ਬਠਿੰਡਾ:ਚੰਗੇ ਭਵਿੱਖ ਦੀ ਤਲਾਸ਼ ਵਿੱਚ ਸਾਊਦੀ ਅਰਬ ਗਏ ਨੌਜਵਾਨ ਨੂੰ 10 ਸਾਲ ਸਜ਼ਾ ਕੱਟਣ ਤੋਂ ਬਾਅਦ ਸਿਰ ਕਲਮ ਦੀ ਸਜ਼ਾ ਹੋਈ। ਨੌਜਵਾਨ ਨੂੰ ਬਚਾਉਣ ਲਈ ਪੰਜਾਬੀਆਂ ਅਤੇ ਐਨਆਰਆਈ ਲੋਕਾਂ ਨੇ ਪੂਰੀ ਵਾਹ ਲਾ ਦਿੱਤੀ ਅਤੇ ਉਸ ਨੂੰ ਨਰਕ ਚੋਂ ਕੱਢਿਆ। ਅੱਜ ਬਲਵਿੰਦਰ ਸੁਰੱਖਿਅਤ ਅਪਣੇ ਘਰ ਪਹੁੰਚ ਚੁੱਕਾ ਹੈ। ਪਰ, ਇਨ੍ਹਾਂ ਬੀਤੇ ਸਾਲਾਂ ਵਿੱਚ ਜਿੱਥੇ ਉਸ ਦਾ ਕਰੀਅਰ ਬਰਬਾਦ ਹੋਇਆ, ਉੱਥੇ ਹੀ, ਸਮੇਂ ਨੇ ਉਸ ਕੋਲੋਂ ਉਸ ਮਾਂ-ਬਾਪ ਵੀ ਖੋਹ ਲਏ। ਅਪਣੇ ਪੁੱਤ ਦੇ ਵਿਛੋੜੇ ਦੇ ਦਰਦ ਵਿੱਚ ਮਾਂ-ਬਾਪ ਇੱਥੇ ਖ਼ਤਮ ਹੋ ਗਏ, ਪਿੱਛੇ ਸਿਰਫ ਬਲਵਿੰਦਰ ਸਿੰਘ ਦਾ ਭਰਾ ਹੀ ਬਚਿਆ।
ਏਜੰਸੀ ਵਲੋਂ ਧੋਖੇ ਦਾ ਸ਼ਿਕਾਰ:ਬਲਵਿੰਦਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਬੇਹਦ ਗਰੀਬ ਪਰਿਵਾਰ ਨਾਸ ਸਬੰਧਤ ਹੈ। ਅੱਖਾਂ ਵਿੱਚ ਚੰਗੇ ਭੱਵਿਖ ਦੇ ਸੁਪਨੇ ਸਜਾ ਕੇ ਉਸ ਨੇ ਵੀ ਵਿਦੇਸ਼ ਜਾਣ ਦਾ ਮਨ ਬਣਾ ਲਿਆ। ਅਪਣੀ ਜ਼ਮੀਨ ਵੇਚ ਕੇ, ਭੈਣ-ਭਰਾ ਤੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਬਲਵਿੰਦਰ ਸਿੰਘ ਸਊਦੀ ਅਰਬ ਗਿਆ। ਜਿੱਥੇ ਜਾ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਲੇਬਰ ਦੇ ਵੀਜ਼ੇ ਉੱਤੇ ਇੱਥੇ ਭੇਜ ਦਿੱਤਾ ਗਿਆ। ਭਾਸ਼ਾ ਸਬੰਧੀ ਮੁਸ਼ਕਿਲ ਆਈ, ਆਖੀਰ (Punishment in Saudi Arabia ) ਡਰਾਇਵਰੀ ਸ਼ੁਰੂ ਕੀਤੀ।
ਫਿਰ ਕਿਸਮਤ ਨੇ ਮਾਰੀ ਮਾਰ, ਮਿਲੀ ਸਿਰ ਕਲਮ ਦੀ ਸਜ਼ਾ : ਬਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਦਿਨ ਸੜਕ ਹਾਦਸਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਸੜਕ ਹਾਦਸੇ ਨੂੰ ਕਤਲ ਦਾ ਮਾਮਲਾ ਕਰਾਰ ਕਰਦੇ ਹੋਏ ਸਊਦੀ ਅਰਬ ਵਿੱਚ ਉਸ ਨੂੰ ਸਾਢੇ ਦੱਸ ਸਾਲ ਦੀ ਸਜ਼ਾ ਅਤੇ ਫਿਰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਗਈ। ਸ਼ਰਤ ਸੀ ਕਿ ਜੇਕਰ ਉਹ (balwinder singh from saudi arabia) ਬੱਲਡ ਮਨੀ ਵਜੋਂ ਕਰੀਬ ਦੋ ਕਰੋੜ ਰੁਪਏ ਜ਼ੁਰਮਾਨਾ ਭਰ ਦਿੰਦਾ ਤਾਂ, ਉਸ ਦਾ ਸਿਰ ਕਲਮ ਹੋਣ ਦੀ ਸਜ਼ਾ ਨਹੀਂ ਭੁਗਤਣੀ ਪਵੇਗੀ। ਉਸ ਨੇ ਦੱਸਿਆ ਕਿ ਉਸ ਕੋਲ ਇੰਨੇ ਪੈਸੇ ਨਹੀਂ ਸੀ, ਕਿ ਉਹ ਇਸ ਦਾ ਭੁਗਤਾਨ ਕਰ ਸਕਦਾ। ਫਿਰ ਉਸ ਨੇ ਅਪਣੇ ਰਿਸ਼ਤੇਦਾਰਾਂ ਨੂੰ ਪ੍ਰੈਸ ਕਾਨਫਰੰਸਾਂ ਕਰਕੇ ਇਹ ਜਾਣਕਾਰੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ।
ਪੈਸੇ ਜੁਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ:ਪਰਿਵਾਰਕ ਮੈਂਬਰਾਂ ਵਲੋਂ ਲਗਾਤਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਜਾਂਦੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਵਿਦੇਸ਼ ਮੰਤਰਾਲੇ ਰਾਹੀਂ ਸਾਊਦੀ ਅਰਬ ਵਿੱਚ ਬਲਵਿੰਦਰ ਸਿੰਘ ਨਾਲ ਸੰਪਰਕ ਬਣਾਈ ਰੱਖਿਆ ਗਿਆ, ਪਰ ਬਲੱਡ ਮਨੀ ਵਜੋਂ ਦੋ ਕਰੋੜ ਤੋਂ ਉੱਪਰ ਦੀ ਰਕਮ ਇਕੱਠੀ ਨਾ ਹੋਣ ਕਾਰਨ ਪਰਿਵਾਰ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਸੀ ਅਤੇ ਉਧਰ ਦੂਸਰੇ ਪਾਸੇ ਬਲਵਿੰਦਰ ਸਿੰਘ ਦੇ ਸਿਰ ਕਲਮ ਕਰਨ ਦੀ ਮਿਤੀ ਵੀ ਨੇੜੇ ਆ ਰਹੀ ਸੀ।