ਪੰਜਾਬ

punjab

ETV Bharat / state

Sukhbir Badals reversal: ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਦਾ ਪਲਟਵਾਰ, 'ਆਪ' ਹੈ ਐਂਟੀ ਕਿਸਾਨ ਸਰਕਾਰ

ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਵਲੋਂ ਕਿਸਾਨਾਂ ਲਈ ਐਲਾਨ ਕੀਤਾ ਗਿਆ ਕਿ ਕਿਸਾਨਾਂ ਨੂੰ ਵਿਸਾਖੀ ਤੋਂ ਪਹਿਲਾਂ ਮੁਆਵਜ਼ਾ ਮਿਲ ਜਾਵੇਗਾ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਲਾਰੇ ਲੈ ਰਹੀ ਹੈ। ਕਿਸਾਨਾਂ ਨੂੰ ਨਾ ਮੁਆਵਜ਼ਾ ਨਾ ਕਦੇ ਮਿਲਿਆ ਹੈ ਨਾ ਹੀ ਮਿਲੇਗਾ।

Sukhbir Badal's reversal to Agriculture Minister, 'AAP' is an anti-farmer government
Sukhbir Badals reversal: ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਦਾ ਪਲਟਵਾਰ,'ਆਪ' ਹੈ ਐਂਟੀ ਕਿਸਾਨ ਸਰਕਾਰ

By

Published : Apr 11, 2023, 4:59 PM IST

Sukhbir Badals reversal: ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਦਾ ਪਲਟਵਾਰ,'ਆਪ' ਹੈ ਐਂਟੀ ਕਿਸਾਨ ਸਰਕਾਰ

ਬਠਿੰਡਾ: ਬੀਤੇ ਦਿਨ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਸਿਵਲ ਸਕੱਤਰੇਤ ’ਚ ਬੈਠਕ ਹੋਈ ਹੈ। ਇਸ ਦੌਰਾਨ ਪੰਜਾਬ ਵਜ਼ਾਰਤ ਦੀ ਬੈਠਕ ’ਚ ਅਹਿਮ ਮੁੱਦਿਆ ’ਤੇ ਚਰਚਾ ਕੀਤੀ ਗਈ। ਇਸ ਮੌਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੀਂਹ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇਗਾ। 13 ਅਪ੍ਰੈਲ ਨੂੰ ਕਿਸਾਨਾਂ ਨੂੰ ਅਬੋਹਰ ’ਚ ਚੈੱਕ ਦਿੱਤੇ ਜਾਣਗੇ। ਨਾਲ ਹੀ ਚੈੱਕ ਦਿੱਤੇ ਜਾਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ’ਚ ਪੈਸੇ ਆ ਜਾਣਗੇ। ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਜਿਵੇਂ ਜਿਵੇਂ ਗਿਰੌਦਰੀ ਹੁੰਦੀ ਜਾਵੇਗੀ ਕਿਸਾਨਾਂ ਨੂੰ ਉਨ੍ਹਾਂ ਦਾ ਮੁਆਵਜ਼ਾ ਦੇ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :SACHIN PILOT HUNGER STRIKE: ਸਚਿਨ ਪਾਇਲਟ ਦੇ ਵਰਤ 'ਤੇ AICC ਸਖ਼ਤ, ਰੰਧਾਵਾ ਨੇ ਕਿਹਾ- ਇਹ ਪਾਰਟੀ ਵਿਰੋਧੀ ਗਤੀਵਿਧੀ

ਐਂਟੀ ਕਿਸਾਨ ਸਰਕਾਰ: ਉਥੇ ਹੀ ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਦਾ ਪਲਟਵਾਰ ਕੀਤਾ ਹੈ, ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਅਤੇ ਨਾ ਹੀ ਮਿਲੇਗਾ , ਕਿਓਂਕਿ ਸਰਕਾਰ ਦੀ ਨੀਅਤ ਨਹੀਂ ਸਾਫ ਨਹੀਂ ਹੈ। ਵਿਚਾਰੇ ਕਿਸਾਨਾਂ ਦੀ 50% ਫਸਲ ਤਬਾਹ ਹੋ ਚੁਕੀ ਹੈ। ਜੇਕਰ ਕਿਸਾਨਾਂ ਦੇ ਮਸਲੇ ਦਾ ਹਲ ਨਾ ਹੋਇਆ ਤਾਂ ਜਰੂਰਤ ਪੈਣ 'ਤੇ ਅਕਾਲੀ ਦਲ ਕਰੇਗਾ ਰੋਸ ਪ੍ਰਦਰਸ਼ਨ। ਕਿਓਂਕਿ ਆਪ ਪਾਰਟੀ ਐਂਟੀ ਗਰੀਬ ਅਤੇ ਐਂਟੀ ਕਿਸਾਨ ਸਰਕਾਰ ਐਨਸੀਆਰਟੀ ਦੀ ਕਿਤਾਬਾਂ ਰਾਹੀ ਸਿੱਖਾਂ ਦੇ ਖਿਲਾਫ਼ ਭਾਜਪਾ ਵੱਲੋਂ ਰਚੀ ਜਾ ਰਹੀ ਮਾੜੀ ਸਿਆਸਤ ਦਾ ਨਤੀਜਾ ਹੈ। ਜਦੋਂ ਤਕ ਫ਼ਸਲਾਂ ਦੀ ਕੀਮਤ ਅਦਾ ਨਹੀਂ ਹੋਵੇਗੀ। ਉਦੋਂ ਤੱਕ ਪੰਜਾਬ ਦਾ ਕਿਸਾਨ ਅਗਲੀ ਫਸਲ ਦੀ ਬਿਜਾਈ ਕਿਵੇਂ ਕਰੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਨੁਕਸਾਨੀ ਗਈ ਪੰਜਾਬ ਪ੍ਰਤੀਸ਼ਤ ਫਸਲਾਂ ਤੋਂ ਪ੍ਰੇਸ਼ਾਨ ਹੈ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਕਿਸਾਨਾਂ ਦੇ ਬਣਦੇ ਮੁਆਵਜ਼ੇ ਦੇਣ ਦੀ ਥਾਂ 'ਤੇ ਇਹ ਬਿਆਨ ਜਾਰੀ ਕਰ ਰਹੇ ਹਨ ,ਕਿ ਖ਼ਰੀਦਦਾਰੀ ਤੋਂ ਬਾਅਦ ਫਸਲਾਂ ਦੀ ਕੀਮਤ ਅਦਾ ਕੀਤੀ ਜਾਵੇਗੀ। ਇਸਦੇ ਨਾਲ ਹੀ ਕਿਹਾ ਕਿ 'ਆਪ' ਪੰਜਾਬ ਨੂੰ ਤਬਾਹ ਕਰਨ 'ਤੇ ਤੁਲੀ ਹੈ।

ਬਾਦਲ ਨੇ ਨਿੰਦਣ ਯੋਗ ਦੱਸਿਆ: ਜ਼ਿਕਰਯੋਗ ਹੈ ਕਿ ਬਠਿੰਡਾ ਦੇ ਵਿੱਚ ਮਸ਼ਹੂਰ ਡਾਕਟਰ ਨਾਗਪਾਲ ਦੇ ਮਾਤਾ ਦੇ ਦਿਹਾਂਤ 'ਤੇ ਘਰ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੀ ਜਿੱਥੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੇ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦੀ ਕੀਮਤ ਖਰੀਦਦਾਰੀ ਤੋਂ ਬਾਅਦ ਅਦਾ ਕਰਨ ਤੋਂ ਸਾਫ਼ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਬਾਦਲ ਨੇ ਨਿੰਦਣ ਯੋਗ ਦੱਸਿਆ ਹੈ, ਅਤੇ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ।

ABOUT THE AUTHOR

...view details