ਪੰਜਾਬ

punjab

ETV Bharat / state

ਦਸਤਾਰ ਦੀ ਬੇਅਦਬੀ ਕਰਨ ਵਾਲੇ ਖਿਲਾਫ਼ ਕਾਰਵਾਈ ਨੂੰ ਲੈ ਕੇ ਐਸਐਸਪੀ ਨੂੰ ਦਿੱਤਾ ਮੰਗ ਪੱਤਰ - ਨਾਨਕ ਸਿੰਘ ਐਸਐਸਪੀ

11 ਮਾਰਚ ਨੂੰ ਗ਼ਲਤ ਅਨਸਰਾਂ ਨੇ ਮਨਪ੍ਰੀਤ ਨਾਂਅ ਦੇ ਵਿਅਕਤੀ ਦੀ ਕੁੱਟਮਾਰ ਕਰ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ।

ਸਰਦਾਰੀਆਂ ਟਰੱਸਟ
ਸਰਦਾਰੀਆਂ ਟਰੱਸਟ

By

Published : Mar 12, 2020, 8:01 PM IST

ਬਠਿੰਡਾ: ਸਰਦਾਰੀਆਂ ਟਰੱਸਟ ਪੰਜਾਬ ਦਾ ਇੱਕ ਵਫ਼ਦ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਦਿੱਤਾ।

ਸਰਦਾਰੀਆ ਟਰੱਸਟ ਦੇ ਆਗੂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਜੋ ਕਿ ਕਾਫੀ ਲੰਬੇ ਸਮੇਂ ਤੋਂ ਦਸਤਾਰ ਦੀ ਸੇਵਾ ਕਰਦਾ ਆ ਰਿਹਾ ਹੈ। ਬੀਤੇ 11 ਮਾਰਚ ਨੂੰ ਕੁਝ ਗ਼ਲਤ ਅਨਸਰਾਂ ਨੇ ਜਿਨ੍ਹਾਂ ਵਿੱਚੋਂ ਇੱਕ ਮਨਿੰਦਰ ਸਿੰਘ (ਬਠਿੰਡਾ) ਜੋ ਕਿ ਰੋਡਵੇਜ਼ ਦਾ ਕੰਡਕਟਰ ਹੈ,ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮਨਪ੍ਰੀਤ ਸਿੰਘ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਜਿਸ ਦੇ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾ ਨੂੰ ਕਾਫੀ ਠੇਸ ਪੁੱਜੀ ਹੈ।

ਦਸਤਾਰ ਦੀ ਬੇਅਦਬੀ ਕਰਨ ਵਾਲੇ ਖਿਲਾਫ਼ ਕਾਰਵਾਈ ਨੂੰ ਲੈ ਕੇ ਐਸਐਸਪੀ ਦਿੱਤਾ ਮੰਗ ਪੱਤਰ

ਟਰੱਸਟ ਦੇ ਸਮੂਹ ਮੈਂਬਰਾਂ ਦੀ ਮੰਗ ਹੈ ਕਿ ਪੁਲਿਸ ਆਰੋਪੀ ਦੇ ਖਿਲਾਫ਼ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਰੇ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਵਾਰਦਾਤਾਂ ਨਾ ਹੋ ਸਕਣ।

ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਅਤੇ ਉਸ ਦੇ ਟਰੱਸਟ ਮੈਂਬਰਾਂ ਨੇ ਉਸ ਨਾਲ ਮੁਲਾਕਾਤ ਵੀ ਕੀਤੀ।

ਮਨਪ੍ਰੀਤ ਦਾ ਕਹਿਣਾ ਹੈ ਕਿ ਮਾਰਕੁੱਟ ਇੱਕ ਵੱਖਰੀ ਗੱਲ ਅਤੇ ਦਸਤਾਰ ਦੀ ਬੇਅਦਬੀ ਜਿਹੜੀ ਆਰੋਪੀਆਂ ਨੇ ਕੀਤੀ ਹੈ ਉਹ ਚਾਹੁੰਦਾ ਹੈ ਕਿ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।

ABOUT THE AUTHOR

...view details