ਪੰਜਾਬ

punjab

ETV Bharat / state

ਸਪੈਸ਼ਲ ਬੱਚਿਆਂ ਨੇ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਜਿੱਤਿਆ ਗੋਲਡ ਅਤੇ ਬ੍ਰਾਂਜ਼ ਮੈਡਲ

ਬਠਿੰਡਾ ਦੇ ਇੱਕ ਸਪੈਸ਼ਲ ਸਕੂਲ ਵਿੱਚ ਪੜਦੇ ਦੋ ਵਿਦਿਆਰਥੀ ਕੇਸ਼ਵ ਅਤੇ ਅਨੁਸ਼ਾ ਨੇ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਗੋਲਡ ਅਤੇ ਬ੍ਰਾਂਜ਼ ਮੈਡਲ ਜਿੱਤਿਆ ਹੈ।

By

Published : Nov 25, 2019, 5:53 PM IST

ਫ਼ੋਟੋ

ਬਠਿੰਡਾ: ਸਪੈਸ਼ਲ ਬੱਚਿਆਂ ਦੇ ਲਈ ਚੱਲ ਰਹੇ ਸਪੈਸ਼ਲ ਸਕੂਲ ਦੇ ਦੋ ਵਿਦਿਆਰਥੀਆਂ ਨੇ ਮੋਹਾਲੀ ਵਿੱਚ ਆਯੋਜਿਤ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿੱਚੋਂ ਦੋ ਤਗਮੇ ਹਾਸਿਲ ਕੀਤੇ ਹਨ। ਇਸ ਮੌਕੇ ਸਕੂਲ ਦੀ ਚੇਅਰਮੈਨ ਸੁਮਨ ਪਰਾਸ਼ਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿੱਚ ਜੋ ਵਿਦਿਆਰਥੀ ਪੜਦੇ ਹਨ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜਤ ਹਨ।

ਵੇਖੋ ਵੀਡੀਓ

ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਪੈਸ਼ਲ ਬੱਚਿਆਂ ਦੀ ਪਰਵਰਿਸ਼ ਅਤੇ ਐਜੂਕੇਸ਼ਨ ਦੇਣ ਲਈ ਬਠਿੰਡੇ ਵਿੱਚ ਇੱਕ ਹੀ ਸਕੂਲ ਖੁੱਲ੍ਹਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਵਿੱਚ ਹੋਈਆਂ ਸਟੇਟ ਓਲੰਪਿਕ ਸਪੈਸ਼ਲ ਟੂਰਨਾਮੈਂਟ ਵਿੱਚ ਉਨ੍ਹਾਂ ਦੇ ਦੋ ਬੱਚੇ ਕੇਸ਼ਵ ਅਤੇ ਅਨੁਸ਼ਾ ਨੇ ਹਿੱਸਾ ਲਿਆ ਸੀ। ਜਿਸ ਵਿੱਚ ਅਨੁਸ਼ਾ ਨੇ 50 ਮੀਟਰ ਰੇਸ ਦੇ ਵਿੱਚ ਗੋਲਡ ਮੈਡਲ ਅਤੇ ਕੇਸ਼ਵ ਨੇ ਬ੍ਰਾਂਜ਼ ਮੈਡਲ ਜਿੱਤਿਆ ਹੈ।

ਇਸ ਮੌਕੇ ਅਨੁਸ਼ਾ ਦੇ ਪਿਤਾ ਨਵਨੀਤ ਨੇ ਕਿਹਾ ਕਿ ਕਰੀਬ ਤਿੰਨ ਮਹੀਨੇ ਤੋਂ ਉਸ ਦੀ ਬੇਟੀ ਆਸਥਾ ਸਪੈਸ਼ਲ ਸਕੂਲ ਵਿੱਚ ਪੜ ਰਹੀ ਹੈ ਅਤੇ ਸਕੂਲ ਵੱਲੋਂ ਕੀਤੇ ਜਾ ਰਹੀ ਕੋਸ਼ਿਸ਼ਾਂ ਤੋਂ ਉਹ ਕਾਫੀ ਖੁਸ਼ ਹਨ। ਉਨ੍ਹਾਂ ਨੇ ਦੱਸਿਆ ਕਿ ਸਮਾਜ ਵਿੱਚ ਸਪੈਸ਼ਲ ਬੱਚਿਆਂ ਦੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਸਕੂਲ ਦੇ ਚੇਅਰਮੈਨ ਨੇ ਦੱਸਿਆ ਕਿ ਸਪੈਸ਼ਲ ਬੱਚਿਆਂ ਦਾ ਹਰ ਪੱਖੋਂ ਵਿਕਾਸ ਹੋ ਸਕੇ ਇਸ ਦੇ ਲਈ ਉਨ੍ਹਾਂ ਦੀ ਟੀਮ ਕਾਫੀ ਹਾਰਡ ਵਰਕ ਕਰ ਰਹੀ ਹੈ ਅਤੇ ਕਰਦੀ ਰਹੇਗੀ।

ABOUT THE AUTHOR

...view details