ਬਠਿੰਡਾ: ਸ਼ਹਿਰ ਦੇ ਕਿਸ਼ੋਰੀ ਰਾਮ ਹਸਪਤਾਲ ਰੋਡ 'ਤੇ ਬਣੇ ਇੱਕ ਸ਼ਰਾਬ ਦੇ ਠੇਕੇ ਵਿੱਚੋਂ ਬੀਤੀ ਰਾਤ ਭਾਰੀ ਮਾਤਰਾ ਵਿੱਚ ਸ਼ਰਾਬ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਦੇ ਠੇਕੇ ਵਿੱਚ ਸ਼ਰਾਬ ਦੀ ਚੋਰੀ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਬਠਿੰਡਾ 'ਚ ਕਈ ਸ਼ਰਾਬ ਦੇ ਠੇਕਿਆਂ ਵਿੱਚ ਸ਼ਰਾਬ ਦੀ ਚੋਰੀ ਹੋ ਚੁੱਕੀ ਹੈ।
ਸ਼ਰਾਬ ਠੇਕੇ ਦੇ ਮਾਲਕ ਹਰੀਸ਼ ਗਰਗ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਵਿੱਚੋਂ ਸ਼ਰਾਬ ਚੋਰੀ ਕਰਨ ਤੋਂ ਪਹਿਲਾਂ ਚੋਰਾਂ ਵੱਲੋਂ ਸੀਸੀਟੀਵੀ ਕੈਮਰੇ ਅਤੇ ਸਟਰੀਟ ਲਾਈਟਾਂ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਠੇਕੇ ਦੇ ਸ਼ਟਰ ਨੂੰ ਤੋੜਿਆ ਗਿਆ ਅਤੇ ਮਹਿੰਗੇ ਬਰਾਂਡ ਦੀਆਂ ਕਰੀਬ 40-45 ਸ਼ਰਾਬ ਦੀਆਂ ਪੇਟੀਆਂ ਦੀ ਚੋਰੀ ਕਰ ਲਈ।