ਬਠਿੰਡਾ: ਬਠਿੰਡਾ ਦੇ ਕਸਬਾ ਭਗਤਾ ਭਾਈ ਦੇ ਰਹਿਣ ਵਾਲੇ ਮਨਕੀਰਤ ਸਿੰਘ ਵੱਲੋਂ ਪੁਰਾਤਨ ਵਿਧੀ ਰਾਹੀਂ ਸੋਨੇ ਦੀ ਸ਼ਿਆਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕੀਤਾ ਜਾ ਰਿਹਾ ਹੈ। ਮਨਕੀਰਤ ਸਿੰਘ ਯੂ.ਕੇ. ਮਿਊਜ਼ਿਕ ਦੇ ਅਧਿਆਪਕ ਹਨ। ਕਰੀਬ ਡੇਢ ਸਾਲ ਪਹਿਲਾਂ ਪੁਰਾਤਨ ਵਿਧੀ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਸ਼ੁਰੂ ਕੀਤਾ ਗਿਆ ਸੀ ਇਸ ਲਈ ਉਨ੍ਹਾਂ ਵੱਲੋਂ ਹੈਂਡਵਰਕ ਪੇਪਰ ਜੈਪੁਰ ਤੋਂ ਮੰਗਵਾਇਆ ਗਿਆ ਅਤੇ ਪੁਰਾਤਨ ਵਿਧੀ ਰਾਹੀਂ ਸੋਨੇ ਦੀ ਸ਼ਿਆਹੀ ਤਿਆਰ ਕਰਨ ਲਈ ਵੱਖ ਵੱਖ ਸੂਬਿਆਂ ਤੋਂ ਸਾਮਾਨ ਮੰਗਵਾਇਆ ਗਿਆ।
ਪੱਚੀ ਤੋਂ ਤੀਹ ਲੱਖ ਰੁਪਏ ਦਾ ਆਵੇਗਾ ਖ਼ਰਚ
ਮਨਕੀਰਤ ਨੇ ਦੱਸਿਆ ਕਿ ਉਹ ਭਾਵੇਂ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਸਿੱਖੀ ਬਾਣੇ ਨੂੰ ਅਪਣਾ ਲਿਆ। ਮਲਕੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਹ ਦੋ ਸੌ ਸੱਤਰ ਦੇ ਕਰੀਬ ਅੰਗਾਂ ਦਾ ਉਤਾਰਾ ਕਰ ਚੁੱਕੇ ਹਨ ਹੁਣ ਤੱਕ ਕਰੀਬ ਉਨ੍ਹਾਂ ਚਾਰ ਤੋਂ ਪੰਜ ਲੱਖ ਰੁਪਿਆ ਖ਼ਰਚਾ ਆ ਚੁੱਕਾ ਹੈ। ਉਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਲਈ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ। ਮਲਕੀਤ ਸਿੰਘ ਨੇ ਦੱਸਿਆ ਕਿ ਆਉਂਦੇ ਕਰੀਬ ਪੰਜ ਸੌ ਛੇ ਸਾਲਾਂ ਵਿੱਚ ਇਸ ਪੁਰਾਤਨ ਵਿਧੀ ਨਾਲ ਉਤਾਰਾ ਕਰ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕਰ ਲੈਣਗੇ।