ਬਠਿੰਡਾ: ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਸਮੁੱਚੇ ਪੰਜਾਬ ਦਾ ਵਾਤਾਵਰਣ ਦੂਸ਼ਿਤ ਹੋ ਚੁੱਕਾ ਹੈ ਜਿਸ ਵਿੱਚ ਬਠਿੰਡਾ ਦਾ ਪ੍ਰਦੂਸ਼ਣ ਵੀ ਸਿਖਰਾਂ ਉੱਤੇ ਨਜ਼ਰ ਆ ਰਿਹਾ ਹੈ। ਇਸ ਕਾਰਨ ਉੱਥੇ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸ ਦਾ ਆਵਾਜਾਈ ਦੇ ਉੱਤੇ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ, ਲੋਕ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਡਰਾਈਵਿੰਗ ਕਰਨ ਲਈ ਮਜਬੂਰ ਹਨ।
ਇਸ ਸਬੰਧੀ ਬਠਿੰਡਾ ਵਾਸੀਆਂ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਬੇਸ਼ੱਕ ਇਹ ਧੂੰਆਂ ਨੁਕਸਾਨਦੇਹ ਹੈ ਪਰ ਕਿਸਾਨ ਵੀ ਮਜਬੂਰ ਹਨ ਕਿਉਂਕਿ ਸਰਕਾਰਾਂ ਵੱਲੋਂ ਅੱਗ ਲਗਾਉਣ ਤੋਂ ਇਲਾਵਾ ਦੂਜਾ ਹੱਲ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਮਜਬੂਰਨ ਕਿਸਾਨਾਂ ਨੂੰ ਵੀ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ। ਇਸ ਦਾ ਖਾਮਿਆਜ਼ਾ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਜਿਸ ਦਾ ਸਿੱਧੇ ਤੌਰ ਤੇ ਅਸੀਂ ਜ਼ਿੰਮੇਵਾਰ ਪੰਜਾਬ ਸਰਕਾਰ ਨੂੰ ਸਮਝਦੇ ਹਾ