ਬਠਿੰਡਾ: ਆਵਾਰਾ ਪਸ਼ੂਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਇਸ ਵੇਲੇ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਇਸ ਪਰੇਸ਼ਾਨੀ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ। ਸੜਕਾਂ 'ਤੇ ਮੌਜੂਦ ਇਹ ਜਾਨਵਰ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਇਸ ਨਾਲ ਕਈ ਜਾਨਾਂ ਜਾ ਰਹੀਆਂ ਹਨ। ਇਸ ਪ੍ਰੇਸ਼ਾਨੀ ਦਾ ਹੱਲ ਸਾਹਮਣੇ ਨਹੀਂ ਆ ਰਿਹਾ।
ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ ਆਵਾਰਾ ਪਸ਼ੂ
ਪੰਜਾਬ 'ਚ ਇਸ ਵੇਲੇ ਆਵਾਰਾ ਪਸ਼ੂਆਂ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਮੱਸਿਆ 'ਤੇ ਬਠਿੰਡਾ ਦੇ ਮੇਅਰ ਬਲਵੰਤ ਰਾਏ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮੁੱਦੇ 'ਤੇ ਹੱਲ ਕੱਢਣ ਦੀ ਅਪੀਲ ਕੀਤੀ ਹੈ।
ਇਸ ਮੁੱਦੇ 'ਤੇ ਬਠਿੰਡਾ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਚੁੱਕੇ ਹਨ ਕਿ ਉਹ ਇਨ੍ਹਾਂ ਆਵਾਰਾ ਜਾਨਵਰਾਂ ਦਾ ਕੋਈ ਨਾ ਕੋਈ ਹੱਲ ਦੱਸਣ ਤਾਂ ਜੋ ਇਹ ਸਮੱਸਿਆ ਹਲ ਕੀਤੀ ਜਾ ਸਕੇ। ਕਾਬਿਲ-ਏ-ਗੌਰ ਹੈ ਕਿ ਬਠਿੰਡਾ ਵਿੱਚ ਜਿੰਨੇ ਵੀ ਗਊਸ਼ਾਲਾ ਹਨ ਉਹ ਇਸ ਵੇਲੇ ਭਰੀਆਂ ਹੋਈਆਂ ਹਨ ਯਾਨੀ ਕਿ ਉੱਥੇ ਹੋਰ ਗਊਆਂ ਰੱਖਣ ਦੀ ਥਾਂ ਹੀ ਨਹੀਂ ਹੈ।
ਸ਼ਹਿਰ ਦੇ ਹਾਈਵੇ ਤੋਂ ਲੈ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਆਮ ਤੌਰ 'ਤੇ ਅਵਾਰਾ ਜਾਨਵਰ ਬੈਠੇ ਨਜ਼ਰ ਆ ਰਹੇ ਹਨ। ਇਹ ਹਾਲ ਸਿਰਫ਼ ਬਠਿੰਡਾ ਦਾ ਹੀ ਨਹੀਂ ਬਲਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਇਹ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ। ਇਹ ਸਮੱਸਿਆ ਹੱਲ ਕਦੋਂ ਹੋਵੇਗੀ ਇਸ ਗੱਲ ਦਾ ਜਵਾਬ ਪ੍ਰਸ਼ਾਸਨ ਅਤੇ ਸਰਕਾਰ ਹੀ ਦੱਸ ਸਕਦੀ ਹੈ।