ਪੰਜਾਬ

punjab

ETV Bharat / state

Stubble Burning In Punjab: ਸੀਐਮ ਮਾਨ ਦੇ ਜ਼ਿਲ੍ਹੇ 'ਚ ਪਰਾਲੀ ਨੂੰ ਲੱਗ ਰਹੀ ਹੈ ਧੜਾ-ਧੜ ਅੱਗ ! ਕਿਸਾਨਾਂ ਨੇ ਕਿਹਾ- ਸਰਕਾਰ ਦੀ ਨੀਅਤ-ਨੀਤੀ ਨਹੀਂ ਸਾਫ਼, ਵੇਖੋ ਖ਼ਾਸ ਰਿਪੋਰਟ - ਝੋਨੇ ਦੀ ਫਸਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਵੱਧ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਆਏ ਸਾਹਮਣੇ ਹਨ। ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ਸਾਫ਼ ਹੋਵੇ, ਤਾਂ ਇਸ ਦਾ ਪੱਕਾ ਹੱਲ ਨਿਕਲ ਜਾਵੇ। ਦੂਜੇ ਪਾਸੇ, ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਅਹਿਮ (Stubble Burning In Punjab) ਖੁਲਾਸੇ ਕੀਤੇ।

Stubble Burning In Punjab, Bathinda
Stubble Burning In Punjab

By ETV Bharat Punjabi Team

Published : Nov 5, 2023, 1:24 PM IST

ਸੀਐਮ ਮਾਨ ਦੇ ਜ਼ਿਲ੍ਹੇ 'ਚ ਪਰਾਲੀ ਨੂੰ ਲੱਗ ਰਹੀ ਹੈ ਧੜਾ-ਧੜ ਅੱਗ

ਬਠਿੰਡਾ: ਜੇਕਰ ਇਸ ਵਾਰ ਕਿਸਾਨਾਂ ਵਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਬਾਰੇ ਗੱਲ ਕੀਤੀ ਜਾਵੇ, ਤਾਂ ਇਹ ਅੰਕੜਾ ਪਿਛਲੇ ਬੀਤੇ ਸਾਲਾਂ ਨਾਲੋਂ ਤਾਂ ਕਾਫੀ ਘੱਟਿਆ ਹੈ। ਜੇਕਰ ਗੱਲ ਇਸ ਸਾਲ ਦੀ ਕੀਤੀ ਜਾਵੇ, ਤਾਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸੰਗਰੂਰ ਜ਼ਿਲ੍ਹੇ ਵਿੱਚ ਵੱਧ ਆ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸੱਦਾ ਦੇ ਕੇ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਹੀ, ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਏਵਜ ਵਜੋਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਜਾ ਰਹੀ ਹੈ।

ਪਰਾਲੀ ਨੂੰ ਅੱਗ ਲਾਉਣ 'ਚ ਸੰਗਰੂਰ ਮੋਹਰੀ ! :ਪੰਜਾਬ ਵਿੱਚ ਲਗਾਤਾਰ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਇੰਨੀਂ ਦਿਨੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਸਿਖਰ ਉੱਤੇ ਹੈ ਜਿਸ ਦਾ ਵੱਡਾ ਕਾਰਨ ਪਰਾਲੀ ਨੂੰ ਅੱਗ ਲਗਾਉਣਾ ਦੱਸਿਆ ਜਾ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਗਾਤਾਰ ਸੈਟਲਾਈਟ ਰਾਹੀਂ ਤਸਵੀਰਾਂ ਭੇਜੀਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਕਿਨ੍ਹਾਂ- ਕਿਨ੍ਹਾਂ ਇਲਾਕਿਆਂ ਵਿੱਚ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਵਿੱਚ ਸਭ ਤੋਂ ਮੋਹਰੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਨਜ਼ਰ ਆ ਰਿਹਾ ਹੈ।

15 ਸਤੰਬਰ, 2023 ਤੋਂ 1 ਨਵੰਬਰ, 2023 ਤੱਕ ਸੈਟਲਾਈਟ ਵਲੋਂ ਜਾਰੀ ਕੀਤੇ ਅੰਕੜੇ

ਕੀ ਕਹਿੰਦੇ ਹਨ ਅੰਕੜੇ: ਪੰਜਾਬ ਵਿੱਚ ਇਨੀਂ ਦਿਨੀਂ ਜੇਕਰ ਪਰਾਲੀ ਦੇ ਅੱਗ ਲਗਾਉਣ ਵਾਲੇ ਮਾਮਲਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਪਿਛਲੇ ਸਾਲ ਨਾਲੋਂ ਭਾਵੇਂ ਇਹ ਮਾਮਲੇ ਘੱਟ ਸਾਹਮਣੇ ਆਏ ਹਨ, ਪਰ ਲਗਾਤਾਰ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਪਰਾਲੀ ਨੂੰ ਅੱਗ ਲਗਾਉਣ ਦੀਆਂ ਸੈਟਲਾਈਟ ਰਾਹੀਂ 15 ਸਤੰਬਰ ਤੋਂ 1 ਨਵੰਬਰ, 2023 ਤੱਕ ਤਸਵੀਰਾਂ ਭੇਜੀਆਂ ਗਈਆਂ ਹਨ। ਜਿਸ ਵਿੱਚ ਸੰਗਰੂਰ ਪਹਿਲਾਂ ਨੰਬਰ ਉੱਤੇ ਹੈ।ਇਸ ਸਾਲ ਸੰਗਰੂਰ ਵਿੱਚ ਪਰਾਲੀ ਸਾੜਨ ਦੇ 1,304 ਮਾਮਲੇ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ, ਇਸ ਸਾਲ 2023 ਦੌਰਾਨ ਰੂਪਨਗਰ ਵਿੱਚ 23, ਐਸ ਐਸ ਨਗਰ ਵਿੱਚ 115, ਮਲੇਰਕੋਟਲਾ ਵਿੱਚ 55 ਮਾਮਲੇ ਦਰਜ ਕੀਤੇ ਗਏ ਹਨ। 15 ਸਤੰਬਰ, 2023 ਤੋਂ 1 ਨਵੰਬਰ, 2023 ਤੱਕ ਸੈਟਲਾਈਟ ਨੇ ਜਾਰੀ ਕੀਤੇ ਅੰਕੜਿਆਂ ਤੋਂ ਸਾਫ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਕੀ ਕਹਿਣਾ ਕਿਸਾਨ ਨੇਤਾ ਦਾ।

ਸਰਕਾਰ ਨੀਤੀ ਬਦਲੇ:ਬਠਿੰਡਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਬੁਲਾ ਕੇ ਬੈਠਕ ਕੀਤੀ ਜਾ ਰਹੀ ਹੈ ਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ 200 ਰੁਪਏ ਪ੍ਰਤੀ ਕੁਇੰਟਲ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਬੋਨਸ ਦੇਵੇ, ਤਾਂ ਜੋ ਆਪਣੇ ਖੇਤਾਂ ਵਿੱਚੋਂ ਪਰਾਲੀ ਨੂੰ ਇਕੱਠਾ ਕਰਕੇ ਇਸ ਦਾ ਢੁੱਕਵਾਂ ਪ੍ਰਬੰਧ ਕਰ ਸਕਣ। ਇਸ ਦੇ ਨਾਲ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਬਲਾਕ ਪ੍ਰਧਾਨ ਸ਼ਿੰਗਾਰਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਪਰਾਲੀ ਦੇ ਮੁੱਦੇ ਨੂੰ ਹੀ ਖ਼ਤਮ ਕਰਨਾ ਹੈ, ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਨਰਮੇ ਦੇ ਚੰਗੇ ਬੀਜ ਅਤੇ ਕੀਟ ਨਾਸ਼ਕ ਉਪਲੱਬਧ ਕਰਾ ਦੇਵੇ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਝੋਨੇ ਦੀ ਫਸਲ ਲਈ ਟੁਕ ਵੀ ਨਹੀਂ ਹੈ, ਕਿਉਂਕਿ ਲਗਾਤਾਰ ਕਿਸਾਨਾਂ ਵੱਲੋਂ ਧਰਤੀ ਹੇਠਲਾ ਝੋਨੇ ਦੀ ਬਿਜਾਈ ਲਈ ਵਰਤਿਆ ਜਾ ਰਿਹਾ ਹੈ ਅਤੇ ਨਰਮੇ ਤੋਂ ਇਸ ਲਈ ਗੁਰੇਜ਼ ਕੀਤਾ ਜਾ ਰਿਹਾ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਅਤੇ ਚੰਗੇ ਬੀਜ ਅਤੇ ਕੀਟਨਾਸ਼ਕ ਨਾ ਮਿਲਣ ਕਾਰਨ ਪਿਛਲੇ ਕਈ ਦਹਾਕਿਆਂ ਤੋਂ ਨਰਮੇ ਹੇਠ ਰਕਬਾ ਇਸੇ ਕਾਰਨ ਘੱਟ ਹੁੰਦਾ ਜਾ ਰਿਹਾ ਹੈ। ਫਿਲਹਾਲ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਸਬੰਧੀ ਭਰੋਸਾ ਦਿੱਤਾ ਗਿਆ ਹੈ ਕਿ ਇਸ ਸਬੰਧੀ ਜਲਦ ਹੀ ਉਨ੍ਹਾਂ ਵੱਲੋਂ ਕੀ ਢੁੱਕਵੇਂ ਕਦਮ ਚੁੱਕੇ ਜਾਣਗੇ।

ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਘਟੇ:ਪਰਾਲੀ ਨੂੰ ਅੱਗ ਲਗਾਉਣ ਅਤੇ ਹਵਾ ਵਿੱਚ ਵੱਧ ਰਹੇ ਪ੍ਰਦੂਸ਼ਣ ਉੱਤੇ ਬੋਲਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਜਿਸ ਜਗ੍ਹਾ ਅੱਗ ਲਗਾਈ ਜਾਵੇ ਉੱਥੇ ਹੀ ਪ੍ਰਦੂਸ਼ਣ ਹੋਵੇ। ਇਹ ਹਵਾ ਦੇ ਰੁੱਖ ਨਾਲ ਜਿੱਧਰ ਹਵਾ ਹੁੰਦੀ ਹੈ, ਉਧਰ ਹੀ ਪ੍ਰਦੂਸ਼ਣ ਵਾਧਾ ਤੁਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਸਾਲ ਜਿਨ੍ਹਾਂ ਏਰੀਆ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਸੀ ਉਸ ਏਰੀਏ ਹਵਾ ਵਿੱਚ ਪ੍ਰਦੂਸ਼ਣ ਬਹੁਤ ਘੱਟ ਸੀ।

ਡਿਪਟੀ ਕਮਿਸ਼ਨਰ ਸ਼ੌਖਤ ਅਹਿਮਦ ਪਰੇ

ਪਿਛਲੇ ਦਿਨੀ ਬਠਿੰਡਾ ਵਿੱਚ ਹਵਾ ਵਿੱਚ ਪ੍ਰਦੂਸ਼ਣ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ 60 ਪ੍ਰਤੀਸ਼ਤ ਪਰਾਲੀ ਜਲਾਉਣ ਦੇ ਮਾਮਲੇ ਘੱਟ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨਾਂ ਵਲੋਂ ਪਰਾਲੀ ਦਾ ਪ੍ਰਬੰਧਨ ਕਰਨ ਤੋਂ ਬਾਅਦ ਖੇਤ ਵਿੱਚ ਬਚੀ ਰਹਿੰਦ-ਖੂੰਹਦ ਨੂੰ ਅੱਗ ਲਾਈ ਜਾਂਦੀ ਹੈ, ਉਸ ਨੂੰ ਵੀ ਸੈਟੇਲਾਈਟ ਕੈਪਚਰ ਕਰ ਲੈਂਦਾ ਹੈ। ਪਰ, ਪਹਿਲਾਂ ਨਾਲੋਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਕਾਫੀ ਠੱਲ੍ਹ ਪਈ ਹੈ।

ABOUT THE AUTHOR

...view details