ਬਠਿੰਡਾ:ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਮਾਈਸਰ ਖਾਨਾ ਬਠਿੰਡਾ ਤੋਂ ਕਰੀਬ ਦੀ ਮਾਨਸਾ ਰੋਡ ਤੇ ਸਥਿਤ ਹੈ, ਜਿਸ ਤਰ੍ਹਾਂ ਹਿਮਾਚਲ ਦੇ ਮੰਦਰਾਂ ਵਿਚ ਮਾਤਾ ਜੀ ਪਿੰਡੀ ਰੂਪ ਵਿਚ ਹਨ, ਉਸੇ ਤਰ੍ਹਾਂ ਇਸ ਮੰਦਰ ਵਿਚ ਵੀ ਮਾਤਾ ਜੀ ਦੀ ਪ੍ਰਾਚੀਨ ਮੂਰਤੀ ਪਿੰਡੀ ਰੂਪ ਵਿਚ ਹੈ। ਇਸ ਮੰਦਿਰ ਪ੍ਰਤੀ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਮਾਂ ਜਵਾਲਾ ਪਿੰਡੀ ਦੇ ਰੂਪ ਵਿੱਚ ਇੱਥੇ ਦਰਸ਼ਨ ਦਿੰਦੀ ਹੈ। ਮੰਦਿਰ ਦੇ ਮੈਨੇਜਰ ਪਰਵੀਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇੱਥੇ ਸਾਲ 'ਚ ਦੋ ਵਾਰ ਲੱਗਣ ਵਾਲਾ ਮਾਤਾ ਦੁਰਗਾ ਦਾ ਮੇਲਾ ਦੁਨੀਆਂ ‘ਚ ਅਜਿਹਾ ਮੇਲਾ ਹੈ, ਜੋ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ। ਇਹ ਮੇਲਾ ਆਮ ਤੌਰ ’ਤੇ ਚੇਤ ਅਤੇ ਅੱਸੂ ਦੇ ਨਰਾਤਿਆਂ ਵਿਚ ਛਟ ਨੂੰ ਲੱਗਦਾ ਹੈ ਅਤੇ ਇਸ ਮੇਲੇ 'ਚ ਦੇਸ਼ਾਂ ਵਿਦੇਸ਼ਾਂ ‘ਚੋਂ ਵੱਡੀ ਗਿਣਤੀ ਮਾਤਾ ਦੇ ਭਗਤ ਪਹੁੰਚਦੇ ਹਨ। ਪਿੰਡ ਮਾਈਸਰਖਾਨਾ ਵਿਖੇ ਬਣੇ ਪ੍ਰਾਚੀਨ ਸ੍ਰੀ ਦੁਰਗਾ ਮੰਦਿਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਅਨੁਸਾਰ ਸੰਨ 1515 ਈਸਵੀਂ ਵਿਚ ਪਿੰਡ ਮਾਈਸਰਖਾਨਾ ਦੇ ਇਕ ਜਿਮੀਦਾਰ ਬਾਬਾ ਕਮਾਲੂ ਦਾਸ ਨਥਾਣੇ ਵਾਲੇ ਬਾਬਾ ਕਾਲੂ ਰਾਮ ਦਾ ਚੇਲਾ ਸੀ।
ਕੋਹੜੀਆਂ ਦਾ ਬਚਿਆ ਜੂਠਾ ਦੁੱਧ ਇਕੱਠਾ ਕਰਕੇ ਬਾਬਾ ਕਮਾਲੂ ਨਾਥ ਨੂੰ ਪੀਣ ਲਈ ਦੇ ਦਿੱਤਾ:ਉਹ ਬਾਬਾ ਜੀ ਦੇ ਨਾਲ ਹਰ ਸਾਲ ਜਵਾਲਾ ਜੀ (ਹਿਮਚਲ ਪ੍ਰਦੇਸ਼) ਦੇ ਦਰਸ਼ਨਾਂ ਲਈ ਜਾਇਆ ਕਰਦਾ ਸੀ। ਇਕ ਵਾਰ ਕਮਾਲੂ ਭਗਤ ਨੇ ਜਵਾਲਾ ਜੀ ਜਾ ਕੇ ਬਾਬਾ ਕਾਲੂ ਨਾਥ ਜੀ ਕੋਲ ਇੱਛਾ ਜਤਾਈ ਤੇ ਕਿਹਾ ਕਿ ਇਹ ਮੇਲਾ ਮੇਰੇ ਪਿੰਡ ਮਾਈਸਰਖਾਨੇ ਲੱਗਿਆ ਕਰੇ ਤਾਂ ਕਿੰਨਾਂ ਚੰਗਾ ਹੋਵੇਗਾ। ਬਾਬਾ ਕਮਾਲੂ ਹਰ ਰੋਜ ਮਾਈਸਰਖਾਨੇ ਤੋਂ ਪਿੰਡ ਨਥਾਣੇ ਸੰਤਾਂ ਵਾਸਤੇ ਦੁੱਧ ਲੈ ਕੇ ਜਾਂਦਾ ਸੀ। ਇਕ ਵਾਰ ਜਦ ਉਹ ਦੁੱਧ ਲੈ ਕੇ ਨਥਾਣੇ ਪਹੁੰਚੇ ਤਾਂ ਬਾਬਾ ਕਾਲੂ ਨਾਥ ਜੀ ਕੋਲ ਕੋਹੜੀਆਂ ਦੀ ਟੋਲੀ ਬੈਠੀ ਸੀ, ਜੋ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਆਪਣਾ ਕੋਹੜ ਠੀਕ ਕਰਵਾਉਣ ਆਏ ਹੋਏ ਸਨ। ਬਾਬਾ ਕਾਲੂ ਨਾਥ ਨੇ ਕਮਾਲੂ ਦਾ ਲਿਆਂਦਾ ਹੋਇਆ ਦੁੱਧ ਉਨ੍ਹਾਂ ਕੋਹੜੀਆਂ ਨੂੰ ਦੇ ਦਿੱਤਾ ਅਤੇ ਕੋਹੜੀਆਂ ਦਾ ਬਚਿਆ ਜੂਠਾ ਦੁੱਧ ਇਕੱਠਾ ਕਰਕੇ ਬਾਬਾ ਕਮਾਲੂ ਨਾਥ ਨੂੰ ਪੀਣ ਲਈ ਦੇ ਦਿੱਤਾ ਤਾਂ ਬਾਬਾ ਕਮਾਲੂ ਨੇ ਉਹ ਦੁੱਧ ਗਲਾਨੀ ਕਰਕੇ ਪੀਣ ਦੀ ਥਾਂ ਦਰੱਖਤ ਦੀ ਜੜ੍ਹ ਵਿੱਚ ਪਾ ਦਿੱਤਾ। ਦੁੱਧ ਡੁੱਲਣ ਸਾਰ ਹੀ ਸੁੱਕਿਆ ਹੋਇਆ ਦਰੱਖਤ ਹਰਿਆ ਭਰਿਆ ਹੋ ਗਿਆ ਅਤੇ ਕੋਹੜੀਆਂ ਦਾ ਰੋਗ ਠੀਕ ਹੋ ਗਿਆ।
ਬਾਬਾ ਕਾਲੂ ਨਾਥ ਦੁੱਧ ਡੋਲਣ ਕਰਕੇ ਬਾਬੇ ਕਮਾਲੇ ਨਾਲ ਗੁੱਸੇ ਹੋ ਗਏ:ਦੂਜੇ ਪਾਸੇ ਜਦੋਂ ਬਾਬਾ ਕਮਲੂ ਨਾਥ ਬਿਰਧ ਅਵਸਥਾ ਵਿੱਚ ਪਹੁੰਚੇ ਤਾਂ ਉਹ ਮਾਤਾ ਜੀ ਦੇ ਦਰਸ਼ਨਾਂ ਲਈ ਮਾਤਾ ਜਵਾਲਾ ਜੀ ਕੋਲ ਨਾ ਜਾ ਸਕੇ ਤਾਂ ਉਸ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਮੇਰੇ ਪਿੰਡ ਆ ਕੇ ਮੈਨੂੰ ਦਰਸ਼ਨ ਦਿਓ ਕਮਾਲੂ ਨਾਥ ਨੂੰ ਕਿਹਾ ਕਿ ਕਮਾਲੂ ਨਾਥ ਤੂੰ ਇਹ ਕੀ ਕੀਤਾ ਹੈ? ਮੈਂ ਤੁਹਾਨੂੰ ਇਸ ਦੁੱਧ ਵਿਚ ਰਿੱਧੀਆਂ-ਸਿੱਧੀਆਂ ਪਾਈਆਂ ਸਨ, ਪਰ ਤੁਹਾਡੇ ਕਰਮਾਂ ਵਿਚ ਇਹ ਨਹੀਂ ਸੀ ਅਤੇ ਬਾਬਾ ਜੀ ਕਮਲੂ ਤੋਂ ਬਹੁਤ ਗੁੱਸੇ ਹੋ ਗਏ ਅਤੇ ਉਸ ਦੀ ਤਪੱਸਿਆ ਵਿਚ ਲੀਨ ਹੋ ਗਏ। ਪਰ ਬਾਬਾ ਕਾਲੂ ਨਾਥ ਦੁੱਧ ਡੋਲਣ ਕਰਕੇ ਬਾਬੇ ਕਮਾਲੇ ਨਾਲ ਗੁੱਸੇ ਹੋ ਗਏ, ਜਿਸ ਤੋਂ ਬਾਅਦ ਬਾਬਾ ਕਮਾਲਾ ਬਾਬਾ ਕਾਲੂ ਨਾਥ ਦੀ ਸੇਵਾ ਵਿਚ ਨਥਾਣੇ ਹੀ ਰਹਿਣ ਲੱਗ ਪਿਆ। ਬਾਬਾ ਕਾਲੂ ਨਾਥ ਜੀ ਨੇ ਬਾਬਾ ਕਮਾਲੂ ਨੂੰ ਕਿਹਾ ਕਿ ਉਹ ਪਿੰਡ ਦੇ ਸ਼ਮਸਾਨ ਘਾਟ ਵਿਚ ਪਹੁੰਚੇ, ਉੱਥੇ ਮਾਤਾ ਜਵਾਲਾ ਜੀ ਕੋਹੜਨ ਦੇ ਰੂਪ ਵਿਚ ਆਈ ਹੋਈ ਹੈ, ਤਾਂ ਕਮਾਲੂ ਭਗਤ ਬਾਬਾ ਜੀ ਦੀ ਆਗਿਆ ਮੰਨ ਕੇ ਸ਼ਮਸਾਨ ਘਾਟ ਵਿਚ ਆ ਗਿਆ, ਉੱਥੇ ਇਕ ਬਜੁਰਗ ਔਰਤ ਬੈਲ ਗੱਡੀ ‘ਤੇ ਬੈਠੀ ਦਿਖਾਈ ਦਿੱਤੀ ਅਤੇ ਉਹ ਉਨ੍ਹਾਂ ਦੇ ਪੈਰਾਂ ਵਿਚ ਡਿੱਗ ਪਿਆ ਅਤੇ ਵਾਰ ਵਾਰ ਕਹਿਣ ’ਤੇ ਮਾਤਾ ਜੀ ਨੇ ਆਪਣੇ ਅਸਲੀ ਰੂਪ ਵਿਚ ਆ ਕੇ ਭਗਤ ਕਮਾਲੂ ਨੂੰ ਦਰਸ਼ਨ ਦਿੱਤੇ ਅਤੇ ਹਰ ਸਾਲ ਅੱਸੂ ਚੇਤ ਦੇ ਨਰਾਤਿਆਂ ਨੂੰ ਇੱਥੇ ਆ ਕੇ ਦਰਸ਼ਨ ਦੇਣ ਦਾ ਵਚਨ ਦਿੱਤਾ ਅਤੇ ਕਿਹਾ ਕਿ ਜੋ ਭਗਤ ਇੱਥੇ ਆ ਕੇ ਦਰਸ਼ਨ ਕਰੇਗਾ। ਉਸ ਭਗਤ ਦੀ ਮਾਂ ਜਵਾਲਾ ਹਰ ਤਰ੍ਹਾਂ ਦੀ ਮਨੋਕਾਮਨਾਂ ਪੂਰਨ ਕਰੇਗੀ।
- Sawan Special 2023: ਜਾਣੋ ਭਗਵਾਨ ਸ਼ਿਵ ਨੂੰ ਕਿਉਂ ਪਸੰਦ ਹੈ ਬੇਲਪੱਤਰ ਅਤੇ ਜਲਾਭਿਸ਼ੇਕ, ਸਾਵਣ ਦੇ ਮਹੀਨੇ ਦੀ ਇਹ ਹੈ ਵਿਸ਼ੇਸ਼ ਮਹੱਤਤਾ
- World Chocolate Day 2023: ਚਾਕਲੇਟ ਦਾ ਇਤਿਹਾਸ 2500 ਸਾਲ ਪੁਰਾਣਾ, ਜਾਣੋ ਸਭ ਤੋਂ ਪਹਿਲਾਂ ਕਿੱਥੇ ਬਣਾਈ ਗਈ ਚਾਕਲੇਟ
- 75 ਸਾਲਾਂ ਦੇ ਵਿਛੋੜੇ ਤੋਂ ਬਾਅਦ ਮਿਲੇ ਭਰਾਵਾਂ ਚੋਂ ਇੱਕ ਦੀ ਪਾਕਿਸਤਾਨ 'ਚ ਹੋਇਆ ਦੇਹਾਂਤ, ਸਿੱਕਾ ਨੂੰ ਸਦਮਾ