ਪੰਜਾਬ

punjab

ETV Bharat / state

'ਅਸੀਂ ਪਰਾਲੀ ਸਾੜਨੋਂ ਨਹੀਂ ਹਟਾਂਗੇ' - stubble burning

ਦਿੱਲੀ, ਪੰਜਾਬ, ਹਰਿਆਣਾ ਦੇ ਇਲਾਕਿਆਂ ਦੀ ਹਵਾਵਾਂ 'ਚ ਜ਼ਹਿਰ ਘੁਲ ਰਿਹਾ ਹੈ ਤੇ ਸਾਰਾ ਠੀਕਰਾ ਕਿਸਾਨਾਂ ਦੇ ਸਰ 'ਤੇ ਮੜ੍ਹਿਆ ਜਾ ਰਿਹਾ ਹੈ। ਉੱਥੇ ਹੀ ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀਆਂ ਨਾਲ ਉਨ੍ਹਾਂ ਦਾ ਦਮ ਘੁੱਟ ਰਿਹਾ ਹੈ।

ਫ਼ੋਟੋ

By

Published : Nov 3, 2019, 4:47 PM IST

ਬਠਿੰਡਾ: ਦੇਸ਼ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਲੋਕਾਂ ਨੂੰ ਕਾਫ਼ੀ ਮੁਸੀਬਤ ਝਲਣੀ ਪੈ ਰਹੀ ਹੈ। ਉੱਥੇ ਹੀ ਸਿਆਸੀ ਪਾਰਟੀਆਂ ਇਸ ਮਾਮਲੇ ਵਿੱਚ ਆਪਣੀ ਸਿਆਸੀ ਰੋਟੀਆਂ ਸੇਕਣ ਤੇ ਲੱਗਿਆ ਹਨ। ਇਸ ਪੂਰੇ ਮਾਮਲੇ ਚ ਸਰਕਾਰਾਂ ਸਾਰਾ ਠੀਕਰਾ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ੍ਹ ਰਹੀ ਹੈ। ਇਸ ਮਾਮਲੇ 'ਚ ਅੱਜ ਈਟੀਵੀ ਭਾਰਤ ਦੀ ਟੀਮ ਨੇ ਮੌੜ ਖੁਰਦ ਵਿਖੇ ਕਿਸਾਨਾ ਨਾਲ ਗੱਲ ਬਾਤ ਕੀਤੀ।

ਵੇਖੋ ਵੀਡੀਓ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਕਿਸਾਨ ਬਲਦੇਵ ਸਿੰਘ ਸੰਦੋਹਾ ਨੇ ਇਸ ਮਾਮਲੇ 'ਚ ਕਿਹਾ ਕਿ ਕਿਸਾਨ ਪਰਾਲੀ ਆਪਣੀ ਖੁਸ਼ੀ ਨਹੀਂ ਜਦਕਿ ਮਜਬੂਰੀ ਦੇ ਕਰਨ ਸਾੜ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਤੇ ਕਿਸਾਨਾਂ ਕੋਲ ਪਰਾਲੀ ਨੂੰ ਸਾੜਨ ਤੋਂ ਅਲਾਵਾ ਕੋਈ ਹੱਲ ਨਹੀਂ ਬੱਚਿਆਂ ਹੈ। ਦਿੱਲੀ, ਪੰਜਾਬ, ਹਰਿਆਣਾ ਦੇ ਇਲਾਕਿਆਂ ਦੀ ਹਵਾਵਾਂ 'ਚ ਜ਼ਹਿਰ ਘੁਲ ਰਿਹਾ ਹੈ ਤੇ ਸਾਰਾ ਠੀਕਰਾ ਕਿਸਾਨਾਂ ਦੇ ਸਰ 'ਤੇ ਮੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਵੀ ਸਰਕਾਰ ਦੀ ਨਿਤੀਆਂ ਨਾਲ ਦਮ ਘੁੱਟ ਰਿਹਾ ਹੈ। ਉਨ੍ਹਾ ਕਿਹਾ ਕਿਸਾਨ ਦੇ ਦਰਦ ਬਾਰੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਲਦ ਸੋਚੇ ਤੇ ਕਿਸਾਨਾਂ ਦਾ ਦਮ ਘੁੱਟਣ ਤੌ ਬਚਾਵੇ। ਕਿਸਾਨਾਂ ਨੇ ਸਾਫ ਕਿਹਾ ਕਿ ਉਹ ਪਰਾਲੀ ਜਲਾਣ ਤੋਂ ਨਹੀਂ ਹਟਣਗੇ ਕਿਓਂਕਿ ਇਹ ਉਨ੍ਹਾਂ ਦੀ ਮਜਬੂਰੀ ਹੈ।

ਦੱਸ ਦਈਏ ਕਿ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਅਤੇ ਆਮ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿਜ਼ੀਬਿਲਟੀ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਗਈ ਹੈ।

ABOUT THE AUTHOR

...view details