕ ਸਭਾ ਸੀਟ ਤੋਂ ਪੀ.ਡੀ.ਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਵਾਰਤਾ ਕੀਤੀ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਦੀ ਹਾਰ ਲਗਭਗ ਤੈਅ ਹੈ।

ਵੇਖੋ ਵੀਡੀਓ।
ਖਹਿਰਾ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਹਨ ਅਤੇ ਉਨ੍ਹਾਂ ਦਾ ਉਹ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਜੋ ਕੁਝ ਦਿਖਾ ਰਿਹਾ ਹੈ ਉਸ ਵਿੱਚ ਕੋਈ ਸੱਚਾਈ ਨਹੀਂ ਹੈ। ਬਾਕੀ 23 ਤਰੀਕ ਨੂੰ ਸੱਚ ਦੇਸ਼ ਦੇ ਸਾਹਮਣੇ ਆ ਜਾਵੇਗਾ।ਸੁਖਪਾਲ ਖਹਿਰਾ ਨੇ ਕਿਹਾ ਕਿ ਐੱਸ.ਜੀ.ਪੀ.ਸੀ ਦੀ ਚੋਣ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਗੁਰੂਦੁਆਰਾ ਸਾਹਿਬ ਦੀ ਕਮਾਨ ਸਾਫ਼ ਸੁਥਰੇ ਹੱਥਾਂ ਵਿੱਚ ਜਾ ਸਕੇ ਨਾ ਕਿ ਕਿਸੇ ਇੱਕ ਪਾਰਟੀ ਦੇ ਹੱਥ ਵਿੱਚ ਰਹੇ।

ABOUT THE AUTHOR

...view details