ਬਠਿੰਡਾ: ਪੁਲਿਸ ਵੱਲੋਂ ਆਪਸ ਵਿੱਚ ਮਿਲਦਿਆਂ ਜਾ ਗੱਲਬਾਤ ਕਰਦਿਆਂ ਹਦਾਇਤਾਂ ਮੁਤਾਬਿਕ ਸ਼ਬਦ ਵਰਤੇ ਜਾਂਦੇ ਹਨ। ਐਸਐਸਪੀ ਬਠਿੰਡਾ (Bathinda SSP J Alanchelian) ਦਾ ਕਹਿਣਾ ਹੈ ਕਿ ਦੇਖਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਹੁਣ ਦੇ ਸਮੇਂ ਵਿੱਚ ਆਪਸੀ ਮਿਲਣੀ ਦੌਰਾਨ ਜਾਂ ਫੋਨ ਉੱਤੇ ਗੱਲਬਾਤ ਕਰਦਿਆਂ ਖ਼ਾਸ ਹਿਦਾਇਤਾਂ ਮੁਤਾਬਿਕ ਸੰਬੋਧਨ ਨਹੀਂ ਕਰ ਰਹੇ।
ਪੱਤਰ ਜਾਰੀ:ਐੱਸਐੱਸਪੀ ਜੇ ਐਲਨਚੇਲੀਅਨ (Bathinda SSP J Alanchelian) ਨੇ ਇੱਕ ਪੱਤਰ ਜਾਰੀ ਕਰਕੇ ਪੁਲਿਸ ਮੁਲਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਇੱਕ ਦੂਜੇ ਨੂੰ ਸੰਬੋਧਨ ਕਰਨ ਸਮੇਂ ਜੈ ਹਿੰਦ ਦੀ ਵਰਤੋਂ (Address with Jai Hind) ਨਹੀਂ ਕਰਦੇ ਜਿਸ ਨੂੰ ਕਿਸੇ ਤਰੀਕੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।